ਸੱਦਾ ਪੱਤਰ : ਸਕੂਲ ਦੇ ਸਲਾਨਾ ਸਮਾਗਮ ਦਾ
ਆਪਣੇ ਸਕੂਲ ਦੇ ਸਲਾਨਾ ਸਮਾਗਮ ਦਾ ਸੱਦਾ-ਪੱਤਰ ਲਿਖੋ।
ਸਕੂਲ ਦਾ ਸਲਾਨਾ ਸਮਾਗਮ
ਆਪ ਜੀ ਨੂੰ ਸੂਚਿਤ ਕਰਦਿਆਂ ਅਤਿਅੰਤ ਖ਼ੁਸ਼ੀ ਹੋ ਰਹੀ ਹੈ ਕਿ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, …………ਜ਼ਿਲ੍ਹਾ……….. ਦਾ ਸਲਾਨਾ ਸਮਾਗਮ ਮਿਤੀ ……….. ਨੂੰ ਸਵੇਰੇ 11.00 ਵਜੇ ਅਰੰਭ ਹੋ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਜੀ ਕਰਨਗੇ। ਇਸ ਸਮਾਗਮ ਵਿੱਚ ਸਕੂਲ ਦੇ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਵਿੱਦਿਅਕ, ਖੇਡਾਂ ਅਤੇ ਹੋਰ ਸਰਗਰਮੀਆਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ।
ਇਸ ਮੌਕੇ ‘ਤੇ ਇੱਕ ਸੱਭਿਆਚਾਰਿਕ ਪ੍ਰੋਗਰਾਮ ਵੀ ਹੋਵੇਗਾ। ਵਿਦਿਆਰਥੀਆਂ ਦੇ ਮਾਪਿਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਬੇਨਤੀ ਹੈ।
ਦਰਸ਼ਨ ਅਭਿਲਾਸ਼ੀ :
ਪ੍ਰਿੰਸੀਪਲ ਗੁਰਵਿੰਦਰ ਸਿੰਘ
ਅਤੇ ਸਮੂਹ ਸਟਾਫ਼।