ਸੱਦਾ ਪੱਤਰ : ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਮਿਲਨੀ
ਸਕੂਲ ਦੀ ਗਿਆਰ੍ਹਵੀਂ (+1) ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਮਿਲਨੀ ਸੰਬੰਧੀ ਇੱਕ ਸੱਦਾ-ਪੱਤਰ ਲਿਖੋ।
ਮਾਪੇ-ਅਧਿਆਪਕ ਮਿਲ਼ਨੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ਦੀ ਗਿਆਰ੍ਹਵੀਂ (+1) ਜਮਾਤ ਦੇ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਇੱਕ ਮਿਲਨੀ ਮਿਤੀ ……….. ਨੂੰ ਸਵੇਰੇ 10.00 ਵਜੇ ਹੋ ਰਹੀ ਹੈ। ਇਸ ਮੌਕੇ ‘ਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਸੰਬੰਧੀ ਉਹਨਾਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਵਿਦਿਆਰਥੀਆਂ ਦੀਆਂ ਮੁਸ਼ਕਲਾਂ ਸੰਬੰਧੀ ਉਹਨਾਂ ਦੇ ਮਾਪੇ ਵੀ ਆਪਣੇ ਵਿਚਾਰ ਪੇਸ਼ ਕਰ ਸਕਣਗੇ। ਇਸ ਮਿਲਨੀ ਵਿੱਚ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਦਾ ਸ਼ਾਮਲ ਹੋਣਾ ਲਾਜ਼ਮੀ ਹੈ।
ਵੱਲੋ :
ਪ੍ਰਿੰਸੀਪਲ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਫਗਵਾੜਾ (ਕਪੂਰਥਲਾ)
ਸੰਪਰਕ : 98712-443×4.