ਸੱਦਾ ਪੱਤਰ : ਮਹੂਰਤ ਦੇ ਸੰਬੰਧ ਵਿੱਚ
ਕਿਸੇ ਜਨਰਲ ਸਟੋਰ ਮਹੂਰਤ ਦੇ ਸੰਬੰਧ ਵਿੱਚ ਇੱਕ ਸੱਦਾ-ਪੱਤਰ ਲਿਖੋ ।
ਜਨਰਲ ਸਟੋਰ ਦਾ ਉਦਘਾਟਨ
ੴ ਸਤਿਗੁਰ ਪ੍ਰਸਾਦਿ॥
ਵਾਹਿਗੁਰੂ ਦੀ ਬਖ਼ਸ਼ਸ਼ ਅਤੇ ਪੂਜਨੀਕ ਮਾਤਾ ਸ਼ਾਂਤੀ ਦੇਵੀ ਤੇ ਪਿਤਾ ਸੋਹਨ ਲਾਲ ਜੀ ਦੇ ਅਸ਼ੀਰਵਾਦ ਨਾਲ ਅਸੀਂ ਪਿੰਡ ……….. ਜ਼ਿਲ੍ਹਾ……….. ਵਿਖੇ ਇੱਕ ਜਨਰਲ ਸਟੋਰ ਸ਼ੁਰੂ ਕਰ ਰਹੇ ਹਾਂ। ਇਸ ਦਾ ਮਹੂਰਤ ਮਿਤੀ…… ਨੂੰ ਸਵੇਰੇ 10-00 ਵਜੇ ਹੋਣਾ ਹੈ।
ਆਪ ਪਰਿਵਾਰ ਸਹਿਤ ਪਹੁੰਚ ਕੇ ਅਸ਼ੀਰਵਾਦ ਦੇਣ ਦੀ ਕਿਰਪਾ ਕਰਨੀ।
ਉਡੀਕਵਾਨ :
ਜਤਿੰਦਰ ਕੁਮਾਰ
ਅਤੇ ਸਮੂਹ ਪਰਿਵਾਰ।