ਸੱਦਾ ਪੱਤਰ : ਪੇਂਡੂ ਖੇਡ ਮੇਲੇ ਲਈ


ਇੱਕ ਪੇਂਡੂ ਖੇਡ-ਮੇਲੇ ਲਈ ਸੱਦਾ-ਪੱਤਰ ਲਿਖੋ।


ਪੇਂਡੂ ਖੇਡ-ਮੇਲਾ

ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਭਲਾਈ ਸਭਾ, ਪਿੰਡ …………., ਜ਼ਿਲ੍ਹਾ ………… ਵੱਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਮਿਤੀ …………. ਤੋਂ ਮਿਤੀ ………….. ਤੱਕ ਇੱਕ ਪੇਂਡੂ ਖੇਡ-ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖੇਡ-ਮੇਲੇ ਵਿੱਚ ਕਬੱਡੀ (50 ਕਿਲੋ, 75 ਕਿਲੋ ਤੇ ਓਪਨ), ਕੁਸ਼ਤੀਆਂ, ਰੱਸਾ ਖਿੱਚਣ ਅਤੇ ਬੈਲ-ਗੱਡੀਆਂ ਦੀ ਦੌੜ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਖੇਡ-ਮੇਲੇ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ, ਸਰਦਾਰ ਬਲਬੀਰ ਸਿੰਘ ਜੀ ਕਰਨਗੇ ਅਤੇ ਇਨਾਮ ਵੰਡਣ ਦੀ ਰਸਮ ਇਲਾਕੇ ਦੇ ਐੱਮ. ਐੱਲ. ਏ. ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਕਰਨਗੇ। ਇਸ ਮੌਕੇ ‘ਤੇ ਇੱਕ ਸੱਭਿਆਚਾਰਿਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਇਸ ਖੇਡ-ਮੇਲੇ ‘ਤੇ ਪਹੁੰਚਣ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਸੱਦਾ ਹੈ।

ਉਡੀਕਵਾਨ :

ਨੌਜਵਾਨ ਭਲਾਈ ਸਭਾ

ਅਤੇ ਗ੍ਰਾਮ ਪੰਚਾਇਤ,

ਪਿੰਡ ………………,

ਜ਼ਿਲ੍ਹਾ …………….।