ਸੱਦਾ ਪੱਤਰ – ਕਵੀ ਨੂੰ ਸੱਦਾ ਪੱਤਰ


ਕਵੀ ਦਰਬਾਰ ਵਿਚ ਆਉਣ ਲਈ ਕਵੀ ਨੂੰ ਸੱਦਾ-ਪੱਤਰ।


ਪੰਜਾਬੀ ਸਾਹਿਤ ਸਭਾ

ਰਾਮਗੜ੍ਹੀਆ ਕਾਲਜ,

ਫਗਵਾੜਾ।

3 ਫਰਵਰੀ, 1999.

ਪਿਆਰੇ ਅੰਮ੍ਰਿਤਾ ਜੀ,

ਸਾਡੇ ਕਾਲਜ ਦੀ ਪੰਜਾਬੀ ਸਾਹਿਤ ਸਭਾ 23 ਫਰਵਰੀ ਸ਼ਨਿਚਰਵਾਰ ਨੂੰ ਸ਼ਾਮ ਦੇ ਪੰਜ ਵਜੇ ਕਾਲਜ ਵਿਚ ਇਕ ਭਾਰੀ ਪੰਜਾਬੀ ਦਰਬਾਰ ਦਾ ਆਯੋਜਨ ਕਰ ਰਹੀ ਹੈ, ਜੀਹਦੇ ਵਿਚ ਤੁਹਾਡੇ ਸਮੇਤ ਕਈ ਪ੍ਰਸਿੱਧ ਕਵੀਆਂ, ਜਿਹਾ ਕਿ ‘ਦਰਦੀ’, ‘ਅਵਾਰਾ’, ‘ਵੰਤਾ’ ਤੇ ‘ਖੁਸ਼ਦਿਲ’ ਆਦਿ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਜੀ ਨੇ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਕਰਨਾ ਪ੍ਰਵਾਨ ਕਰ ਲਿਆ ਹੈ।

ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਸ਼ਾਮਲ ਹੋਣ ਦੀ ਪਰਵਾਨਗੀ ਦੇ ਕੇ ਕ੍ਰਿਤਾਰਥ ਕਰੋ। ਸਾਡੀ ਇੱਛਾ ਹੈ ਕਿ ਆਪ ਇਹਦੇ ਵਿਚ ਆਪਣੀਆਂ ਦੋ ਸਜਰੀਆਂ ਕਵਿਤਾਵਾਂ ਸੁਣਾ ਕੇ ਸ੍ਰੋਤਿਆਂ ਦੀ ਵਾਹ-ਵਾਹ ਪ੍ਰਾਪਤ ਕਰੋ। ਇਕ ਕਵਿਤਾ ਹਾਸ-ਰਸ ਵਾਲੀ ਹੋਵੇ, ਤਾਂ ਹੋਰ ਵੀ ਚੰਗਾ ਹੈ।

ਧੰਨਵਾਦ ਸਹਿਤ,

ਆਪ ਦਾ ਹਿਤੂ,

ਚਿਤਵੰਤ ਸਿੰਘ ਚਾਵਲਾ ਸਕੱਤਰ।

ਸ੍ਰੀਮਤੀ ਅਮ੍ਰਿਤਾ ਪ੍ਰੀਤਮ,

ਕੇ-25, ਹੌਜ਼ ਖਾਸ,

ਨਵੀਂ ਦਿੱਲੀ।