ਸੱਦਾ-ਪੱਤਰ : ਆਪਣੇ ਭਰਾ ਦੇ ਵਿਆਹ ਲਈ ਸੱਦਾ ਪੱਤਰ
ਆਪਣੇ ਭਰਾ ਦੇ ਵਿਆਹ ਲਈ ਆਪਣੇ ਮਾਤਾ-ਪਿਤਾ ਵੱਲੋਂ ਇੱਕ ਸੱਦਾ-ਪੱਤਰ ਲਿਖੋ।
ਵਿਆਹ ਦਾ ਸੱਦਾ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ॥
ਸਰਦਾਰਨੀ ਅਤੇ ਸਰਦਾਰ ਸਿਮਰਜੀਤ ਸਿੰਘ ਭੋਗਲ ਆਪਣੇ ਸਪੁੱਤਰ
ਹਰਕੀਰਤ
ਅਤੇ
ਸਿਮਰਨ
(ਸਪੁੱਤਰੀ ਸਰਦਾਰਨੀ ਅਤੇ ਸਰਦਾਰ ਸੁਰਿੰਦਰ ਸਿੰਘ, ਨਕੋਦਰ)
ਦੇ ਸ਼ੁੱਭ ਵਿਆਹ ਦੇ ਮੌਕੇ ‘ਤੇ ਆਪ ਜੀ ਨੂੰ ਪਰਿਵਾਰ ਸਹਿਤ ਆਪਣੇ ਗ੍ਰਹਿ 315, ਪ੍ਰੀਤ ਨਗਰ, ……… ਵਿਖੇ ਦੱਸੇ ਪ੍ਰੋਗਰਾਮ ਅਨੁਸਾਰ ਸ਼ਾਮਲ ਹੋਣ ਲਈ ਬੇਨਤੀ ਕਰਦੇ ਹਨ। ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਸ ਸ਼ੁੱਭ ਘੜੀ ਦੇ ਮੌਕੇ ‘ਤੇ ਪਹੁੰਚਣ ਦੀ ਜ਼ਰੂਰ ਕਿਰਪਾਲਤਾ ਕਰਨੀ ਜੀ।
ਅਸੀਂ ਸਨੇਹ ਅਤੇ ਸਤਿਕਾਰ ਨਾਲ ਤੁਹਾਡਾ ਇੰਤਜ਼ਾਰ ਕਰਾਂਗੇ।
ਪ੍ਰੋਗਰਾਮ :
24 ਫਰਵਰੀ, 20……
ਭੋਗ ਸ੍ਰੀ ਅਖੰਡ ਪਾਠ – ਸਵੇਰੇ 10.00 ਵਜੇ
ਗੁਰੂ ਕਾ ਲੰਗਰ – ਦੁਪਹਿਰ 12.00 ਵਜੇ
25 ਫਰਵਰੀ 20…….
ਰਵਾਨਗੀ ਬਰਾਤ – ਸਵੇਰੇ 8.00 ਵਜੇ
ਉਡੀਕਵਾਨ :
ਸਮੂਹ ਪਰਿਵਾਰ ਅਤੇ ਰਿਸ਼ਤੇਦਾਰ
ਸੰਪਰਕ : 94173-xxxxx.