Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਸੰਤ ਕਬੀਰ ਦੇ ਧਾਰਮਿਕ ਦ੍ਰਿਸ਼ਟੀਕੋਣ ਅਤੇ ਵਿਸ਼ਵਾਸ


ਪ੍ਰਸ਼ਨ. ਸੰਤ ਕਬੀਰ ਦੇ ਬੁਨਿਆਦੀ ਧਾਰਮਿਕ ਦ੍ਰਿਸ਼ਟੀਕੋਣ ਅਤੇ ਬੁਨਿਆਦੀ ਵਿਸ਼ਵਾਸ ਕੀ ਸਨ?

ਉਤੱਰ : ਸੰਤ ਕਬੀਰ ਨੂੰ ਦੂਜੇ ਸੰਤਾਂ ਵਾਂਗ ਈਸ਼ਵਰ ਦੀ ਏਕਤਾ ਤੇ ਵਿਸ਼ਵਾਸ ਸੀ। ਉਹਨਾਂ ਦਾ ਬੁਨਿਆਦੀ ਵਿਸ਼ਵਾਸ ਸੀ ਕਿ ਪ੍ਰਮਾਤਮਾ ਇਕ ਹੈ। ਭਾਵੇਂ ਉਸ ਨੂੰ ਕੋਈ ਰਾਮ, ਰਹੀਮ, ਈਸ਼ਵਰ ਜਾਂ ਅੱਲਾਹ ਦੇ ਨਾਮ ਦੇਵੇ। ਇਸੇ ਲਈ ਉਹਨਾਂ ਨੇ ਹਿੰਦੂ ਮੁਸਲਮਾਨ ਏਕਤਾ ਲਈ ਯਤਨ ਕੀਤੇ। ਸੰਤ ਕਬੀਰ ਨੇ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਉਸ ਸਮੇਂ ਦੇ ਗਲਤ ਪ੍ਰਚੱਲਿਤ ਵਿਸ਼ਵਾਸਾਂ ਅਤੇ ਰੀਤੀ ਰਿਵਾਜ਼ਾਂ ਦੀ ਨਿੰਦਾ ਕੀਤੀ। ਉਹ ਮੂਰਤੀ ਪੂਜਾ, ਵਰਤ ਅਤੇ ਤੀਰਥ ਯਾਤਰਾਵਾਂ ਦੇ ਘੋਰ ਵਿਰੋਧੀ ਸਨ। ਉਨ੍ਹਾਂ ਨੇ ਵੇਦਾਂ ਅਤੇ ਕੁਰਾਨ ਦੋਹਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ। ਉਹਨਾਂ ਅਨੁਸਾਰ ਈਸ਼ਵਰ ਮਾਨਵ ਦੇ ਹਿਰਦੇ ਵਿੱਚ ਵਸਦਾ ਹੈ। ਉਹਨਾਂ ਅਨੁਸਾਰ ਮਨੁੱਖ ਨੂੰ ਆਪਣੀ ਅੰਤਰ-ਆਤਮਾ ਦੀਆਂ ਡੂੰਘਾਈਆਂ ਵਿੱਚ ਝਾਤ ਮਾਰਨੀ ਚਾਹੀਦੀ ਹੈ। ਉਹ ਈਸ਼ਵਰ ਨੂੰ ਆਪਣੇ ਅੰਦਰ ਲੱਭਣ ਦੀ ਯੁਕਤੀ ਦੱਸਦੇ ਸਨ। ਇਸ ਅਨੁਭਵ ਰਾਹੀਂ ਮਨੁੱਖੀ ਆਤਮਾ ਪ੍ਰਮਾਤਮਾ ਨਾਲ ਚਿਰ ਸਥਾਈ ਮਿਲਾਪ ਕਰਨ ਦੇ ਯੋਗ ਹੋ ਜਾਂਦੀ ਹੈ। ਉਹਨਾਂ ਨੇ ਮਨ ਦੀ ਸ਼ੁੱਧਤਾ ਤੇ ਬਹੁਤ ਜ਼ੋਰ ਦਿੱਤਾ।


प्रश्न. संत कबीर के मूल धार्मिक विचार और मान्यताएँ क्या थीं?

उत्तर: संत कबीर अन्य संतों की तरह ईश्वर की एकता में विश्वास करते थे। उनकी मूल मान्यता यह थी कि ईश्वर एक है। भले ही कोई उन्हें राम, रहीम, ईश्वर या अल्लाह का नाम दे दे। इसीलिए उन्होंने हिन्दू मुस्लिम एकता के लिए प्रयास किये।  संत कबीर ने उस समय की गलत प्रचलित मान्यताओं और रीति-रिवाजों की कड़े शब्दों में निंदा की। वे मूर्तिपूजा, उपवास और तीर्थयात्राओं के घोर विरोधी थे। वे वेद और कुरान दोनों को कोई महत्व नहीं देते थे। उनके अनुसार भगवान मनुष्य के हृदय में निवास करते हैं। उनके अनुसार मनुष्य को अपनी अंतरात्मा की गहराई में झांकना चाहिए। वे अपने भीतर ही ईश्वर को खोजने की युक्ति बताते थे। इस अनुभव के माध्यम से, मानव आत्मा ईश्वर के साथ स्थायी मिलन प्राप्त करने में सक्षम है। उन्होंने मन की पवित्रता पर बहुत जोर दिया।


Question. What were the basic religious thoughts and beliefs of Saint Kabir?

Answer: Saint Kabir, like other saints, believed in the unity of God. His basic belief was that God is one.  Even if someone names them Ram, Rahim, Ishwar, or Allah. That is why he tried for Hindu-Muslim unity. Saint Kabir strongly condemned the wrong beliefs and customs prevalent at that time. He was a staunch opponent of idol worship, fasting, and pilgrimages. He did not give any importance to both Vedas and the Quran. According to him, God resides in the heart of man. According to him, man should look into the depths of his conscience. He used to tell the method of finding God within oneself. Through this experience, the human soul is able to achieve permanent union with God. He laid great emphasis on purity of mind.