CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationLetters (ਪੱਤਰ)Punjab School Education Board(PSEB)

ਸੰਗਮ ਕੰਪਿਊਟਰਜ਼ ਨੂੰ ਪੱਤਰ


ਤੁਸੀਂ ਆਪਣੇ ਕੈਫ਼ੇ ਲਈ ਕਿਸੇ ਕੰਪਨੀ ਦਾ ਕੰਪਿਊਟਰ ‘ਸੰਗਮ ਕੰਪਿਊਟਰਜ਼, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਖ਼ਰੀਦਿਆ ਸੀ। ਕੰਪਿਊਟਰ ਵਿੱਚ ਆਈਆਂ ਖ਼ਰਾਬੀਆਂ ਬਾਰੇ ਉਕਤ ਫ਼ਰਮ ਨੂੰ ਪੱਤਰ ਲਿਖੋ।


ਗੁਪਤਾ ਕੰਪਿਊਟਰਜ਼,

…………….ਸ਼ਹਿਰ।

ਹਵਾਲਾ ਨੰਬਰ : ਸੀ 340,

ਮਿਤੀ : 22 ਮਾਰਚ, 20……

ਮੈਸਰਜ਼ ਸੰਗਮ ਕੰਪਿਊਟਰਜ਼,

ਸਾਹਿਬਜ਼ਾਦਾ ਅਜੀਤ ਸਿੰਘ ਨਗਰ।

ਵਿਸ਼ਾ : ਕੰਪਿਊਟਰ ਵਿੱਚ ਆਈਆਂ ਖ਼ਰਾਬੀਆਂ ਠੀਕ ਕਰਵਾਉਣ ਬਾਰੇ।

ਸ੍ਰੀਮਾਨ ਜੀ,

ਅਸੀਂ ਆਪਣੇ ਕੈਫ਼ੇ ਲਈ ਆਪ ਦੀ ਫ਼ਰਮ ਤੋਂ ਬਿਲ ਨੰਬਰ ਐੱਸ 1214, ਮਿਤੀ 12 ਜਨਵਰੀ, 20…. ਤਹਿਤ ਕੰਪਿਊਟਰ ਖ਼ਰੀਦਿਆ ਸੀ ਅਤੇ ਇਸ ਦਾ ਨਕਦ ਭੁਗਤਾਨ ਕੀਤਾ ਸੀ। ਇਸ ਕੰਪਿਊਟਰ ਦੀ ਦੋ ਸਾਲ ਦੀ ਵਾਰੰਟੀ ਹੈ।

ਇਸ ਕੰਪਿਊਟਰ ਨੂੰ ਚਲਾਉਂਦਿਆਂ ਸ਼ੁਰੂ ਤੋਂ ਹੀ ਕੋਈ ਨਾ ਕੋਈ ਮੁਸ਼ਕਲ ਪੇਸ਼ ਆ ਰਹੀ ਹੈ। ਲਗਪਗ ਇੱਕ ਮਹੀਨੇ ਬਾਅਦ ਹੀ ਇਸ ਦੀ ਹਾਰਡ ਡਿਸਕ ਉਡ ਗਈ ਸੀ। ਹੁਣ ਇਸ ਦੇ ਮਦਰ ਬੋਰਡ ਅਤੇ ਰੈਮ ਵਿੱਚ ਖ਼ਰਾਬੀ ਹੈ। ਇਸ ਤਰ੍ਹਾਂ ਇਹ ਕੰਪਿਊਟਰ ਸ਼ੁਰੂ ਤੋਂ ਹੀ ਸਾਡੇ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਅਤੇ ਸਾਡਾ ਕਾਫ਼ੀ ਨੁਕਸਾਨ ਹੋ ਰਿਹਾ ਹੈ।

ਕਿਰਪਾ ਕਰਕੇ ਕਿਸੇ ਤਜਰਬੇਕਾਰ ਇੰਜੀਨੀਅਰ ਨੂੰ ਭਿਜਵਾ ਕੇ ਇਸ ਕੰਪਿਊਟਰ ਦੀ ਚੰਗੀ ਤਰ੍ਹਾਂ ਜਾਂਚ ਕਰਵਾਓ ਤਾਂ ਜੋ ਇਸ ਕਾਰਨ ਸਾਨੂੰ ਵਾਰ-ਵਾਰ ਪਰੇਸ਼ਾਨੀ ਨਾ ਹੋਵੇ। ਇੰਜੀਨੀਅਰ ਦੇ ਆਉਣ ਤੋਂ ਪਹਿਲਾਂ ਉਸ ਨੂੰ ਕੰਪਿਊਟਰ ਦੇ ਮੌਜੂਦਾ ਨੁਕਸਾਂ ਬਾਰੇ ਪੂਰੀ ਜਾਣਕਾਰੀ ਦੇ ਦੇਣਾ ਤਾਂ ਜੋ ਉਹ ਇਸ ਨੂੰ ਠੀਕ ਕਰਨ ਲਈ ਲੋੜੀਂਦਾ ਸਮਾਨ ਨਾਲ ਲੈ ਕੇ ਆਵੇ।

ਆਸ ਹੈ ਤੁਸੀਂ ਜਲਦੀ ਹੀ ਸਾਡੇ ਕੰਪਿਊਟਰ ਨੂੰ ਠੀਕ ਕਰਵਾਉਣ ਲਈ ਕਦਮ ਉਠਾਓਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਰਵਿੰਦਰ ਗੁਪਤਾ

ਵਾਸਤੇ ਗੁਪਤਾ ਕੰਪਿਊਟਰਜ਼