ਸੰਖੇਪ ਰਚਨਾ
ਗੁਰੂ ਨਾਨਕ ਦਾ ਉਪਦੇਸ਼
ਗੁਰੂ ਨਾਨਕ ਦਾ ਉਪਦੇਸ਼ ਸਰਬ ਸੰਸਾਰ ਲਈ ਸਾਂਝਾ ਤੇ ਪ੍ਰਾਣੀ ਮਾਤਰ ਲਈ ਕਲਿਆਣਕਾਰੀ ਹੈ। ਉਨ੍ਹਾਂ ਦਾ ਸੁਨੇਹਾ ਹਰ ਇਨਸਾਨ ਤੇ ਸਮੁੱਚੇ ਤੌਰ ‘ਤੇ ਇਨਸਾਨੀ ਸਮਾਜ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਪਹਿਲਾ ਉਪਦੇਸ਼ ਇਨਸਾਨ ਨੂੰ ਆਪਣੀ ਆਤਮਾ ਨੂੰ ਉੱਨਤ ਕਰਨ ਦਾ ਹੈ ਤੇ ਨਾਮ, ਦਾਨ, ਇਸ਼ਨਾਨ ਇਸ ਦਾ ਸਾਧਨ ਦੱਸਿਆ ਹੈ। ਈਸ਼ਵਰ-ਭਗਤੀ, ਈਸ਼ਵਰ – ਸਿਮਰਨ ਨਾਲ ਮਨ ਦੀ ਮੈਲ ਕੱਟਦੀ ਹੈ ਤੇ ਆਤਮਾ ਆਪਣੇ ਸ਼ੁੱਧ ਰੂਪ ਵਿੱਚ ਵਿਦਮਾਨ ਹੁੰਦੀ ਹੈ। ਉਪਦੇਸ਼ ਗੁਰੂ ਨਾਨਕ ਦਾ ਇਹ ਹੈ ਕਿ ਸੰਸਾਰ ਦੇ ਸਮਾਜ ਤੋਂ ਕੱਟ ਕੇ, ਵੱਖਰੇ ਹੋ ਕੇ, ਕਿਸੇ ਵਿਅਕਤੀਗਤ ਆਤਮਾ ਦਾ
ਵਿਕਾਸ ਅਤੇ ਉੱਨਤੀ ਅਤੇ ਹੋਂਦ ਅਸੰਭਵ ਹੈ, ਕਿਉਂਕਿ ਪ੍ਰੇਮ ਤੇ ਸੇਵਾ ਬਿਨਾਂ ਨਾਮ-ਸਿਮਰਨ ਦੀ ਕਮਾਈ ਸਫਲ ਨਹੀਂ ਹੁੰਦੀ। ਇਸ ਲਈ ਗੁਰੂ ਨਾਨਕ ਦੀ ਸਿੱਖੀ ਕਿਰਤੀਆਂ ਤੇ ਵੰਡ ਕੇ ਛਕਣ ਵਾਲਿਆਂ ਦੀ ਸਿੱਖੀ ਹੈ। ਤੀਸਰਾ ਉਪਦੇਸ਼ ਗੁਰੂ ਨਾਨਕ ਦਾ ਇਹ ਹੈ ਕਿ ਇਨਸਾਨ ਖ਼ੁਦਗ਼ਰਜ਼ੀ ਤੇ ਹਉਮੈ ਦੀ ਜਿਲ੍ਹਣ ਵਿੱਚੋਂ ਨਿਕਲ ਕੇ ਪ੍ਰੇਮ ਤੇ ਸੇਵਾ ਦੇ ਸਾਧਨ ਦੁਆਰਾ ਸਾਂਝੀਵਾਲਤਾ ਦੇ ਸਿਖ਼ਰ ਉੱਤੇ ਪੁੱਜੇ ਤਾਂ ਜੋ ਵਿਸ਼ਵ ਅਥਵਾ ਸਾਰੀ ਇਨਸਾਨੀਅਤ ਦਾ ਕਲਿਆਣ ਹੋਵੇ।
ਸਿਰਲੇਖ : ਗੁਰੂ ਨਾਨਕ ਦਾ ਉਪਦੇਸ਼
ਸੰਖੇਪ : ਗੁਰੂ ਨਾਨਕ ਦਾ ਉਪਦੇਸ਼ ਸਮੁੱਚੇ ਸੰਸਾਰ ਲਈ ਕਲਿਆਣਕਾਰੀ ਹੈ। ਆਪ ਨੇ ਮਨੁੱਖ ਨੂੰ ਨਾਮ, ਦਾਨ ਤੇ ਇਸ਼ਨਾਨ ਦੁਆਰਾ ਆਤਮਕ ਉੱਨਤੀ ਲਈ ਕਿਹਾ ਅਤੇ ਦੱਸਿਆ ਕਿ ਸੰਸਾਰਕ ਜੀਵਨ ਤੋਂ ਕੱਟ ਕੇ ਇਹ ਉੱਨਤੀ ਅਸੰਭਵ ਹੈ। ਆਪ ਨੇ ਮਨੁੱਖ ਨੂੰ ਸੁਆਰਥ ਤੇ ਹਉਮੈ ਤੋਂ ਬਚ ਕੇ ਪ੍ਰੇਮ ਅਤੇ ਸੇਵਾ ਦੁਆਰਾ ਸਾਂਝੀਵਾਲਤਾ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਆ।
ਮੂਲ-ਰਚਨਾ ਦੇ ਸ਼ਬਦ = 159
ਸੰਖੇਪ-ਰਚਨਾ ਦੇ ਸ਼ਬਦ = 55