ਸੰਖੇਪ ਰਚਨਾ
ਮਹਾਨ ਗ੍ਰੰਥਾਂ ਦੀ ਮਹੱਤਤਾ
ਜਦ ਅਸੀਂ ਮਹਾਨ ਗ੍ਰੰਥਾਂ ਨੂੰ ਪੜ੍ਹਦੇ ਹਾਂ ਤਾਂ ਸਾਡੇ ਮਨ ਉਹਨਾਂ ਦੇ ਵਿਚਾਰਾਂ ਨਾਲ ਰੰਗੇ ਜਾਂਦੇ ਹਨ। ਮਹਾਨ ਪੁਸਤਕਾਂ ਆਦਮੀ ਨੂੰ ਮਾਨਸਕ ਤੌਰ ‘ਤੇ ਸਿਹਤਮੰਦ ਬਣਾਉਂਦੀਆਂ ਹਨ। ਉਹ ਸਾਡੇ ਅੰਦਰ ਮਨ ਦੀ ਵਿਸ਼ਾਲਤਾ ਤੇ ਪ੍ਰਮਾਣੀਕ ਦ੍ਰਿਸ਼ਟੀ ਪੈਦਾ ਕਰਦੀਆਂ ਹਨ।
ਸੰਸਕ੍ਰਿਤ ਦੇ ਇੱਕ ਸ਼ਲੋਕ ਵਿੱਚ ਕਿਹਾ ਗਿਆ ਹੈ : ਸੰਸਾਰ ਹੈ ਤਾਂ ਜ਼ਹਿਰ ਦਾ ਬ੍ਰਿਛ, ਪਰ ਉਸ ਦੇ ਦੋ ਫਲ ਅੰਮ੍ਰਿਤ ਵਰਗੇ ਹਨ। ਉਹਨਾਂ ਵਿੱਚੋਂ ਇੱਕ ਹੈ ਕਵਿਤਾ ਦਾ ਸਵਾਦ ਤੇ ਦੂਜਾ ਹੈ ਸੱਜਣਾਂ ਨਾਲ ਵਾਰਤਾਲਾਪ।
ਕੁਝ ਕਿਤਾਬਾਂ ਮਨ-ਪ੍ਰਚਾਵਾ ਕਰਦੀਆਂ ਹਨ, ਕੁਝ ਗਿਆਨ ਵਧਾਉਂਦੀਆਂ ਹਨ ਤੇ ਕੁਝ ਸਾਡੀ ਪ੍ਰਗਤੀ ਨੂੰ ਉਚੇਰੀ ਪੱਧਰ ਉੱਤੇ ਲੈ ਜਾਂਦੀਆਂ ਹਨ। ਇਸ ਅੰਤਲੀ ਸ਼੍ਰੇਣੀ ਦੀਆਂ ਕਿਤਾਬਾਂ ਉਹ ਹਨ, ਜਿਨ੍ਹਾਂ ਨੂੰ ਪੜ੍ਹਨਾ – ਘੋਖਣਾ ਸਾਡੇ ਲਈ ਜ਼ਰੂਰੀ ਹੈ।
ਸਿਰਲੇਖ : ਮਹਾਨ ਗ੍ਰੰਥਾਂ ਦੀ ਮਹੱਤਤਾ
ਸੰਖੇਪ : ਮਹਾਨ ਗ੍ਰੰਥ ਵਿਚਾਰਾਂ ਨੂੰ ਸਿਹਤਮੰਦ ਬਣਾਉਂਦੇ ਹਨ ਅਤੇ ਮਨ ਨੂੰ ਵਿਸ਼ਾਲ ਕਰਦੇ ਹਨ। ਸੰਸਾਰ ਨਿਰਸੰਦੇਹ ਜ਼ਹਿਰ ਦਾ ਬ੍ਰਿਛ ਹੈ, ਪਰ ਏਥੇ ਕਵਿਤਾ ਦਾ ਸਵਾਦ ਤੇ ਸੱਜਣਾਂ ਨਾਲ ਵਾਰਤਾਲਾਪ ਦੋ ਅੰਮ੍ਰਿਤ ਫਲ ਹਨ। ਜੀਵਨ-ਵਿਖਾਸ ਦੀਆਂ ਪੁਸਤਕਾਂ ਦਾ ਅਧਿਐਨ ਅਤੀ ਅਵੱਸ਼ਕ ਹੈ।
ਮੂਲ-ਰਚਨਾ ਦੇ ਸ਼ਬਦ = 108
ਸੰਖੇਪ-ਰਚਨਾ ਦੇ ਸ਼ਬਦ = 40