ਸੰਖੇਪ ਰਚਨਾ

ਵਿਹਲ ਦੀਆਂ ਘੜੀਆਂ ਦਾ ਸਦ-ਉਪਯੋਗ

ਇੱਕ ਮਹਾਨ ਲੇਖਕ ਨੇ ਕਿਹਾ ਹੈ ਕਿ ਆਦਮੀ ਆਪਣੀ ਵਿਹਲ ਦੀਆਂ ਘੜੀਆਂ ਨਾਲ ਜੋ ਕੁਝ ਕਰਦਾ ਹੈ, ਉਹੋ ਧਰਮ ਹੈ। ਇਹ ਸਿਰਫ਼ ਧਰਮ ਦੀ ਹੀ ਗੱਲ ਨਹੀਂ ਹੈ, ਸਗੋਂ ਕਲਾ, ਸਾਹਿੱਤ, ਵਿਗਿਆਨਕ ਖੋਜਾਂ ਤੇ ਉਦਯੋਗਿਕ ਕਾਢਾਂ ਵੀ ਇਸ ਚੀਜ਼ ਦਾ ਹੀ ਸਿੱਟਾ ਹਨ ਕਿ ਆਦਮੀ ਆਪਣੀ ਵਿਹਲ ਦੀਆਂ ਘੜੀਆਂ ਨਾਲ ਕੀ ਕਰਦਾ ਹੈ।

ਵਰਤਮਾਨ ਸੰਸਾਰ ਵਿੱਚ ਅਸੀਂ ਸਮੂਹਕ ਜ਼ਿੰਦਗੀ ਬਿਤਾਉਣ ਦੇ ਆਦੀ ਹੁੰਦੇ ਜਾ ਰਹੇ ਹਾਂ। ਸਾਨੂੰ ਜਦ ਥੋੜ੍ਹੀ ਜਿੰਨੀ ਵੀ ਵਿਹਲ ਮਿਲਦੀ ਹੈ, ਤਾਂ ਅਸੀਂ ਪਾਰਟੀਆਂ ਤੇ ਕਲੱਬਾਂ ਆਦਿ ਵੱਲ ਭੱਜ ਉੱਠਦੇ ਹਾਂ। ਅਸੀਂ ਇਕੱਲ ਵਿੱਚ ਜਿਊਣੋਂ ਡਰਦੇ ਹਾਂ। ਬੈਠਣ ਤੇ ਸੋਚਣ ਦੀ ਤਾਂ ਗੱਲ ਹੀ ਵੱਖਰੀ ਹੈ, ਅਸੀਂ ਤਾਂ ਖੜ੍ਹੇ ਹੋ ਕੇ ਵੇਖਣ ਤੋਂ ਵੀ ਘਬਰਾਉਂਦੇ ਹਾਂ। ਅਸੀਂ ਦੂਜਿਆਂ ਨਾਲ ਰਹਿ ਕੇ ਹੀ ਖ਼ੁਸ਼ ਹੁੰਦੇ ਹਾਂ, ਆਪਣੇ ਨਾਲ ਰਹਿ ਕੇ ਨਹੀਂ।

ਸਿਰਲੇਖ : ਵਿਹਲ ਦੀਆਂ ਘੜੀਆਂ ਦਾ ਸਦ-ਉਪਯੋਗ

ਸੰਖੇਪ : ਧਰਮ, ਕਲਾ, ਸਾਹਿੱਤ, ਵਿਗਿਆਨਕ ਖੋਜਾਂ ਤੇ ਉਦਯੋਗਿਕ ਖਾਸਾਂ ਦਾ ਕੰਮ ਵਿਹਲ ਦੀਆਂ ਘੜੀਆਂ ਵਿੱਚ ਹੀ ਸੰਭਵ ਹੈ। ਅਜੋਕਾ ਮਨੁੱਖ ਜੀਵਨ ਵਿੱਚ ਮਿਲੀ ਵਿਹਲ ਨੂੰ—ਪਾਰਟੀਆਂ ਤੇ ਕਲੱਬਾਂ ਆਦਿ ਸਮੂਹਿਕ ਜੀਵਨ ਜੀਊਣ ਦੇ ਢੰਗ ਰਾਹੀਂ—ਵਰਤਣ ਵਿਚ ਰੁਚੀ ਰੱਖਦਾ ਹੈ।

ਮੂਲ-ਰਚਨਾ ਦੇ ਸ਼ਬਦ = 129
ਸੰਖੇਪ-ਰਚਨਾ ਦੇ ਸ਼ਬਦ = 39