ਸੰਖੇਪ ਰਚਨਾ
ਭਾਈ ਵੀਰ ਸਿੰਘ ਦੀ ਸਾਹਿੱਤ ਸੇਵਾ
ਭਾਈ ਸਾਹਿਬ ਭਾਈ ਵੀਰ ਸਿੰਘ ਪੰਜਾਬੀ ਦੇ ਆਧੁਨਿਕ ਸਾਹਿੱਤ ਦੇ ਸ਼ਰੋਮਣੀ ਤੇ ਸਭ ਤੋਂ ਪ੍ਰਭਾਵਸ਼ਾਲੀ ਲਿਖਾਰੀ ਸਨ। ਪੰਜਾਬੀ ਸਾਹਿੱਤ ਦਿਆਂ ਬਹੁਤ ਸਾਰਿਆਂ ਅੰਗਾਂ ਵਿੱਚ ਉਹ ਵਰਤਮਾਨ ਸਮੇਂ ਵਿੱਚ ਮੋਢੀ ਸਨ ਤੇ ਹਰ ਇੱਕ ਅੰਗ ਵਿੱਚ ਲਿਖਣ-ਢੰਗ ਤੇ ਪ੍ਰਗਟਾਊਪੁਣੇ ਦੇ ਸੁਹਜ ਤੇ ਨਫ਼ਾਸਤ ਨੂੰ ਉਨ੍ਹਾਂ ਟੀਸੀ ਤਕ ਪਹੁੰਚਾਇਆ ਸੀ। ਪੰਜਾਬੀ ਸਾਹਿੱਤ ਦੇ ਪਿਛਲੇ ਪੰਜਾਹ ਵਰ੍ਹਿਆਂ ਦੇ ਸਮੇਂ ਨੂੰ ਭਾਈ ਵੀਰ ਸਿੰਘ ਦਾ ਸਮਾਂ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਸਮੇਂ ਵਿੱਚ ਪੰਜਾਬੀ ਸਾਹਿੱਤ ਵਿੱਚ ਕੇਂਦਰੀ ਵਿਅਕਤੀ ਉਹੋ ਹੀ ਸਨ ਤੇ ਕਵਿਤਾ ਤੇ ਵਾਰਤਕ ਵਿੱਚ ਹੁਣ ਤੀਕ ਉਨ੍ਹਾਂ ਦਾ ਹੀ ਰੰਗ ਤੇ ਉਨ੍ਹਾਂ ਦੀ ਹੀ ਸ਼ੈਲੀ-ਨਿਯਮ ਛਲਕਦੇ ਰਹੇ ਹਨ।
ਸਿਰਲੇਖ : ਭਾਈ ਵੀਰ ਸਿੰਘ ਦੀ ਸਾਹਿੱਤ ਸੇਵਾ
ਸੰਖੇਪ : ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿੱਤ ਦੇ ਬਹੁਤ ਸਾਰੇ ਅੰਗਾਂ ਦੇ ਮੋਢੀ ਅਤੇ ਪ੍ਰਭਾਵਸ਼ਾਲੀ ਲਿਖਾਰੀ ਸਨ। ਉਹ ਹਰੇਕ ਅੰਗ ਦੇ ਲਿਖਣ-ਢੰਗ ਨੂੰ ਟੀਸੀ ‘ਤੇ ਪਹੁੰਚਾਉਂਦੇ ਹੋਏ ਪੰਜਾਬੀ ਵਿੱਚ ਕੇਂਦਰੀ ਹਸਤੀ ਬਣੇ ਰਹੇ ਹਨ।
ਮੂਲ-ਰਚਨਾ ਦੇ ਸ਼ਬਦ = 97
ਸੰਖੇਪ-ਰਚਨਾ ਦੇ ਸ਼ਬਦ = 33