ਪਿਆਰ ਦੀ ਮਹੱਤਤਾ
ਜੇ ਕਾਰਲਾਈਲ ਆਪਣੀ ਤੀਵੀਂ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਕ੍ਰਿਝੂ ਤੇ ਸੜੂ ਨਾ ਹੁੰਦਾ। ਉਹ ਆਪਣੇ ਕਮਰੇ
ਵਿੱਚ ਬੈਠਾ ਪੜ੍ਹਦਾ ਜਾਂ ਲਿਖਦਾ ਰਹਿੰਦਾ ਸੀ ਅਤੇ ਉਸ ਦੀ ਵਹੁਟੀ ਵੱਖ ਬਰਾਂਡੇ ਵਿੱਚ ਬੈਠੀ ਆਏ ਗਏ ਨੂੰ ਤਾਂਹਦੀ ਰਹਿੰਦੀ। ਜਦ ਕਦੀ ਉਹ ਹੀਆ ਕਰ ਕੇ ਉਸ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿਝ ਕੇ ਖਾਣ ਨੂੰ ਪੈਂਦਾ ਅਤੇ ਉਸ ਨੂੰ ਤ੍ਰਾਹ ਕੇ ਬਾਹਰ ਕੱਢ ਦਿੰਦਾ। ਉਸ ਦਾ ਸਾਰੇ ਸੰਸਾਰ ‘ਚੁੱਪ’ ਦੇ ਮਜ਼ਮੂਨ ਉੱਤੇ ਅਮੁੱਕ ਸਿੱਖਿਆ ਦੇਣ ਦਾ ਕੀ ਲਾਭ ਜਦ ਉਸ ਦੀ ਆਪਣੀ ਕਲਮ ਚੁੱਪ ਨਹੀਂ ਕਰਦੀ ਅਤੇ ਅਹਿਮਦ ਨਾਈ ਦੀ ਕੈਂਚੀ ਵਾਂਗ ਲੁਤਰ – ਲੁਤਰ ਕਰਦੀ ਰਹਿੰਦੀ ਹੈ ? ਉਸ ਵੱਲੋਂ ਲੰਮੇ-ਲੰਮੇ ਲੇਖ ਲਿਖ ਕੇ ਲੋਕਾਂ ਨੂੰ ਚਾਬਕ ਵਰਗੀ ਵਰ੍ਹਦੀ ਤਾੜਨਾ ਕਰਨ ਦਾ ਕੀ ਲਾਭ ਜੇ ਉਹ ਆਪ ਇੱਕ ਘਰ ਦੀ ਸੁਆਣੀ ਨੂੰ ਵੀ ਆਰਾਮ ਨਾ ਦੇ ਸਕਿਆ?
ਸਿਰਲੇਖ : ਪਿਆਰ ਦੀ ਮਹੱਤਤਾ
ਸੰਖੇਪ : ਕਾਰਲਾਈਲ ਘੰਟਿਆਂ ਬੱਧੀ ਆਪਣੇ ਕਮਰੇ ਵਿੱਚ ਬੈਠਾ ਪੜ੍ਹੀ-ਲਿਖੀ ਜਾਂਦਾ। ਉਸ ਚੁੱਪ ਦੇ ਵਿਸ਼ੇ ਉੱਤੇ ਵੱਡੇ – ਵੱਡੇ ਲੇਖ ਲਿਖੇ। ਪਰੰਤੂ ਉਹ ਆਪਣੀ ਪਤਨੀ ਨਾਲ ਪਿਆਰ ਨਾ ਕਰਨ ਕਰਕੇ ਕ੍ਰਿਝੂ ਤੇ ਸੜੀਅਲ ਸੀ। ਜਦ ਉਹ ਉਸ ਦੇ ਕਮਰੇ ਵਿੱਚ ਝਾਕਦੀ ਤਾਂ ਉਸ ਨੂੰ ਕੁੱਦ ਕੇ ਪੈ ਜਾਂਦਾ।
ਮੂਲ-ਰਚਨਾ ਦੇ ਸ਼ਬਦ = 132
ਸੰਖੇਪ-ਰਚਨਾ ਦੇ ਸ਼ਬਦ = 45