ਸੰਖੇਪ ਰਚਨਾ
ਕੁਦਰਤ ਬਾਬਤ ਹੈਰਾਨੀ ਤੇ ਡਰ
ਵਹਿਮ ਦੀ ਬੁਨਿਆਦ ਡਰ ਹੈ। ਕੁਦਰਤ ਦੀ ਤਾਕਤ ਮਨੁੱਖ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਹੈ। ਹੁਣ ਭਾਵੇਂ
ਸਾਇੰਸ ਦੀ ਤਰੱਕੀ ਨਾਲ ਮਨੁੱਖ ਨੇ ਕੁਦਰਤ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਜੇ ਵੀ ਕੁਦਰਤ ਦੀਆਂ ਤਾਕਤਾਂ ਮਨੁੱਖ ਦੀ ਵਿੱਤ ਤੋਂ ਬਹੁਤ ਹੱਦ ਤੀਕ ਬਾਹਰ ਹਨ। ਇਸ ਲਈ ਮਨੁੱਖ ਦਾ ਡਰ ਬਹੁਤ ਘਟਿਆ ਨਹੀਂ। ਜਿਥੇ ਅਜੇ ਤਾਲੀਮ ਨੇ ਅਸਰ ਨਹੀਂ ਕੀਤਾ ਉਸ ਤਬਕੇ ਵਿੱਚ ਤਾਂ ਸਗੋਂ ਸਾਇੰਸ ਦੇ ਚਮਤਕਾਰਾਂ ਨੇ ਲੋਕਾਂ ਦੇ ਦਿਲਾਂ ਵਿੱਚ ਕੁਦਰਤ ਬਾਬਤ ਹੈਰਾਨੀ ਤੇ ਡਰ ਬਹੁਤ ਵਧਾ ਦਿੱਤਾ ਹੈ। ਜਿੱਥੇ ਅੱਗੇ ਲੋਕ ਅਸਮਾਨੀ ਬਿਜਲੀ ਕੋਲੋਂ ਡਰਦੇ ਸਨ, ਹੁਣ ਤਾਰਾਂ ਰਾਹੀਂ ਘਰੋ-ਘਰੀ ਪਹੁੰਚੀ ਹੋਈ ਬਿਜਲੀ ਨੇ ਉਨ੍ਹਾਂ ਦੇ ਇਸ ਡਰ ਵਿੱਚ ਹੋਰ ਵਾਧਾ ਕਰ ਦਿੱਤਾ ਹੈ।
ਸਿਰਲੇਖ : ਕੁਦਰਤ ਬਾਬਤ ਹੈਰਾਨੀ ਤੇ ਡਰ
ਸੰਖੇਪ : ਬਹੁਤੇ ਵਹਿਮ ਡਰ ਕਰਕੇ ਹੁੰਦੇ ਹਨ। ਮਨੁੱਖ ਨਾਲੋਂ ਕੁਦਰਤ ਵਧੇਰੇ ਸ਼ਕਤੀਵਰ ਹੈ। ਕੁਦਰਤ ਦੀਆਂ ਤਾਕਤਾਂ ਦਾ ਡਰ ਸਾਇੰਸ ਦੇ ਚਮਤਕਾਰਾਂ ਅਤੇ ਖਾਸਾਂ ਦੇ ਫਲਸਰੂਪ ਵੀ ਨਹੀਂ ਘਟਿਆ। ਪੜ੍ਹਿਆਂ ਦੇ ਮੁਕਾਬਲੇ ਅਨਪੜ੍ਹਾਂ ਵਿੱਚ ਇਹ ਡਰ ਤੇ ਹੈਰਾਨੀ ਵਧੇਰੇ ਹੈ।
ਮੂਲ-ਰਚਨਾ ਦੇ ਸ਼ਬਦ = 110
ਸੰਖੇਪ-ਰਚਨਾ ਦੇ ਸ਼ਬਦ = 38