ਪੰਜਾਬ ਦੀ ਅਵਾਜ਼ (ਅੰਮ੍ਰਿਤਾ ਪ੍ਰੀਤਮ)
ਅੰਮ੍ਰਿਤਾ ਪ੍ਰੀਤਮ ਪੰਜਾਬ ਦੇ ਕੁਝ ਕੁ ਉਨ੍ਹਾਂ ਸ਼ਰੋਮਣੀ ਕਵੀਆਂ ਵਿੱਚੋਂ ਹੈ, ਜਿਨ੍ਹਾਂ ਦੀ ਰਚਨਾ ਨੇ ਪੰਜਾਬੀ ਸਾਹਿਤ ਦੇ ਗੌਰਵ ਵਿੱਚ ਬੇਅੰਤ ਵਾਧਾ ਕੀਤਾ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਉਸ ਨੂੰ ‘ਪੰਜਾਬ ਦੀ ਅਵਾਜ਼’ ਕਹਿ ਕੇ ਸਤਿਕਾਰਿਆ ਹੈ। ਸੱਚਮੁੱਚ ਹੀ ਉਹ ਪੰਜਾਬ ਦੇ ਇੱਕ ਵਡੇਰੇ ਹਿੱਸੇ, ਖਾਸ ਕਰਕੇ ਇਸਤਰੀ-ਜਗਤ ਦੇ ਜਜ਼ਬਿਆਂ, ਉਨ੍ਹਾਂ ਦੀਆਂ ਪੀੜਾਂ ਤੇ ਉਸ ਦੇ ਕਸ਼ਟਾਂ ਦੀ ਤਰਜਮਾਨ ਹੈ। ਜਿਸ ਦਰਦ ਨਾਲ ਉਸ ਨੇ ਮਨੁੱਖ ਦੀਆਂ ਪੀੜਾਂ, ਕੀ ਨਿੱਜੀ ਤੇ ਕੀ ਸਮੂਹਕ ਨੂੰ ਗਾਇਆ ਹੈ, ਉਹ ਹੋਰ ਕਿਸੇ ਪੰਜਾਬੀ ਕਵੀ ਦੇ ਹਿੱਸੇ ਨਹੀਂ ਆਇਆ। ਉਸ ਦੇ ਬੋਲਾਂ ਵਿੱਚ ਆਖ਼ਰਾਂ ਦੀ ਖਿੱਚ ਹੈ, ਉਸ ਦੇ ਰੁਦਨ ਵਿੱਚ ਕਹਿਰਾਂ ਦੀ ਧੂਹ।
ਸਿਰਲੇਖ : ਪੰਜਾਬ ਦੀ ਅਵਾਜ਼ (ਅੰਮ੍ਰਿਤਾ ਪ੍ਰੀਤਮ)
ਸੰਖੇਪ : ‘ਪੰਜਾਬ ਦੀ ਅਵਾਜ਼’ ਅੰਮ੍ਰਿਤਾ ਪ੍ਰੀਤਮ ਸਾਹਿੱਤ ਦੇ ਮਾਣ ਨੂੰ ਵਧਾਉਣ ਵਾਲੀ ਇੱਕ ਸ਼ਰੋਮਣੀ ਕਵਿੱਤਰੀ ਹੈ। ਨਿਰਸੰਦੇਹ ਆਪ ਨੇ ਇਸਤਰੀਆਂ ਦੇ ਭਾਵਾਂ ਦੀ ਤਰਜਮਾਨੀ ਕੀਤੀ। ਆਪ ਨੇ ਮਨੁੱਖੀ ਪੀੜਾਂ ਨੂੰ ਅਕਹਿ ਦਰਦ ਨਾਲ ਪ੍ਰਗਟਾਇਆ।
ਮੂਲ-ਰਚਨਾ ਦੇ ਸ਼ਬਦ = 102
ਸੰਖੇਪ-ਰਚਨਾ ਦੇ ਸ਼ਬਦ = 34