ਸੰਖੇਪ ਰਚਨਾ
ਆਧੁਨਿਕ ਪੰਜਾਬੀ ਨਾਟਕ ਦਾ ਮੋਢੀ ਨੰਦਾ
ਨੰਦਾ ਪੰਜਾਬੀ ਨਾਟਕ-ਕਲਾ ਵਿੱਚ ਇੱਕ ਵਿਸ਼ਿਸ਼ਟ ਸਥਾਨ ਰੱਖਦਾ ਹੈ। ਉਸ ਨੂੰ ਆਧੁਨਿਕ ਪੰਜਾਬੀ ਨਾਟਕ ਦਾ ਜਨਮ ਦਾਤਾ ਕਿਹਾ ਜਾਂਦਾ ਹੈ। ਪਰ ਇਸ ਤੋਂ ਇਹ ਭਾਵ ਨਹੀਂ ਲੈਣਾ ਚਾਹੀਦਾ ਕਿ ਨੰਦੇ ਤੋਂ ਪਹਿਲਾਂ ਨਾਟਕ ਲਿਖੇ ਹੀ ਨਹੀਂ ਸਨ ਜਾਂਦੇ। ਨੰਦੇ ਤੋਂ ਪਹਿਲਾਂ ਪੰਜਾਬੀ ਨਾਟਕ ਵਿਸ਼ੇ ਦੇ ਪੱਖ ਤੋਂ ਪਰੰਪਰਾਵਾਦੀ ਹੀ ਸਨ। ਪਰੰਪਰਾ ਜਾਂ ਸੰਸਕ੍ਰਿਤੀ ਨਾਟਕ ਦੇ ਅਧਾਰ ‘ਤੇ ਜਾਂ ਪੁਰਾਤਨ ਨਾਟਕਾਂ ਦਾ ਅਨੁਵਾਦ ਸੀ। ਭਾਈ ਵੀਰ ਸਿੰਘ ਨੇ ‘ਰਾਜਾ ਲਖਦਾਤਾ ਸਿੰਘ’ ਲਿਖ ਕੇ ਪੰਜਾਬੀ ਨਾਟਕਾਂ ਦੀ ਨੀਂਹ ਰੱਖੀ। ਬ੍ਰਿਜ ਲਾਲ ਸ਼ਾਸਤਰੀ ਦੇ ‘ਸਵਿਤਰੀ’ ਤੇ ‘ਸ਼ਕੁੰਤਲਾ’ ਪੂਰੇ ਨਾਟਕ ਇਤਿਹਾਸਕ ਘਟਨਾਵਾਂ ਨਾਲ ਰੰਗੇ ਹੋਏ, ਸਿਦਕ ਤੇ ਕਰਾਮਾਤ ਦਾ ਪ੍ਰਭਾਵ ਮਨ ’ਤੇ ਪਾਉਂਦੇ ਹਨ। ਇਨ੍ਹਾਂ ਵਿੱਚ ਨਾ ਪਾਤਰ-ਉਸਾਰੀ ਲਈ ਯਤਨ ਕੀਤਾ ਗਿਆ ਹੈ ਤੇ ਨਾ ਹੀ ਬੋਲੀ ਨੂੰ ਰਸਦਾਇਕ ਬਣਾਉਣ ਲਈ। ਪੁਰਾਣੀਆਂ ਕਥਾਵਾਂ ਨੂੰ ਗੱਲਬਾਤੀ
ਢੰਗ ਨਾਲ ਅਦਾ ਕਰ ਦਿੱਤਾ ਗਿਆ ਹੈ।
ਸਿਰਲੇਖ : ਆਧੁਨਿਕ ਪੰਜਾਬੀ ਨਾਟਕ ਦਾ ਮੋਢੀ ਨੰਦਾ
ਸੰਖੇਪ : ਨੰਦੇ ਤੋਂ ਪਹਿਲਾਂ ਪੰਜਾਬੀ ਵਿੱਚ ਕਈ ਨਾਟਕ ਭਾਵੇਂ ਲਿਖੇ ਗਏ ਫਿਰ ਵੀ ਉਸ ਨੂੰ ਆਧੁਨਿਕ ਪੰਜਾਬੀ ਨਾਟਕ ਦਾ ਮੋਢੀ ਕਿਹਾ ਜਾਂਦਾ ਹੈ। ਕਾਰਨ ਇਹ ਕਿ ਉਸ ਤੋਂ ਪਹਿਲਾਂ ਦੇ ਪੰਜਾਬੀ ਨਾਟਕ ਵਿਸ਼ੇ ਦੇ ਪੱਖ ਤੋਂ ਪਰੰਪਰਾਵਾਦੀ ਅਤੇ ਪਾਤਰ – ਉਸਾਰੀ ਤੇ ਬੋਲੀ ਦੇ ਪੱਖੋਂ ਢਿੱਲੇ ਹਨ।
ਮੂਲ-ਰਚਨਾ ਦੇ ਸ਼ਬਦ = 121
ਸੰਖੇਪ-ਰਚਨਾ ਦੇ ਸ਼ਬਦ = 43