ਸੌਦੇ ਦਿਲਾਂ………… ਭੰਗ ਦੇ ਘੋਲ ਕੇ
(ਅ) ਸੌਦੇ ਦਿਲਾਂ ਦੇ ਹੁੰਦੇ ਨੇ,
ਕਦੀ ਨੇਹੂੰ ਨਾ ਲੱਗਦੇ ਜ਼ੋਰ ਦੇ।
ਤੇਰੇ ਮਗਰ ਛੇੜੇ ਵੱਸਦੇ ਮਾਪੇ,
ਐਹਿ ਸਾਰੇ ਥੇਂ,
ਵੱਸਦੇ ਸਹੇਲੀਆਂ ਦੇ ਕੋਲ ਦੇ।
ਕੀਤਾ ਈ ਨਸ਼ਈ ਮੇਰਾ ਕਮਲਾ ਢੋਲਾ,
ਪਿਆਲੇ ਪਲਾਟੇ ਨੀ ਭੰਗ ਦੇ ਘੋਲ ਕੇ।
ਪ੍ਰਸ਼ਨ 1. ਸੌਦੇ ਕਿਸ ਦੇ ਹੁੰਦੇ ਹਨ?
(ੳ) ਸਮਾਨ ਦੇ
(ਅ) ਮਕਾਨਾਂ ਦੇ
(ੲ) ਖੇਤਾਂ ਦੇ
(ਸ) ਦਿਲਾਂ ਦੇ
ਪ੍ਰਸ਼ਨ 2. ਕਿਸ ਦੇ ਜਬਰਦਸਤੀ ਨਾ ਲੱਗਣ ਬਾਰੇ ਕਿਹਾ ਗਿਆ ਹੈ?
(ੳ) ਦਿਲ ਦੇ
(ਅ) ਪਿਆਰ ਦੇ
(ੲ) ਭਾਈਚਾਰੇ ਦੇ
(ਸ) ਸ਼ਰੀਕੇ ਦੇ
ਪ੍ਰਸ਼ਨ 3. ਤੇਰੇ ਮਗਰ ਛੇੜੇ ……….। ਖਾਲੀ ਥਾਂ ਭਰੋ।
(ੳ) ਪਿੰਡ
(ਅ) ਵੱਸਦੇ ਮਾਪੇ
(ੲ) ਰਿਸ਼ਤੇਦਾਰ
(ਸ) ਸੰਬੰਧੀ
ਪ੍ਰਸ਼ਨ 4. ਇਸ ਢੋਲੇ ਵਿੱਚ ਕਿਹੜੇ ਨਸ਼ੀਲੇ ਪਦਾਰਥ ਦਾ ਜਿਕਰ ਹੋਇਆ ਹੈ?
(ੳ) ਅਫ਼ੀਮ ਦਾ
(ਅ) ਸ਼ਰਾਬ ਦਾ
(ੲ) ਭੰਗ ਦਾ
(ਸ) ਪੋਸਤ ਦਾ
ਪ੍ਰਸ਼ਨ 5. ਮੁਟਿਆਰ ਨੇ ਢੋਲੇ ਨੂੰ ਕਿਹੜੇ ਪਿਆਲੇ ਪਿਆਏ?
(ੳ) ਨਸ਼ੇ ਦੇ
(ਅ) ਭੰਗ ਦੇ
(ੲ) ਸ਼ਰਾਬ ਦੇ
(ਸ) ਇਹਨਾਂ ਵਿੱਚੋਂ ਕੋਈ
ਪ੍ਰਸ਼ਨ 6. ਇਹ ਰਚਨਾ ਲੋਕ-ਕਾਵਿ ਦੇ ਕਿਸ ਰੂਪ ਨਾਲ ਸੰਬੰਧਿਤ ਹੈ?
(ੳ) ਸੁਹਾਗ ਨਾਲ
(ਅ) ਮਾਹੀਏ ਨਾਲ
(ੲ) ਟੱਪੇ ਨਾਲ਼
(ਸ) ਢੋਲੇ ਨਾਲ਼