ਸੋ ਕਿਉ ਮੰਦਾ ਆਖੀਐ – ਸ੍ਰੀ ਗੁਰੂ ਨਾਨਕ ਦੇਵ ਜੀ
ਜਮਾਤ ਦਸਵੀਂ
ਸਾਹਿਤ ਮਾਲਾ – ਪੰਜਾਬੀ ਕਵਿਤਾ ਤੇ ਵਾਰਤਕ
ਸੋ ਕਿਉ ਮੰਦਾ ਆਖੀਐ – ਸ੍ਰੀ ਗੁਰੂ ਨਾਨਕ ਦੇਵ ਜੀ
ਹੇਠ ਲਿਖੀ ਕਾਵਿ-ਟੁਕੜੀ ਦੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਾ ਸਹੀ ਵਿਕਲਪ ਚੁਣੋ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਪ੍ਰਸ਼ਨ 1. ਉਪਰੋਕਤ ਕਾਵਿ-ਟੁਕੜੀ ਦੇ ਰਚਨਹਾਰ ਦਾ ਨਾਂ ਦੱਸੋ।
(ੳ) ਸ੍ਰੀ ਗੁਰੂ ਨਾਨਕ ਦੇਵ ਜੀ
(ੲ) ਸ੍ਰੀ ਗੁਰੂ ਅੰਗਦ ਦੇਵ ਜੀ
(ਅ) ਸ੍ਰੀ ਗੁਰੂ ਅਮਰਦਾਸ ਜੀ
(ਸ) ਭਾਈ ਗੁਰਦਾਸ ਜੀ
ਪ੍ਰਸ਼ਨ 2. ਗੁਰੂ ਜੀ ਇਹਨਾਂ ਕਾਵਿ-ਸਤਰਾਂ ਵਿੱਚ ਕਿਸ ਦੀਕ ਮਹਾਨਤਾ ਨੂੰ ਬਿਆਨ ਕਰ ਰਹੇ ਹਨ ?
(ੳ) ਗੁਰੂ ਦੀ
(ਅ) ਪਰਮਾਤਮਾ ਦੀ
(ੲ) ਇਸਤਰੀ ਦੀ
(ਸ) ਮਨੁੱਖ ਦੀ
ਪ੍ਰਸ਼ਨ 3. ਇਸ ਸੰਸਾਰ ਵਿੱਚ ਮਨੁੱਖੀ ਹੋਂਦ ਕੇਵਲ ਤੇ ਕੇਵਲ ਕਿਸ ਨਾਲ ਹੀ ਸੰਭਵ ਹੈ ?
(ੳ) ਪਰਮਾਤਮਾ ਦੀ ਭਗਤੀ ਨਾਲ
(ੲ) ਮਨੁੱਖ ਰਾਹੀਂ
(ਅ) ਇਸਤਰੀ ਰਾਹੀਂ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 4. ਉਪਰੋਕਤ ਕਾਵਿ-ਸਤਰਾਂ ਵਿੱਚ ‘ਬੰਧਾਨੁ’ ਸ਼ਬਦ ਤੇ ‘ਨਿੰਮੀਐ’ ਸ਼ਬਦ ਤੋਂ ਕੀ ਭਾਵ ਹੈ ?
(ੳ) ਰਿਸ਼ਤੇਦਾਰੀ/ਪ੍ਰਾਣੀ ਦਾ ਸਰੀਰ ਬਣਦਾ ਹੈ
(ਅ) ਰਿਸ਼ਤਾ/ਮਨੁੱਖ ਪਲਦਾ ਹੈ
(ੲ) ਰਿਸ਼ਤੇਦਾਰੀਆਂ/ਪਰਮਾਤਮਾ ਦਾ ਸਰੀਰ ਬਣਦਾ ਹੈ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 5. ਗੁਰੂ ਜੀ ਇਸਤਰੀ ਨੂੰ ਮਾੜਾ ਕਹਿਣ ਤੋਂ ਕਿਉਂ ਵਰਜਦੇ ਹਨ ?
(ੳ) ਵੱਡੇ-ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਹੈ
(ਅ) ਮਨੁੱਖੀ ਹੋਂਦ ਸੰਭਵ ਨਹੀਂ ਹੈ
(ੲ) ਇਸਤਰੀ ਤੋਂ ਬਿਨਾਂ ਸਭ ਸੰਭਵ ਹੈ
(ਸ) ਇਹਨਾਂ ਵਿੱਚ ਕੋਈ ਵੀ ਨਹੀਂ