ਸੋ ਕਿਉ ਮੰਦਾ ਆਖੀਐ : ਔਖੇ ਸ਼ਬਦਾਂ ਦੇ ਅਰਥ


ਔਖੇ ਸ਼ਬਦਾਂ ਦੇ ਅਰਥ


ਭੰਡਿ : ਇਸਤਰੀ ਤੋਂ।

ਜੰਮੀਐ : ਜਨਮ ਲਈਦਾ ਹੈ ।

ਨਿੰਮੀਐ : ਨਿੰਮੀਦਾ ਹੈ, ਜੀਵ ਦਾ ਸਰੀਰ ਬਣਦਾ ਹੈ ।

ਮੰਗਣੁ : ਮੰਗਣੀ, ਕੁੜਮਾਈ ।

ਭੰਡਹੂ : ਇਸਤਰੀ ਦੇ ਰਾਹੀਂ।

ਰਾਹ : ਰਸਤਾ, ਸੰਸਾਰ ਦੀ ਉਤਪੱਤੀ ਦਾ ਰਾਹ ।

ਭਾਲੀਐ : ਲੱਭਦੇ ਹਾਂ, ਹੋਰ ਇਸਤਰੀ ਦੀ ਭਾਲ ਕਰੀਦੀ ਹੈ ।

ਬੰਧਾਨੁ : ਰਿਸ਼ਤੇਦਾਰੀ ।

ਜਿਤੁ : ਜਿਸ ਵਿਅਕਤੀ ਤੋਂ ।

ਰਾਜਾਨ : ਰਾਜੇ ।

ਭੰਡਹੁ ਹੀ ਭੰਡੂ : ਇਸਤਰੀ ਤੋਂ ਇਸਤਰੀ ।

ਸਲਾਹੀਐ : ਪਰਮਾਤਮਾ ਦੀ ਸਿਫ਼ਤ ।

ਭਾਗਾ ਰਤੀ ਚਾਰਿ : ਭਾਗਾਂ ਦੀਆਂ ਚਾਰ ਰੱਤੀਆਂ; ਚੰਗੇ ਭਾਗਾਂ ਕਰਕੇ ਉਹ ਮੁੱਖ ਸੋਹਣਾ ਲਗਦਾ ਹੈ ।