CBSEEducationHistoryHistory of Punjabਅਨੁਵਾਦ (Translation)

ਸਿੱਖਾਂ ਦੇ ਮਹੱਤਵਪੂਰਨ ਇਤਿਹਾਸਿਕ ਸੋਮੇ


ਪ੍ਰਸ਼ਨ. ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸਬੰਧਿਤ ਮਹੱਤਵਪੂਰਨ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ।

ਉੱਤਰ : ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ।ਇਸ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ :

1. ਆਦਿ ਗ੍ਰੰਥ ਸਾਹਿਬ ਜੀ : ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ। ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ, ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਸ਼ਾਮਲ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ। ਆਦਿ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ।

2. ਦਸਮ ਗ੍ਰੰਥ ਸਾਹਿਬ ਜੀ : ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ। ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ।

3. ਭਾਈ ਗੁਰਦਾਸ ਜੀ ਦੀਆਂ ਵਾਰਾਂ : ਭਾਈ ਗੁਰਦਾਸ ਜੀ ਇੱਕ ਉੱਚ-ਕੋਟੀ ਦੇ ਕਵੀ ਸਨ। ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ। ਇਨ੍ਹਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ। ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਸਭ ਤੋਂ ਮਹੱਤਵਪੂਰਨ ਹੈ। ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ। ਗਿਆਰ੍ਹਵੀਂ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ।

4. ਜਨਮ ਸਾਖੀਆਂ : ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ’ ਕਿਹਾ ਜਾਂਦਾ ਹੈ। 17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਪੰਜਾਬ ਵਿੱਚ ਹੋਈ। ਇਨ੍ਹਾਂ ਜਨਮ ਸਾਖੀਆਂ ਵਿੱਚੋਂ ਪੁਰਾਤਨ ਜਨਮ-ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਮਹੱਤਵਪੂਰਨ ਹਨ।

5. ਹੁਕਮਨਾਮੇ : ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ। ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ।


प्रश्न. सिक्खों के धार्मिक साहित्य से संबंधित महत्वपूर्ण ऐतिहासिक स्रोतों का संक्षेप में वर्णन करें।

उत्तर: पंजाब के इतिहास के निर्माण में सबसे बड़ा योगदान सिक्खों के धार्मिक साहित्य का है। इसका संक्षिप्त विवरण इस प्रकार है:

1. आदि ग्रंथ साहिब जी : आदि ग्रंथ साहिब जी को सिख धर्म का सर्वोच्च, प्रामाणिक और पवित्र ग्रंथ माना जाता है। इस ग्रंथ साहिब का संकलन 1604 ई. में गुरु अर्जन साहिब द्वारा किया गया था। इसमें प्रथम पांच गुरु साहिबों, हिंदू भक्तों, मुस्लिम संतों और भट्टों आदि के पद शामिल हैं। गुरु गोबिंद सिंह जी के समय गुरु तेग बहादुर जी की बाणी को भी इसमें शामिल किया गया है। आदि ग्रंथ साहिब के गहन अध्ययन से हमें उस समय के राजनीतिक, धार्मिक, सामाजिक और आर्थिक जीवन के बारे में बहुमूल्य जानकारी मिलती है।

2. दशम ग्रंथ साहिब जी : दशम ग्रंथ साहिब जी सिक्खों का एक और पवित्र धार्मिक ग्रंथ है। यह गुरु गोबिंद सिंह जी और उनके दरबारी कवियों की रचनाओं का संग्रह है। इस ग्रंथ साहिब का संकलन 1721 ई. में भाई मणि सिंह ने किया था। ऐतिहासिक दृष्टि से बचित्तर नाटक और ज़फ़रनामा सबसे महत्वपूर्ण हैं।

3. भाई गुरदास जी की कविताएँ: भाई गुरदास जी उच्च कोटि के कवि थे। उन्होंने 39 वारों की रचना की। इन श्लोकों को गुरु ग्रंथ साहिब की कुंजी कहा जाता है। ऐतिहासिक दृष्टि से पहली और ग्यारहवीं वार सबसे महत्वपूर्ण हैं। पहली वार में गुरु नानक साहब के जीवन का विस्तार से वर्णन किया गया है। ग्यारहवीं वार में पहले 6 गुरुओं से जुड़े कुछ प्रसिद्ध सिक्खों के नाम और स्थानों का वर्णन किया गया है।

4. जन्म साखियाँ: गुरु नानक देव जी के जन्म और जीवन से जुड़ी कहानियों को ‘जन्म साखियाँ’ कहा जाता है। 17वीं और 18वीं शताब्दी में पंजाब में कई जन्म साखियों की रचना की गई। इन जन्म साखियों में पाटन जन्म साखी, मिहरबान वाली जन्म साखी, भाई बाले वाली जन्म साखी और भाई मणि सिंह की जन्म साखी प्रमुख हैं।

5. हुकमनामा: हुकमनामा सिख गुरुओं या गुरु घराने से जुड़े सदस्यों द्वारा समय-समय पर सिख संगतों या व्यक्तियों के नाम पर जारी किए गए अनुमति पत्र थे। उनमें से कइयों में गुरु के लंगर के लिए सामग्री, धार्मिक स्थलों के निर्माण के लिए माया, युद्ध के लिए घोड़े और हथियार लाने की मांग की गई थी।


Question. Briefly describe the important historical sources related to the religious literature of the Sikhs.

Answer: The biggest contribution to the making of the history of Punjab is the religious literature of the Sikhs. Its brief description is as follows:

1. Adi Granth Sahib Ji: Adi Granth Sahib Ji is considered to be the supreme, authentic, and sacred scripture of Sikhism. This Granth Sahib was compiled by Guru Arjan Sahib in 1604 AD. It includes the verses of the first five Guru Sahibs, Hindu devotees, Muslim saints and Bhatts, etc. The words of Guru Tegh Bahadur Ji during the time of Guru Gobind Singh Ji have also been included in it. An in-depth study of Adi Granth Sahib gives us valuable information about the political, religious, social, and economic life of that time.

2. Dasam Granth Sahib Ji: Dasam Granth Sahib Ji is another sacred religious text of the Sikhs. This is a collection of works of Guru Gobind Singh Ji and his court poets. This Granth Sahib was compiled by Bhai Mani Singh in 1721 AD. From a historical point of view, Bachittar Natak and Zafarnama are the most important.

3. Poems of Bhai Gurdas ji: Bhai Gurdas ji was a poet of high quality. He composed 39 verses. These verses are called the keys of Guru Granth Sahib. Historically, the first and eleventh strokes are the most important. In the first part, the life of Guru Nanak Sahib has been described in detail. The eleventh verse describes the names and places of some famous Sikhs associated with the first 6 Gurus.

4. Janam Sakhis: The stories related to the birth and life of Guru Nanak Dev Ji are called ‘Janam Sakhis’. Many Janam Sakhis were composed in Punjab in the 17th and 18th centuries. Among these Janam Sakhis, Patan Janam Sakhi, Miharban Wali Janam Sakhi, Bhai Bale Wali Janam Sakhi, and Bhai Mani Singh’s Janam Sakhi are prominent.

5. Hukamnama: Hukamnama were permission letters issued from time to time by Sikh Gurus or members associated with the Guru Gharana in the name of Sikh sangats or individuals. Many of them demanded material for the Guru’s langar, the Maya for the construction of religious places, horses, and weapons for war.