Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਸਿੰਧ ਘਾਟੀ ਦੀ ਸੱਭਿਅਤਾ ਦੀ ਲਿੱਪੀ


ਪ੍ਰਸ਼ਨ. ਸਿੰਧ ਘਾਟੀ ਦੀ ਸੱਭਿਅਤਾ ਦੀ ਲਿੱਪੀ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਸਿੰਧ ਘਾਟੀ ਦੇ ਲੋਕਾਂ ਨੂੰ ਲਿਖਣਾ ਵੀ ਆਉਂਦਾ ਸੀ, ਪਰ ਉਹਨਾਂ ਦੀ ਲਿੱਪੀ ਅਜੀਬ ਸੀ, ਜਿਸ ਨੂੰ ਪੜ੍ਹਿਆ ਨਹੀਂ ਜਾਂਦਾ ਸੀ। ਇਹ ਲਿੱਪੀ ਹੜੱਪਾ ਅਤੇ ਮੋਹਿੰਜੋਦੜੋ ਵਿੱਚ ਮਿਲੀਆਂ ਮੋਹਰਾਂ ਉੱਤੇ ਲਿਖੀ ਹੋਈ ਹੈ। ਉਨ੍ਹਾਂ ਦੀ ਲਿੱਪੀ ਚਿੱਤਰਮਈ ਹੈ। ਹੌਲੀ-ਹੌਲੀ ਸਮੇਂ ਦੇ ਬੀਤਣ ਨਾਲ ਇਹੋ ਚਿੰਨ੍ਹ ਵੀ ਪ੍ਰਮਾਣਿਤ ਹੋ ਗਏ। ਇਹ 270 ਦੇ ਲੱਗਭਗ ਚਿੰਨ੍ਹ (ਜਾਂ ਅੱਖਰ) ਹਨ।

ਇਸ ਲਿੱਪੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਸੱਜੇ ਤੋਂ ਖੱਬੇ ਵੱਲ ਸਪੱਸ਼ਟ ਰੂਪ ਵਿੱਚ ਸਿੱਧੀਆਂ ਸਤਰਾਂ ਵਿੱਚ ਲਿਖੀ ਜਾਂਦੀ ਹੈ। ਚਿੰਨ੍ਹਾਂ ਨਾਲ ਕੁੱਝ ਮਾਤਰਾਵਾਂ ਵੀ ਹਨ ਜਿਸ ਨਾਲ ਇਕ ਚਿੰਨ੍ਹ ਦੂਜੇ ਨਾਲ ਮਿਲ ਜਾਂਦਾ ਹੈ।

ਡਾਕਟਰ ਪਰਾਣ ਨਾਥ ਨੇ ਆਖਿਆ ਹੈ ਕਿ ਸਿੰਧ ਲਿੱਪੀ ਦਾ ਸੰਸਕ੍ਰਿਤ ਨਾਲ ਸੰਬੰਧ ਹੈ ਪਰ ਇਹ ਸਿਧਾਂਤ ਅਜੇ ਪ੍ਰਵਾਨ ਨਹੀਂ ਹੋਇਆ। ਅਜੇ ਤਾਂਈ ਇਹ ਲਿੱਪੀ ਪੜ੍ਹੀ ਨਹੀਂ ਗਈ ਭਾਵੇਂ ਇਸ ਨੂੰ ਪੜ੍ਹਨ ਦੇ ਯਤਨ ਜਾਰੀ ਹਨ। ਜਿਸ ਸਮੇਂ ਇਹ ਲਿੱਪੀ ਪੜ੍ਹੀ ਗਈ ਤਾਂ ਸਿੰਧ ਸੱਭਿਅਤਾ ਬਾਰੇ ਬਹੁਤ ਕੁੱਝ ਨਵਾਂ ਸਾਹਮਣੇ ਆਏਗਾ।


प्रश्न. सिंधु घाटी सभ्यता की लिपि के बारे में आप क्या जानते हैं?

उत्तर: सिंधु घाटी के लोग लिखना भी जानते थे, लेकिन उनकी लिपि अजीब थी, जिसे पढ़ा नहीं जा सकता था। यह लिपि हड़प्पा और मोहनजोदड़ो में मिली मुहरों पर लिखी हुई है।  उनकी लिपि चित्रात्मक है। धीरे-धीरे समय के साथ ये प्रतीक भी मान्य हो गये। ये लगभग 270 प्रतीक (या अक्षर) हैं।

इस लिपि की मुख्य विशेषता यह है कि यह दायीं से बायीं ओर स्पष्ट सीधी रेखाओं में लिखी जाती है। चिन्हों के साथ कुछ मात्राएं भी हैं, जिसके चलते एक चिन्ह, दूसरे के साथ मिल जाता है।

डॉ. प्राणनाथ ने कहा है कि सिन्धु लिपि का सम्बन्ध संस्कृत से है परन्तु यह सिद्धान्त अभी तक प्रमाणित नहीं हुआ है। यह स्क्रिप्ट अभी तक पढ़ी नहीं जा सकी है, हालांकि इसे पढ़ने की कोशिशें जारी हैं। जब इस लिपि को पढ़ा जाएगा तो सिंधु घाटी की सभ्यता के बारे में बहुत सी नई बातें सामने आएंगी।


Question. What do you know about the script of the Indus Valley Civilization?

Answer: The people of the Indus Valley also knew how to write, but their script was strange, and could not be read. This script is written on the seals found in Harappa and Mohenjodaro. This script is pictorial.  Gradually with time these symbols also became acceptable. These are approximately 270 symbols (or letters).

The main feature of this script is that it is written in clear straight lines from right to left. There are some quantities along with the signs, due to which one sign gets mixed with another.

Dr. Prannath has said that the Indus script is related to Sanskrit but this theory has not been proven yet. This script has not been read yet, although efforts are on to read it. When this script is read, many new things will be revealed about the Indus Valley Civilization.