ਸਿੰਧ ਘਾਟੀ ਦੀ ਸੱਭਿਅਤਾ ਦੀ ਤਕਨਾਲੋਜੀ
ਪ੍ਰਸ਼ਨ. ਸਿੰਧ ਘਾਟੀ ਦੀ ਸੱਭਿਅਤਾ ਦੀ ਤਕਨਾਲੋਜੀ (ਤਕਨੀਕੀ ਵਿਗਿਆਨ) ਕਿਸ ਕਿਸਮ ਦੀ ਸੀ?
ਉੱਤਰ : ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕਾਂ ਦੀ ਤਕਨਾਲੋਜੀ ਬਹੁਤ ਉੱਤਮ ਕਿਸਮ ਦੀ ਸੀ। ਸਾਰੇ ਨਗਰਾਂ ਵਿੱਚ ਲਗਭਗ ਇਕੋ ਹੀ ਕਿਸਮ ਦੇ ਔਜ਼ਾਰਾਂ ਦੀ ਵਰਤੋਂ ਹੁੰਦੀ ਸੀ। ਇਹ ਦੇਖਣ ਨੂੰ ਸਾਦੇ ਪਰ ਕੰਮ ਦੇਣ ਨੂੰ ਵਧੀਆ ਹੁੰਦੇ ਸਨ।
ਆਮ ਨਗਰਾਂ ਵਿੱਚ ਕੁਸ਼ਲ ਸ਼ਿਲਪੀ ਹੁੰਦੇ ਸਨ, ਜੋ ਕਾਂਸੀ ਤੇ ਤਾਂਬੇ ਦੇ ਕਟੋਰੇ, ਥਾਲੀਆਂ, ਪਿਆਲੇ, ਪਸ਼ੂਆਂ ਦੀਆਂ ਤੇ ਆਦਮੀਆਂ ਦੀਆਂ ਮੂਰਤੀਆਂ ਬਣਾਉਂਦੇ ਸਨ। ਉਹਨਾਂ ਨੂੰ ਖਿਡੌਣੇ ਤੇ ਬੈਲ ਗੱਡੀਆਂ ਬਣਾਉਣੀਆਂ ਵੀ ਆਉਂਦੀਆਂ ਸਨ।
ਭਾਂਡੇ ਘੁਮਿਆਰ ਚੱਕ ਤੇ ਬਹੁਤ ਵਧੀਆ ਬਣਾਉਂਦੇ ਸਨ। ਮੋਹਰਾਂ ਬਣਾਉਣ ਦੀ ਕਲਾ ਆਪਣੇ ਪੂਰੇ ਜੋਬਨ ਉੱਤੇ ਸੀ। ਸਿੰਧ ਵਾਸੀਆਂ ਦੀ ਮਣਕੇ ਬਣਾਉਣ ਦੀ ਕਲਾ ਵੀ ਕਾਫ਼ੀ ਵਿਕਸਤ ਸੀ। ਇੰਦਰ ਗੋਪ ਤੇ ਲੰਮੀ ਨਲਕੀ ਵਾਲੇ ਮਣਕੇ ਬਹੁਤ ਸੁੰਦਰ ਹੁੰਦੇ ਸਨ। ਉਹਨਾਂ ਲੋਕਾਂ ਵੱਲੋਂ ਵਰਤੀ ਜਾਣ ਵਾਲੀ ਆਰੀ ਦੱਸਦੀ ਹੈ ਕਿ ਉਹ ਲਕੜੀ ਦੇ ਕੰਮ ਦੇ ਵੀ ਚੰਗੇ ਕਾਰੀਗਰ ਹੁੰਦੇ ਸਨ।
ਸਿੰਧ ਵਾਸੀ ਗਹਿਣੇ ਬਣਾਉਣ ਦੀ ਕਲਾ ਵਿੱਚ ਵੀ ਨਿਪੁੰਨ ਸਨ। ਸਰ ਜਾਨ ਮਾਰਸ਼ਲ ਨੇ ਇਸ ਕਲਾ ਤੋਂ ਪ੍ਰਭਾਵਿਤ ਹੋ ਕੇ ਆਖਿਆ ਸੀ ਕਿ “ਇਹ ਗਹਿਣੇ ਇਉਂ ਲੱਗਦੇ ਹਨ ਕਿ ਹੁਣੇ ਲੰਡਨ ਦੇ ਬਜ਼ਾਰ ਵਿੱਚੋਂ ਲਿਆਂਦੇ ਹੋਣ।”
ਸਿੰਧ ਵਾਸੀਆਂ ਨੂੰ ਹਥਿਆਰ ਬਣਾਉਣੇ ਵੀ ਆਉਂਦੇ ਸਨ। ਉਹ ਵਧੀਆ ਕਿਸਮ ਦੀਆਂ ਕਿਸ਼ਤੀਆਂ ਵੀ ਬਣਾਉਂਦੇ ਸਨ। ਸਿੰਧ ਵਾਸੀ ਰੂੰ, ਉੱਨ ਤੇ ਰੇਸ਼ਮ ਦੇ ਕੱਪੜੇ ਬਣਾ ਕੇ ਉਹਨਾਂ ਨੂੰ ਭਿੰਨ-ਭਿੰਨ ਰੰਗ ਦੇ ਸਕਦੇ ਸਨ।
ਸਿੰਧ ਵਾਸੀਆਂ ਦੇ ਹੱਥਿਆਰ ਤਾਂਬੇ ਅਤੇ ਕੈਂਹੇ ਦੇ ਹੁੰਦੇ ਸਨ। ਉਹਨਾਂ ਵਿਚੋਂ ਬਰਛੀਆਂ, ਚਾਕੂ, ਛੋਟੀਆਂ ਤਲਵਾਰਾਂ ਮੁੱਖ ਸਨ। ਅਸਲੀਅਤ ਤਾਂ ਇਹ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਦੀ ਤਕਨਾਲੋਜੀ ਮਿਸਰ ਤੇ ਬੇਬੀਲੋਨ ਦੀ ਸੱਭਿਅਤਾ ਨਾਲੋਂ ਕਿਤੇ ਉੱਤਮ ਸੀ।
प्रश्न. सिंधु घाटी सभ्यता के समय तकनीकी विज्ञान किस प्रकार का था?
उत्तर: सिंधु घाटी सभ्यता के लोगों की तकनीक बहुत श्रेष्ठ थी। सभी नगरों में लगभग एक ही प्रकार के औजारों का प्रयोग किया जाता था। वे दिखने में साधारण लेकिन काम करने में अच्छे थे।
आम शहरों में कुशल कारीगर होते थे जो कांस्य और तांबे के कटोरे, थालियां, प्याले, पशुओं और मनुष्यों की मूर्तियाँ बनाते थे। वे खिलौने और बैलगाड़ियाँ भी बनाते थे।
कुम्हार बर्तन बनाने में बहुत अच्छे थे। मोहरें बनाने की कला पूरे जोरों पर थी। सिंध के लोगों की माला बनाने की कला भी बहुत अच्छी थी। इन्द्र गोप और लम्बी नलिकाकार मालाएँ बहुत सुन्दर थीं। उन लोगों द्वारा उपयोग की जाने वाली आरी से पता चलता है कि वे लकड़ी के काम में भी अच्छे कारीगर थे।
सिंध के लोग आभूषण बनाने की कला में भी कुशल थे। सर जॉन मार्शल इस कला से प्रभावित हुए, उन्होंने कहा, “ये गहने ऐसे दिखते हैं मानो इन्हें अभी-अभी लंदन के बाज़ार से लाया गया हो।”
सिंध के लोग हथियार भी बनाते थे। उन्होंने उत्तम प्रकार की नावें भी बनाईं। सिंध के लोग रूई, ऊन और रेशम के कपड़े बना सकते थे और उन्हें अलग-अलग रंग दे सकते थे।
सिंध के लोगों के औजार तांबे और लोहे के बने होते थे। इनमें प्रमुख थे : भाले, चाकू और छोटी तलवारें। हकीकत तो यह है कि सिंधु घाटी सभ्यता की तकनीक मिस्र और बेबीलोन की सभ्यता से कहीं बेहतर थी।
Question. What type of technical science was there at the time of the Indus Valley Civilization?
Answer: The technology of the people of the Indus Valley Civilization was very superior. Almost the same type of tools were used in all the cities. They were simple in appearance but good in function.
In ordinary cities, there were skilled artisans who made bronze and copper bowls, plates, cups, and statues of animals and humans. They also made toys and bullock carts.
The potters were very good at making utensils. The art of making seals was in full swing. The art of making garlands of the people of Sindh was also very good. Indra Gop and long tubular garlands were very beautiful. The saws used by them show that they were also good craftsmen in woodwork.
The people of Sindh were also skilled in the art of jewelry making. Sir John Marshall was impressed by the art, saying, “These jewels look as if they had just been brought from the London market.”
The people of Sindh also used to make weapons. They also made excellent types of boats. The people of Sindh could make clothes from cotton, wool, and silk and dye them in different colours.
The tools of the people of Sindh were made of copper and iron. Prominent among these were: spears, knives, and short swords. The reality is that the technology of the Indus Valley Civilization was much better than the Egyptian and Babylonian civilizations.