Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਸਿੰਧ ਘਾਟੀ ਦੀ ਦੇਣ


ਪਸ਼ਨ. ਸਿੰਧ ਘਾਟੀ ਦੀ ਦੇਣ ਤੇ ਸੰਖੇਪ ਨੋਟ ਲਿਖੋ।

ਉੱਤਰ : ਸਿੰਧ ਸੱਭਿਅਤਾ ਕਿਉਂਕਿ ਸੰਸਾਰ ਦੀਆਂ ਸਮਕਾਲੀ ਸੱਭਿਅਤਾਵਾਂ ਤੋਂ ਅਧਿਕ ਵਿਕਸਿਤ ਸੀ ਇਸ ਲਈ ਇਸ ਨੇ ਭਾਰਤੀ ਜਨ-ਜੀਵਨ ਤੇ ਸੱਭਿਆਚਾਰ ਨੂੰ ਬਹੁਤ ਕੁੱਝ ਦਿੱਤਾ ਹੈ। ਭਾਰਤ ਦੇ ਨਗਰਾਂ ਦੀ ਯੋਜਨਾ ਅਤੇ ਭਵਨ ਨਿਰਮਾਣ ਲਈ ਪੱਕੀਆਂ ਇੱਟਾਂ ਦੀ ਵਰਤੋਂ ਸਾਨੂੰ ਸਿੰਧ ਸੱਭਿਅਤਾ ਦੀ ਮਹਾਨ ਦੇਣ ਹੈ।

ਕਲਾ ਕੌਸ਼ਲ ਦੇ ਖੇਤਰ ਵਿਚ ਸਿੰਧ ਘਾਟੀ ਦੀ ਸੱਭਿਅਤਾ ਦੀ ਮਹੱਤਵਪੂਰਨ ਦੇਣ ਹੈ। ਗੱਡੀਆਂ ਬਣਾਉਣੀਆਂ, ਮੂਰਤਾਂ ਬਣਾਉਣੀਆਂ ਤੇ ਭਾਂਡਿਆਂ ਉੱਤੇ ਚਿੱਤਰ ਅੰਕਤ ਕਰਨਾ, ਉਹਨਾਂ ਨੂੰ ਸੁੰਦਰ ਬਣਾਉਣਾ ਅਸੀਂ ਸਿੰਧ ਸੱਭਿਅਤਾ ਦੇ ਲੋਕਾਂ ਪਾਸੋਂ ਹੀ ਸਿੱਖਿਆ ਹੈ।

ਦੇਵੀ, ਦੇਵਤਿਆਂ, ਸ਼ਿਵ ਲਿੰਗ, ਰੁੱਖਾਂ ਤੇ ਨਾਗ ਪੂਜਾ ਜੋ ਪਿੱਛੋਂ ਭਾਰਤੀਆਂ ਵਿੱਚ ਬਹੁਤ ਲੋਕ ਪਿਆਰੀ ਹੋ ਗਈ, ਸਾਨੂੰ ਸਿੰਧ ਸੱਭਿਅਤਾ ਨੇ ਦਿੱਤੀ ਹੈ। ਅਸੀਂ ਮੂਰਤੀ ਪੂਜਾ ਤੇ ਇਸ਼ਨਾਨ ਦੀ ਮਹੱਤਤਾ ਵੀ ਸਿੰਧ ਸੱਭਿਅਤਾ ਤੋਂ ਲਈ ਹੈ। ਸਿੱਧ ਸੱਭਿਅਤਾ ਦੇ ਲੋਕਾਂ ਦੇ ਅੰਧ-ਵਿਸ਼ਵਾਸ, ਪਸ਼ੂਆਂ ਦੀ ਪੂਜਾ ਅਜੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀਆਂ ਵਿੱਚ ਚੱਲ ਰਹੇ ਹਨ।

ਸਿੰਧ ਸੱਭਿਅਤਾ ਦੇ ਲੋਕਾਂ ਦਾ ਭੋਜਨ, ਉਹਨਾਂ ਦਾ ਪਹਿਰਾਵਾ, ਉਹਨਾਂ ਦੇ ਗਹਿਣੇ ਤੇ ਉਹਨਾਂ ਦਾ ਸ਼ਿੰਗਾਰ ਕਰਨ ਦਾ ਢੰਗ ਸੱਭਿਆ ਲੋਕਾਂ ਵਰਗਾ ਸੀ। ਇਸ ਲਈ ਵੈਦਿਕ ਆਰੀਆ ਨੇ ਇਹ ਸਭ ਕੁੱਝ ਸਿੰਧ ਸੱਭਿਅਤਾ ਦੇ ਲੋਕਾਂ ਤੋਂ ਲਿਆ ਹੋਵੇਗਾ।


प्रश्न. सिन्धु घाटी की देन पर एक संक्षिप्त टिप्पणी लिखिए।

उत्तर: चूँकि सिंधु सभ्यता विश्व की समकालीन सभ्यताओं से अधिक विकसित थी, इसने भारतीय जीवन और संस्कृति को बहुत कुछ दिया है। भारतीय शहरों की योजना और निर्माण के लिए पक्की ईंटों का उपयोग सिंधु सभ्यता का एक महान उपहार है।

कला कौशल के क्षेत्र में सिंधु घाटी सभ्यता का महत्वपूर्ण योगदान है। हमने सिंध सभ्यता के लोगों से गाड़ियाँ बनाना, चित्र बनाना और बर्तनों पर चित्र बनाकर उन्हें सुंदर बनाना सीखा है।

सिंधु सभ्यता ने हमें देवी, देवताओं, शिवलिंग, पेड़ों और सांपों की पूजा दी, जो बाद में भारतीयों के बीच लोकप्रिय हो गई। मूर्ति पूजा और स्नान का महत्व भी हमने सिन्धु सभ्यता से लिया है। सिंधु घाटी की सभ्यता के लोगों का अंधविश्वास, पशुओं की पूजा आज भी भारतीयों में किसी न किसी रूप में प्रचलित है।

सिंधु सभ्यता के लोगों का खान-पान, उनका पहनावा, उनके आभूषण और उनका सजने-संवरने का तरीका सभ्य लोगों के समान था। अतः वैदिक आर्यों ने यह सब सिन्धु सभ्यता के लोगों से ही लिया होगा।


Question. Write a short note on the contribution of Indus Valley.

Answer: Since the Indus Valley Civilization was more developed than the contemporary civilizations of the world, it has contributed a lot to Indian life and culture. The use of fired bricks for planning and building Indian cities is a great gift of the Indus Valley Civilization.

Indus Valley Civilization has an important contribution to the field of artistic skills. We have learnt from the people of Sindh civilization to make carts, to make paintings, and to make utensils beautiful by painting them.

The Indus Valley Civilization gave us the worship of Gods, Goddesses, Shivling, trees, and snakes, which later became popular among Indians. We have also taken the importance of idol worship and bathing from the Indus Valley civilization. The superstition and worship of animals by the Indus Valley Civilization people is still prevalent in some form or the other among Indians.

The food habits of the people of the Indus Valley Civilization, their clothing, their jewelry, and their way of grooming were similar to those of civilized people. Therefore, the Vedic Aryans must have taken all this from the people of the Indus Valley Civilization.