Historyਭਾਰਤ ਦਾ ਇਤਿਹਾਸ (History of India)

ਸਿੰਧੂ ਘਾਟੀ ਦੀ ਸੱਭਿਅਤਾ


ਪ੍ਰਸ਼ਨ 1. ਪੁਰਾ ਵਿਭਾਗ ਦਾ ਮੁਖੀਆ ਕੋਣ ਸੀ?

ਉੱਤਰ : ਸਰ ਜਾਨ ਮਾਰਸ਼ਲ

ਪ੍ਰਸ਼ਨ 2. ਸਿੰਧੂ ਘਾਟੀ ਦੇ ਲੋਕ ਕਿਸ ਚੀਜ਼ ਵਿੱਚ ਬਹੁਤ ਮਾਹਿਰ ਸਨ?

ਉੱਤਰ : ਨਗਰ ਯੋਜਨਾ ਬਣਾਉਣ ਵਿੱਚ

ਪ੍ਰਸ਼ਨ 3. ਸਿੰਧੂ ਘਾਟੀ ਸੱਭਿਅਤਾ ਦੇ ਲੋਕ ਕਿਸ ਦੇਵੀ ਦੀ ਪੂਜਾ ਕਰਦੇ ਸਨ?

ਉੱਤਰ : ਪਰਮ ਨਾਰੀ ਦੀ

ਪ੍ਰਸ਼ਨ 4. ਸਿੰਧੂ ਘਾਟੀ ਦੀ ਸੱਭਿਅਤਾ ਕਿਹੋ- ਜਿਹੀ ਸੀ?

ਉੱਤਰ : ਸ਼ਹਿਰੀ

ਪ੍ਰਸ਼ਨ 5. ਵੱਡੇ ਗੁਸਲਖਾਨੇ ਦੇ ਬਾਹਰੀ ਭਵਨ ਦੀ ਲੰਬਾਈ ਅਤੇ ਚੌੜਾਈ ਦੱਸੋ।

ਉੱਤਰ : ਲੰਬਾਈ 230 ਫੁੱਟ, ਚੌੜਾਈ 78 ਫੁੱਟ

ਪ੍ਰਸ਼ਨ 6. ਸਿੰਧੂ ਘਾਟੀ ਸੱਭਿਅਤਾ ਦਾ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ?

ਉੱਤਰ : ਚਾਰ

ਪ੍ਰਸ਼ਨ 7. ਜਿਹੜਾ ਇਲਾਕਾ ਕਿਸੇ ਨਦੀ ਦੁਆਰਾ ਸਿੰਜਿਆ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ : ਨਦੀ ਘਾਟੀ

ਪ੍ਰਸ਼ਨ 8. ਭਾਰਤ ਵਿੱਚ ਸਿੰਧੂ ਨਦੀ ਦੀਆਂ ਸਹਾਇਕ ਦੋ ਨਦੀਆਂ ਕਿਹੜੀਆਂ ਹਨ?

ਉੱਤਰ : ਸਤਲੁਜ ਤੇ ਬਿਆਸ

ਪ੍ਰਸ਼ਨ 9. ਸਿੰਧੂ ਘਾਟੀ ਦੇ ਲੋਕ ਕਿਸ ਜਾਨਵਰ ਤੋਂ ਵਾਕਫ਼ ਨਹੀਂ ਸਨ?

ਉੱਤਰ : ਘੋੜੇ ਤੋਂ

ਪ੍ਰਸ਼ਨ 10. ਸਿੰਧੂ ਘਾਟੀ ਸੱਭਿਅਤਾ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ?

ਉੱਤਰ : ਸਨਮਾਨ ਯੋਗ