ਸਿੰਧੂ ਘਾਟੀ ਦੀ ਸੱਭਿਅਤਾ/ ਹੜੱਪਾ ਸੰਸਕ੍ਰਿਤੀ


ਪ੍ਰਸ਼ਨ. ਸਿੰਧੂ ਘਾਟੀ ਦੀ ਸਭਿਅਤਾ ਜਾਂ ਹੜੱਪਾ ਸੰਸਕ੍ਰਿਤੀ ਦੇ ਲੋਕਾਂ ਦੇ ਸਮਾਜਿਕ ਜੀਵਨ ਦੀਆਂ ਵਿਸ਼ੇਸ਼ਤਾਈਆਂ ਸੰਖੇਪ ਵਿੱਚ ਲਿਖੋ।

ਉੱਤਰ : ਸਿੰਧੂ ਘਾਟੀ ਦੇ ਲੋਕਾਂ ਦੇ ਸਮਾਜਿਕ ਜੀਵਨ ਦੀਆਂ ਮੁੱਖ ਵਿਸ਼ੇਸ਼ਤਾਈਆਂ ਇਹ ਸਨ :

ਉਹਨਾਂ ਲੋਕਾਂ ਦੇ ਭੋਜਨ ਵਿਚ ਕਣਕ, ਚਾਵਲ, ਜੌਂ, ਖਜੂਰ, ਦੁੱਧ, ਫਲ ਤੇ ਸਬਜ਼ੀਆਂ ਮੁੱਖ ਚੀਜ਼ਾਂ ਸਨ।

ਉਹ ਲੋਕ ਅੰਡਾ, ਮੱਛੀ ਤੇ ਮਾਸ ਵੀ ਖਾਂਦੇ ਸਨ।

ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਸੂਤੀ ਤੇ ਊਨੀ ਕੱਪੜੇ ਪਾਉਂਦੇ ਸਨ।

ਇਸਤਰੀਆਂ ਰੰਗਦਾਰ ਤੇ ਵੇਲ ਬੂਟਿਆਂ ਵਾਲੇ ਕਪੜੇ ਪਾਉਂਦੀਆਂ ਸਨ।

ਪੁਰਸ਼ ਧੋਤੀ ਤੇ ਸ਼ਾਲ ਲੈਂਦੇ ਸਨ।

ਗਹਿਣੇ, ਮਰਦ ਤੇ ਇਸਤਰੀਆਂ ਦੋਵੇਂ ਹੀ ਪਾਉਂਦੇ ਸਨ।

ਇਸਤਰੀਆਂ ਕਈ ਕਿਸਮ ਦੇ ਵਾਲ ਬਣਾਉਂਦੀਆਂ ਤੇ ਸ਼ਿੰਗਾਰ ਕਰਦੀਆਂ ਸਨ।

ਉਹ ਲੋਕ ਸੰਗੀਤ, ਨਾਚ, ਸ਼ਤਰੰਜ ਅਤੇ ਮੱਛੀਆਂ ਫੜ ਕੇ ਆਪਣਾ ਮਨੋਰੰਜਨ ਕਰਦੇ ਸਨ।

ਬੱਚੇ ਮਿੱਟੀ ਦੇ ਖਿਡਾਉਣਿਆਂ ਨਾਲ ਖੇਡਦੇ ਸਨ।

ਸਿੰਧੂ ਵਾਸੀਆਂ ਨੂੰ ਬੀਮਾਰੀਆਂ ਦਾ ਇਲਾਜ ਕਰਨ ਲਈ ਕਈ ਦੁਆਈਆਂ ਦੀ ਵਰਤੋਂ ਵੀ ਆਉਂਦੀ ਸੀ।

ਉਹ ਸ਼ਿਲਾਜੀਤ, ਬਾਰਾਂ ਸਿੰਗੇ ਦੇ ਸਿੰਗ, ਨਿੰਮ ਆਦਿ ਦੀ ਵਰਤੋਂ ਕਰਦੇ ਸਨ।

ਸਮਾਜ ਦੇ ਚਾਰ ਵਰਗ ਸਨ-ਇਕ ਵਿਦਵਾਨਾਂ ਦਾ, ਦੂਜਾ ਖੱਤਰੀਆਂ ਦਾ, ਤੀਜਾ ਵਿਉਪਾਰੀਆਂ ਦਾ, ਚੌਥਾ ਦਸਤਕਾਰਾਂ ਜਾਂ ਮਜ਼ਦੂਰਾਂ ਦਾ।


प्रश्न. सिन्धु घाटी सभ्यता अथवा हड़प्पा संस्कृति के लोगों के सामाजिक जीवन की विशेषताएँ संक्षेप में लिखिए।

उत्तर: सिंधु घाटी के लोगों के सामाजिक जीवन की मुख्य विशेषताएं इस प्रकार थीं:

गेहूँ, चावल, जौ, खजूर, दूध, फल और सब्जियाँ उन लोगों के भोजन की मुख्य वस्तुएँ थीं।

वे लोग अंडे, मछली और मांस भी खाते थे।

सिंधु घाटी सभ्यता के लोग सूती और ऊनी कपड़े पहनते थे।

महिलाएं बेल-बूटे वाले रंग-बिरंगे कपड़े पहनती थीं।

पुरुष धोती और शॉल लेते थे।

आभूषण पुरुषों और महिलाओं दोनों द्वारा पहने जाते थे।

महिलाएं अपने बालों को कई तरह से बनाती और सजाती थीं।

वे संगीत, नृत्य, शतरंज और मछली पकड़ कर अपना मनोरंजन करते थे।

बच्चे मिट्टी के खिलौनों से खेलते थे।

सिंधु लोग बीमारियों के इलाज के लिए कई मंत्रों का भी इस्तेमाल करते थे।

वे शिलाजीत, बारहसिंगा, नीम आदि का प्रयोग करते थे।

समाज के चार वर्ग थे – एक विद्वानों का, दूसरा क्षत्रियों का, तीसरा व्यापारियों का, चौथा कारीगरों या मजदूरों का।


Question. Write briefly the characteristics of the social life of the people of the Indus Valley Civilization or Harappan Culture.

Answer: The main features of the social life of the Indus Valley people were as follows:

Wheat, rice, barley, dates, milk, fruits, and vegetables were the main items of food for those people.

They also ate eggs, fish, and meat.

People of the Indus Valley Civilization wore cotton and woolen clothes.

Women used to wear colorful clothes with bells and whistles.

Men used to wear dhoti and shawl.

Jewelry was worn by both men and women.

Women used to style and decorate their hair in many ways.

They entertained themselves with music, dancing, chess, and fishing.

Children used to play with clay toys.

The Indus people also used many mantras to treat diseases.

They used Shilajit, Barasingha, Neem etc.

There were four classes of society – one of scholars, the second of Kshatriyas, the third of traders, fourth of artisans or laborers.