ਪ੍ਰਸ਼ਨ. ਸਿੰਧੂ ਘਾਟੀ ਦੀ ਸਭਿਅਤਾ ਦੇ ਕਾਲ ਬਾਰੇ ਸੰਖੇਪ ਵਿਚ ਦਸੋ ਕਿ ਇਹ ਕਦੋਂ ਹੋਈ ਹੈ?
ਉੱਤਰ : ਵਿਦਵਾਨਾਂ ਨੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਕਾਲ ਬਾਰੇ ਵੱਖ-ਵੱਖ ਮੱਤ ਪੇਸ਼ ਕੀਤੇ ਹਨ:-
(i) ਪੋਲਾਸਕਰ (Dr.A. D. Puraskar) ਦਾ ਵਿਚਾਰ ਹੈ ਕਿ ਸਿੰਧੂ ਘਾਟੀ ਦੀ ਸੱਭਿਅਤਾ ਦਾ ਕਾਲ ਖੋਜਾਂ ਦੇ ਅਨੁਸਾਰ 2800 ਈਸਵੀ ਪੂਰਵ ਤੋਂ 2200 ਈਸਵੀ ਪੂਰਵ ਤੱਕ ਨਿਸ਼ਚਿਤ ਕੀਤਾ ਜਾ ਸਕਦਾ ਹੈ।
(ii) ਡਾ. ਸੀ. ਐਲ. ਫੈਬਰੀ (Dr. C.L. Fabri) ਉਸ ਸਮੇਂ ਦੇ ਪ੍ਰਾਪਤ ਹੋਏ ਬਰਤਨਾਂ ਦੀ ਖੁਦਾਈ ਤੋਂ ਜਿਹੜੀ ਕਿ ਬੈਬੀਲੋਨੀਆਂ ਤੇ ਸੁਮੇਰੀਅਨ ਸੱਭਿਅਤਾ ਨਾਲ ਮਿਲਦੀ ਜੁਲਦੀ ਹੈ, ਦੇ ਆਧਾਰ ਉੱਤੇ ਇਸ ਦਾ ਕਾਲ 2800 ਈਸਵੀ ਪੂਰਵ ਤੋਂ 2500 ਈਸਵੀ ਪੂਰਵ ਤੱਕ ਮੰਨਦੇ ਹਨ।
(iii) ਸਿੰਧੂ ਘਾਟੀ ਨਾਲ ਮਿਲਦੀਆਂ-ਜੁਲਦੀਆਂ ਮੋਹਰਾਂ, ਮੈਸੋਪੋਟਾਮੀਆ ਤੋਂ ਪ੍ਰਾਪਤ ਹੋਈਆਂ ਹਨ। ਇਸ ਆਧਾਰ ਤੇ ਡਾ. ਗਾਡ ਹੜੱਪਾ ਸੱਭਿਅਤਾ ਜਾਂ ਕਾਲ 2800 ਈਸਵੀ ਪੂਰਵ ਨਿਸ਼ਚਿਤ ਕਰਦੇ ਹਨ। ਇਸੇ ਤਰ੍ਹਾਂ ਸਿੰਧੂ ਘਾਟੀ ਦੀ ਚਿੱਤਰਕਾਰੀ ਦੇ ਨਮੂਨੇ ਸੁਮੇਰ ਅਤੇ ਮਿਸਰ ਵਿਚ ਮਿਲਦੇ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸੱਭਿਅਤਾ 2500 ਈਸਵੀ ਪੂਰਵ ਵਿਚ ਵਧੀ-ਫੁਲੀ।
(iv)ਸਰ ਮੋਰਟੀਮਰ ਵ੍ਹੀਲਰ (Sir Mortimer Wheeler) ਨੇ ਹੁਣੇ ਹੀ ਲੋਥਲ ਤੋਂ ਕਾਲੀਬੈਂਗਾਂ ਵਰਗੇ ਛੋਟੇ, ਪਰ ਮਹਤੱਵਪੂਰਨ ਸਥਾਨਾਂ ਦੀਆਂ ਖੋਜਾਂ ਤੋਂ ਇਸ ਸੱਭਿਅਤਾ ਦਾ ਕਾਲ 2500 ਈਸਵੀ ਪੂਰਵ ਤੋਂ 1700 ਈਸਵੀ ਪੂਰਵ ਤੱਕ ਦੱਸਿਆ ਹੈ।
(v) ਮੈਕੇ (Mackey) ਦਾ ਵਿਚਾਰ ਹੈ ਕਿ ਮੋਹਿਨਜੋਦੜੋ ਦੀ ਖੁਦਾਈ ਤੋਂ ਪਤਾ ਲੱਗਦਾ ਹੈ ਕਿ ਸਭ ਤੋਂ ਉੱਪਰ ਵਾਲੀ ਪਰਤ ਦਾ ਕਾਲ 2300 ਤੋਂ 2000 ਈ. ਪੂ. ਹੈ। ਸਿੰਧੂ ਘਾਟੀ ਦੀ ਸੱਭਿਅਤਾ ਦਾ ਕਾਲ 2800 ਈ. ਪੂ. ਤੋਂ 2200 ਈ. ਪੂ. ਦੇ ਵਿਚਕਾਰ ਹੈ।
(vi) ਮਾਧੋ ਪ੍ਰਸ਼ਾਦ ਵਤਸ ਦਾ ਵਿਚਾਰ ਹੈ ਕਿ ਮੋਹਿਨਜੋਦੜੋ ਦੀ ਸੱਭਿਅਤਾ ਦਾ ਕਾਲ 2500-1500 ਈ. ਪੂਰਵ ਦੇ ਵਿਚਕਾਰ ਹੈ।
(vii) ਸ੍ਰੀ. ਕੇ. ਐਨ. ਸ਼ਾਸਤਰੀ ਦੇ ਅਨੁਸਾਰ ਇਹ ਸੱਭਿਅਤਾ ਕੋਈ 3500-2500 ਈ.ਪੂ. ਵਧੀ-ਫਲੀ। ਇਨਾਂ ਮਤਾਂ ਦੇ ਤੁਲਨਾਤਮਕ ਅਧਿਐਨ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਸ ਸੱਭਿਅਤਾ ਦਾ ਕਾਲ ਲਗਭਗ 3000 ਈ. ਪੂ. ਸੀ ਅਰਥਾਤ ਇਹ ਸੱਭਿਅਤਾ ਅੱਜ ਤੋਂ ਕੋਈ 5,000 ਸਾਲ ਪਹਿਲਾਂ ਵਧੀ ਫੁੱਲੀ ਸੀ।
प्रश्न. सिन्धु घाटी सभ्यता के काल के बारे में संक्षेप में बताएं कि यह कब घटित हुआ?
उत्तर: सिंधु घाटी सभ्यता के काल के बारे में विद्वानों ने अलग-अलग राय दी है:-
(i) डॉ. ए.डी. पोलास्कर का मानना है कि निष्कर्षों के अनुसार सिंधु घाटी सभ्यता की तिथि 2800 ईसा पूर्व से 2200 ईसा पूर्व तक तय की जा सकती है।
(ii) डॉ. सी.एल. फैब्री ने उस समय मिले मिट्टी के बर्तनों के आधार पर इसे 2800 ईसा पूर्व से 2500 ईसा पूर्व का बताया है जो बेबीलोनियन और सुमेरियन सभ्यता से मिलती जुलती है।
(iii) सिंधु घाटी से मिलती जुलती मुहरें मेसोपोटामिया से प्राप्त हुई हैं। इस आधार पर डाॅ. गाड ने हड़प्पा सभ्यता या काल का समय 2800 ईसा पूर्व बताया है। इसी प्रकार, सुमेर और मिस्र में सिंधु घाटी चित्रकला के उदाहरण मिलते हैं, जिनसे पता चलता है कि यह सभ्यता 2500 ईसा पूर्व के आसपास विकसित हुई थी।
(iv) सर मोर्टिमर व्हीलर ने हाल ही में लोथल से कालीबैंग जैसे छोटे लेकिन महत्वपूर्ण स्थलों की खोज से इस सभ्यता का समय 2500 ईसा पूर्व से 1700 ईसा पूर्व बताया है।
(v) मैके का मत है कि मोहनजोदड़ो की खुदाई से पता चलता है कि सबसे ऊपरी परत 2300 से 2000 ई. पूर्व की है। सिंधु घाटी की सभ्यता 2800 ईस्वी पूर्व से 2200 ईस्वी पूर्व के बीच की है।
(vi) माधो प्रसाद वत्स का मत है कि मोहिनजोदड़ो सभ्यता का काल 2500-1500 ई. पूर्व के बीच है।
(vii) श्री के. एन शास्त्री के अनुसार यह सभ्यता लगभग 3500-2500 ईसा पूर्व की थी। इन मतों के तुलनात्मक अध्ययन से यह निष्कर्ष निकलता है कि इस सभ्यता का काल लगभग 3000 ई. पूर्व है। अर्थात् यह सभ्यता लगभग 5,000 वर्ष पूर्व विकसित हुई थी।
Question. Briefly explain the period of the Indus Valley Civilization and when it occurred.
Answer: Scholars have given different opinions about the period of the Indus Valley Civilization:-
(i) Dr. A.D. Polaskar believes that according to the findings, the date of the Indus Valley Civilization can be fixed from 2800 BC to 2200 BC.
(ii) Dr. C.L. Fabri has dated it to 2800 BC to 2500 BC based on pottery found at that time, which is similar to Babylonian and Sumerian civilizations.
(iii) Seals similar to those of the Indus Valley have been found in Mesopotamia. On this basis, Dr. Gad has stated the time of the Harappan civilization or period as 2800 BC. Similarly, examples of Indus Valley paintings are found in Sumer and Egypt, which show that this civilization developed around 2500 BC.
(iv) Sir Mortimer Wheeler has recently dated this civilization from 2500 BC to 1700 BC from the discovery of small but important sites like Kalibang from Lothal.
(v) Mackay believes that the excavation of Mohenjodaro shows that the uppermost layer is from 2300 to 2000 BC. The Indus Valley Civilization dates back to between 2800 AD and 2200 AD.
(vi) Madho Prasad Vats believes that the period of Mohinjodaro civilization is between 2500-1500 BC.
(vii) According to Shri K. N. Shastri, this civilization was around 3500-2500 BC. From the comparative study of these opinions, it concludes that the period of this civilization is around 3000 BC. That is, this civilization developed about 5,000 years ago.