ਸਿੰਧੂ ਘਾਟੀ ਜਾਂ ਹੜਪਾ ਸੰਸਕ੍ਰਿਤੀ


ਪ੍ਰਸ਼ਨ. ਸਿੰਧੂ ਘਾਟੀ ਜਾਂ ਹੜਪਾ ਸੰਸਕ੍ਰਿਤੀ ਦੇ ਲੋਕਾਂ ਦੇ ਕਿਹੜੇ ਦੂਜਿਆਂ ਦੇਸ਼ਾਂ ਨਾਲ ਸੰਬੰਧ ਸਨ? ਸੰਖੇਪ ਵਿੱਚ ਉੱਤਰ ਦਿਓ।

ਉੱਤਰ : ਸਿੰਧੂ ਘਾਟੀ ਦੀ ਖੁਦਾਈ ਵਿਚੋਂ ਕੁਝ ਇਸ ਤਰ੍ਹਾਂ ਦੀਆਂ ਖੋਪਰੀਆਂ ਮਿਲੀਆਂ ਹਨ ਜੋ ਈਰਾਨ ਨਾਲ ਮਿਲਦੀਆਂ-ਜੁਲਦੀਆਂ ਹਨ। ਇਸੇ ਤਰ੍ਹਾਂ ਕੁਝ ਮੋਹਰਾਂ ਤੇ ਮਿੱਟੀ ਦੀਆਂ ਮੂਰਤੀਆਂ ਸਿੰਧੂ ਘਾਟੀ ਅਤੇ ਈਰਾਨ ਦੀਆਂ ਮੂਰਤੀਆਂ ਨਾਲ ਮਿਲਦੀਆਂ ਜੁਲਦੀਆਂ ਹਨ, ਜਿਹਨਾਂ ਦੇ ਆਧਾਰ ਉੱਤੇ ਹੀ ਪ੍ਰਸਿੱਧ ਵਿਦਵਾਨ ਮੈਕੇ ਨੇ ਅਨੁਮਾਨ ਨਾਲ ਲਿਖ ਦਿੱਤਾ ਹੈ ਕਿ ਸਿੰਧੂ ਘਾਟੀ ਸੱਭਿਅਤਾ ਈਰਾਨ ਤਾਂਈ ਫੈਲੀ ਹੋਈ ਸੀ।

ਸੁਮੇਰ ਦੀ ਸੱਭਿਅਤਾ ਉੱਤੇ ਭਾਰਤੀ ਪ੍ਰਭਾਵ ਸਾਫ਼ ਹੋਈ ਸੀ ਅਤੇ ਇਹਨਾਂ ਲੋਕਾਂ ਦਾ ਵਿਉਪਾਰ ਮੱਧ ਏਸ਼ੀਆ, ਮਿਸਰ, ਨੀਲਗਿਰੀ ਅਤੇ ਆਂ ਤੇ ਹੋਈ ਵੀ ਸਾਫ ਨਜ਼ਰ ਆਉਂਦਾ ਹੈ, ਕਿਉਂਕਿ ਜਿਸ ਤਰ੍ਹਾਂ ਸਿੰਧੂ ਘਾਟੀ ਦੀਆਂ ਇਸਤਰੀਆਂ ਆਪਣੇ ਵਾਲ ਬਣਾਉਂਦੀਆਂ ਸਨ, ਉਸੇ ਤਰ੍ਹਾਂ ਦੇ ਵਾਲ ਸੁਮੇਰ ਦੀਆਂ ਇਸਤਰੀਆਂ ਬਣਾਉਂਦੀਆਂ ਸਨ। ਹੋਰ ਵੀ ਇਸੇ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਮਿਲੀਆਂ ਹਨ, ਜਿਹਨਾਂ ਨੂੰ ਦੇਖ ਕੇ ਇਹ ਆਖਣਾ ਪੈਂਦਾ ਹੈ ਕਿ ਸੁਮੇਰ ਦੀ ਸੱਭਿਅਤਾ ਭਾਰਤ ਦੀ ਸਿੰਧੂ ਘਾਟੀ ਦੀ ਸੱਭਿਅਤਾ ਦਾ ਹੀ ਇਕ ਅੰਗ ਹੈ।

ਇਸ ਤੋਂ ਬਿਨਾਂ ਬੋਬੀਲੋਨੀਆਂ ਦੇ ਨਿਵਾਸੀ ਰੂਈ ਨੂੰ ‘ਸਿੱਧਮ’ ਆਖਦੇ ਸਨ । ਸ਼ਾਇਦ ਇਸ ਲਈ ਕਿ ਰੂਈ ਉਹਨਾਂ ਲਈ ਸਿੰਧੂ ਘਾਟੀ ਤੋਂ ਆਉਂਦੀ ਸੀ। ਭਾਰਤੀ ਕੱਪੜੇ ਬਣਾਉਣ ਦਾ ਗਿਆਨ ਵੀ ਰੱਖਦੇ ਸਨ। ਪੱਛਮ ਵਾਲਿਆਂ ਨੇ ਇਹ ਕਲਾ ਭਾਰਤੀਆਂ ਤੋਂ ਹੀ ਸਿੱਖੀ ਸੀ। ਕੁਝ ਮਾਲਾ ਦੇ ਮਣਕੇ ਮੈਸੋਪੋਟਾਮੀਆਂ ਵਿਚੋਂ ਮਿਲੇ ਹਨ, ਜੋ ਐਨ ਭਾਰਤੀ ਲੱਗਦੇ ਹਨ। ਸਿੰਧੂ ਘਾਟੀ ਦੀ ਸੱਭਿਅਤਾ ਦਾ ਈਰਾਨ ਦੀ ਸੱਭਿਅਤਾ ਨਾਲ ਬਹੁਤ ਗੂੜ੍ਹਾ ਸੰਬੰਧ ਸੀ। ਮਿਸਰ ਵਿਚੋਂ ਵੀ ਭਾਰਤੀ ਸੱਭਿਅਤਾ ਦੀਆਂ ਬਹੁਤ ਵਸਤੂਆਂ ਮਿਲਣ ਕਾਰਨ ਇਹ ਅਨੁਮਾਨ  ਲਗਾਇਆ ਗਿਆ ਹੈ ਕਿ ਮਿਸਰ ਨਾਲ ਵੀ ਸਿੰਧ ਘਾਟੀ ਵਾਲਿਆਂ ਦੇ ਬਹੁਤ ਗੂੜ੍ਹੇ ਸੰਬੰਧ ਆਖੇ ਜਾ ਸਕਦੇ ਹਨ।


प्रश्न. सिंधु घाटी या हड़प्पा संस्कृति के लोगों के अन्य किन देशों के साथ संबंध थे? संक्षेप में उत्तर दें।

उत्तर: सिंधु घाटी की खुदाई में ईरान से मिलती-जुलती कुछ खोपड़ियाँ मिली हैं। इसी प्रकार कुछ मुहरें तथा मिट्टी की मूर्तियाँ सिन्धु घाटी तथा ईरान की मूर्तियों से मिलती-जुलती हैं, जिनके आधार पर प्रसिद्ध विद्वान मैके ने अनुमानतः लिखा है कि सिन्धु घाटी सभ्यता ईरान तक फैली हुई थी।

सुमेरियन सभ्यता पर भारतीय प्रभाव स्पष्ट था और इन लोगों का मध्य एशिया, मिस्र, नीलगिरी आदि के साथ व्यापार भी स्पष्ट रूप से दिखाई देता है, क्योंकि जिस प्रकार सिंधु घाटी की महिलाएँ अपने बालों को स्टाइल करती थीं, उसी प्रकार के बालों को सुमेर की महिलाओं द्वारा स्टाइल किया जाता था। इसी तरह की और भी कई चीजें मिली हैं, जिन्हें देखकर यह कहना पड़ेगा कि सुमेर की सभ्यता भारत की सिंधु घाटी की सभ्यता का हिस्सा है।

इसके अलावा बेबीलोनिया के निवासी रुई को ‘सिद्धम’ कहते थे। शायद इसलिए कि उनके लिए कपास सिंधु घाटी से आता था। भारतीयों को कपड़े बनाने का भी ज्ञान था। पश्चिमी लोगों ने यह कला भारतीयों से सीखी। मेसोपोटामिया में कुछ माला के मोती मिले हैं, जो भारतीय प्रतीत होते हैं। सिंधु घाटी सभ्यता का ईरानी सभ्यता से गहरा संबंध था। इस तथ्य के कारण कि मिस्र में भारतीय सभ्यता की कई वस्तुएँ पाई गई हैं, यह अनुमान लगाया गया है कि सिंधु घाटी के लोगों का मिस्र के साथ बहुत करीबी रिश्ता है।


Question. With which other countries did the people of Indus Valley or Harappan culture have relations?  answer briefly.

Answer: Some skulls similar to those from Iran have been found in the excavation of Indus Valley. Similarly, some seals and clay sculptures are similar to the sculptures of the Indus Valley and Iran, based on which the famous scholar Mackey has estimated that the Indus Valley Civilization was spread to Iran.

Indian influence on the Sumerian civilization was clear and the trade of these people with Central Asia, Egypt, Nilgiris, etc. is also clearly visible, because the way the women of Indus Valley styled their hair, the same type of hair style was used by the women of Sumer. Many other similar things have been found, seeing which it has to be said that the civilization of Sumer is a part of the Indus Valley civilization of India.

Apart from this, the inhabitants of Babylonia called cotton ‘Siddham’.  Perhaps because their cotton came from the Indus Valley. Indians also knew how to make clothes. Western people learned this art from Indians. Some rosary beads have been found in Mesopotamia, which appear to be Indian. Indus Valley Civilization had a deep connection with Iranian civilization. Since many objects of Indian civilization have been found in Egypt, it has been estimated that the Indus Valley people had a very close relationship with Egypt.