ਸਿੰਧ
ਪ੍ਰਸ਼ਨ. ਸਿੰਧ ਦੇ ਮਾਮਲੇ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਤਣਾਉ ਕਿਉਂ ਪੈਦਾ ਹੋ ਗਿਆ?
ਉੱਤਰ : ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ।
1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ। ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ ਗਿਆ। ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ। ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ।
ਦੂਜੇ ਪਾਸੇ ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਗਰ ਨੂੰ ਭੇਜਿਆ। ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ।
1838 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਇੱਕ ਹੋਰ ਸੰਧੀ ਕਰ ਲਈ। ਇਸ ਕਾਰਨ ਸਿੰਧ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ।
ਮਹਾਰਾਜਾ ਰਣਜੀਤ ਸਿੰਘ ਇਹ ਸਹਿਣ ਕਰਨ ਲਈ ਕਦੇ ਤਿਆਰ ਨਹੀਂ ਸਨ, ਪਰ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਕੋਈ ਕਦਮ ਨਾ ਚੁੱਕਣ ਦਾ ਫ਼ੈਸਲਾ ਲਿਆ।