ਸਿਰਜਣਾ – ਵਾਰਤਾਲਾਪ ਆਧਾਰਿਤ ਪ੍ਰਸ਼ਨ – ਉੱਤਰ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਇਕਾਂਗੀ – ਭਾਗ (ਜਮਾਤ ਨੌਵੀਂ)
ਸਿਰਜਣਾ – ਪਾਲੀ ਭੁਪਿੰਦਰ ਸਿੰਘ
(ੳ) “ਮੈਂ ਪਤਾ ਕਰਦੀ ਆਂ, ਜੇ ਲੈਬ ਵਾਲਾ ਆ ਗਿਆ ਹੋਵੇ ਤਾਂ। ਜੇ ਡਾਕਟਰ ਸਾਹਿਬ ਪਹਿਲਾਂ ਆ ਜਾਣ ਤਾਂ ਤੂੰ ਚਲੀ ਜਾਈਂ ਸਕੈਨਿੰਗ ਨੂੰ।(ਦਰਵਾਜ਼ੇ ਵਿੱਚ ਪਹੁੰਚ ਕੇ) ਨਾ ਇਹ ਰੋਣ ਵਰਗਾ ਮੂੰਹ ਬਣਾ ਕੇ ਕੀ ਬੈਠੀ ਐਂ ? ਹਾਲੇ ਕਿਹੜਾ ਪਤਾ ਲੱਗ ਗਿਆ, ਕੀ ਐ। ਸਕੈਨਿੰਗ ਤਾਂ ਹੋ ਲੈਣ ਦੇ। ਹੋ ਸਕਦਾ ਲੋੜ ਸੀ ਨਾ ਪਵੇ।”
ਪ੍ਰਸ਼ਨ 1 . ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਹੈ?
ਉੱਤਰ – ਇਹ ਵਾਰਤਾਲਾਪ ਇਕਾਂਗੀ ‘ਸਿਰਜਣਾ’ ਵਿੱਚੋਂ ਹੈ।
ਪ੍ਰਸ਼ਨ 2 . ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਨ ?
ਉੱਤਰ – ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਬੀਜੀ ਨੇ ਆਪਣੀ ਨੂੰਹ ਸਿਰਜਨਾ ਨੂੰ ਕਹੇ।
ਪ੍ਰਸ਼ਨ 3 . ਰੋਣ ਵਰਗਾ ਮੂੰਹ ਬਣਾ ਕੇ ਕੌਣ ਬੈਠੀ ਹੋਈ ਐ ?
ਉੱਤਰ – ਸਿਰਜਨਾ ਰੋਣ ਵਰਗਾ ਮੂੰਹ ਬਣਾ ਕੇ ਬੈਠੀ ਹੈ।
ਪ੍ਰਸ਼ਨ 4 . “ਹਾਲੇ ਕਿਹੜਾ ਪਤਾ ਲੱਗ ਗਿਆ, ਕੀ ਐ? ਇਨ੍ਹਾਂ ਸ਼ਬਦਾਂ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ – ਇਨ੍ਹਾਂ ਸ਼ਬਦਾਂ ਤੋਂ ਭਾਵ ਇਹ ਹੈ ਕਿ ਅਜੇ ਸਕੈਨਿੰਗ ਨਹੀਂ ਹੋਈ ਅਤੇ ਕੁੱਖ ਵਿਚਲੇ ਬੱਚੇ ਬਾਰੇ ਪਤਾ ਨਹੀਂ ਕਿ ਉਹ ਮੁੰਡਾ ਹੈ ਜਾਂ ਕੁਡ਼ੀ।
(ਅ) “ਉਹ ਮੇਰੇ ਜੀਵਨ ਸਾਥੀ ਨੇ ਬੀਜੀ। ਕੀ ਇਹੋ ਜਿਹੇ ਮਾਮਲਿਆਂ ‘ਤੇ ਸਲਾਹ ਵੀ ਨਹੀਂ ਕਰ ਸਕਦੀ ਮੈਂ ਉਹਨਾਂ ਨਾਲ ।?
ਪ੍ਰਸ਼ਨ 1 . ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਹੈ?
ਉੱਤਰ – ਇਹ ਵਾਰਤਾਲਾਪ ਇਕਾਂਗੀ ‘ਸਿਰਜਣਾ’ ਵਿੱਚੋਂ ਹੈ।
ਪ੍ਰਸ਼ਨ 2 . ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ – ਇਸ ਵਾਰਤਾਲਾਪ ਵਿੱਚ ਇਹ ਸ਼ਬਦ ਸਿਰਜਨਾ ਆਪਣੀ ਸੁੱਸ (ਬੀਜੀ) ਨੂੰ ਕਹਿੰਦੀ ਹੈ।
ਪ੍ਰਸ਼ਨ 3 . ਸਿਰਜਨਾ ਦੇ ਜੀਵਨ ਸਾਥੀ ਦਾ ਕੀ ਨਾਂ ਹੈ?
ਉੱਤਰ – ਸਿਰਜਨਾ ਦੇ ਪਤੀ ਦਾ ਨਾਂ ਕੁਲਦੀਪ ਹੈ।
ਪ੍ਰਸ਼ਨ 4 . ਸਿਰਜਨਾ ਆਪਣੇ ਪਤੀ ਨਾਲ਼ ਕਿਹੋ ਜਿਹੇ ਮਾਮਲਿਆਂ ‘ਤੇ ਸਲਾਹ ਕਰਨਾ ਚਾਹੁੰਦੀ ਹੈ ?
ਉੱਤਰ – ਸਿਰਜਨਾ ਆਪਣੇ ਪਤੀ ਕੁਲਦੀਪ ਨਾਲ਼ ਸਕੈਨਿੰਗ ਅਤੇ ਉਸ ਤੋਂ ਬਾਅਦ ਜੇਕਰ ਲੜਕੀ ਹੋਈ ਤਾਂ ਹੋਣ ਵਾਲ਼ੀ ਕਾਰਵਾਈ ਸੰਬੰਧੀ ਸਲਾਹ ਕਰਨਾ ਚਾਹੁੰਦੀ ਹੈ।
(ੲ) “ਚਾਲ਼ੀ ਪੂਰੇ ਚਾਲ਼ੀ ਕਿੱਲੇ ਪੈਲ਼ੀ ਐ ਤੇ ਸ਼ੈਲਰ। ਜਾਨ ਮਾਰ ਕੇ ਬਚਾਈ ਐ ਮੈਂ, ਸ਼ਰੀਕਾਂ ਤੋਂ ਹੁਣ ਤੱਕ। ਇਹਨਾਂ ਨੂੰ ਸੰਭਾਲਣ ਵਾਲਾ ਚਾਹੀਦਾ ਮੈਨੂੰ। ਨਾਲੇ ਅੱਗੇ ਬੈਠੀ ਨੀ, ਛਾਤੀ ‘ਤੇ ਇੱਕ। ਦਾਜ ਵਿੱਚ ਨਹੀਂ ਦੇਣੇ ਤੇਰੀਆਂ ਧੀਆਂ ਦੇ ਮੈਂ, ਸਮਝੀ ਨਾ।”
ਪ੍ਰਸ਼ਨ 1 . ਇਹ ਸਤਰਾਂ ਕਿਸ ਇਕਾਂਗੀ ਵਿੱਚੋਂ ਹਨ?
ਉੱਤਰ – ਇਹ ਸਤਰਾਂ ਇਕਾਂਗੀ ‘ਸਿਰਜਣਾ’ ਵਿੱਚੋਂ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਨ?
ਉੱਤਰ – ਇਹ ਸ਼ਬਦ ਪਾਲੀ ਭੁਪਿੰਦਰ ਦੀ ਇਕਾਂਗੀ ‘ਸਿਰਜਣਾ’ ਵਿੱਚ ਬੀਜੀ (ਸੁੱਸ) ਆਪਣੀ ਨੂੰਹ ਨੂੰ ਆਖਦੀ ਹੈ।
ਪ੍ਰਸ਼ਨ 3 . ਇਸ ਵਾਰਤਾਲਾਪ ਅਨੁਸਾਰ ਸੁੱਸ ਕਿੰਨੀ ਜਾਇਦਾਦ ਦੀ ਮਾਲਕ ਹੈ ?
ਉੱਤਰ – ਇਸ ਵਾਰਤਾਲਾਪ ਅਨੁਸਾਰ ਸੁੱਸ ਪੂਰੇ ਚਾਲ਼ੀ ਕਿੱਲ੍ਹੇ ਪੈਲ਼ੀ ਅਤੇ ਇੱਕ ਸ਼ੈਲਰ ਦੀ ਮਾਲਕ ਹੈ ।
ਪ੍ਰਸ਼ਨ 4 . ਸੁੱਸ ਆਪਣੀ ਨੂੰਹ ਤੋਂ ਕਿਸ ਗੱਲ ਦੀ ਮੰਗ ਕਰਦੀ ਹੈ ?
ਉੱਤਰ – ਸੁੱਸ ਆਪਣੀ ਨੂੰਹ ਤੋਂ ਇੱਕ ਪੁੱਤਰ ਦੀ ਮੰਗ ਕਰਦੀ ਹੈ ਜੋ ਪੂਰੇ ਚਾਲ਼ੀ ਕਿੱਲ੍ਹੇ ਪੈਲ਼ੀ ਅਤੇ ਸ਼ੈਲਰ ਨੂੰ ਸੰਭਾਲੇ।
(ਸ) “ਓਹੋ! ਤੂੰ ਇੰਨੀ ਕੁ ਗੱਲ ਲਈ ਮੈਨੂੰ ਫ਼ੋਨ ਕਰ ਦਿੱਤਾ ? ਤੈਨੂੰ ਪਤੈ, ਆਫ਼ਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ ? ਨਾਲੇ ਜੇ ਬੀਜੀ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ। ਤੂੰ ਕਰ ਲੈ, ਜਿਵੇਂ ਉਹ ਕਹਿੰਦੇ ਨੇ, ਮੈਂ ਬਿਜ਼ੀ ਹਾਂ ਇਸ ਵੇਲੇ।”
ਪ੍ਰਸ਼ਨ 1 . ਇਹ ਸਤਰਾਂ ਕਿਸ ਇਕਾਂਗੀ ਵਿੱਚੋਂ ਹਨ?
ਉੱਤਰ – ਇਹ ਸਤਰਾਂ ਇਕਾਂਗੀ ‘ਸਿਰਜਣਾ’ ਵਿੱਚੋਂ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ਹਨ?
ਉੱਤਰ – ਇਹ ਸ਼ਬਦ ਕੁਲਦੀਪ ਆਪਣੀ ਪਤਨੀ ਸਿਰਜਨਾ ਨੂੰ ਕਹਿੰਦਾ ਹੈ।
ਪ੍ਰਸ਼ਨ 3 . ਕੁਲਦੀਪ ਆਪਣੀ ਪਤਨੀ ਸਿਰਜਨਾ ਵੱਲੋਂ ਆਏ ਫ਼ੋਨ ਤੋਂ ਨਰਾਜ਼ ਕਿਉਂ ਹੈ?
ਉੱਤਰ – ਕੁਲਦੀਪ ਆਪਣੀ ਪਤਨੀ ਸਿਰਜਨਾ ਦੇ ਆਏ ਹੋਏ ਫ਼ੋਨ ਤੋਂ ਇਸ ਕਰਕੇ ਨਰਾਜ਼ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਸਕੈਨਿੰਗ ਦੇ ਲਈ ਉਸ ਦੀ ਜਿੰਮੇਵਾਰ ਮਾਂ ਸਿਰਜਨਾ ਦੇ ਨਾਲ਼ ਹੈ। ਉਹ ਵੈਸੇ ਵੀ ਮੀਟਿੰਗ ਵਿੱਚ ਬਿਜ਼ੀ ਹੋਣ ਕਰਕੇ ਸਿਰਜਨਾ ਵੱਲੋਂ ਆਏ ਫ਼ੋਨ ‘ਤੇ ਨਰਾਜ਼ ਹੈ।
ਪ੍ਰਸ਼ਨ 4 . ਕੁਲਦੀਪ ਆਪਣੀ ਪਤਨੀ ਨੂੰ ਬੀਜੀ ਦੀ ਕਿਹੜੀ ਗੱਲ ਮੰਨਣ ਲਈ ਆਖਦਾ ਹੈ ?
ਉੱਤਰ – ਕੁਲਦੀਪ ਆਪਣੀ ਪਤਨੀ ਨੂੰ ਬੀਜੀ ਵੱਲ੍ਹੋਂ ਕਹੀ ਗਈ ਸਕੈਨਿੰਗ ਕਰਵਾਉਣ ਵਾਲ਼ੀ ਗੱਲ ਮੰਨਣ ਲਈ ਕਹਿੰਦਾ ਹੈ।
(ਹ) “ਇਕੱਲੀ ਤਾਂ ਮੈਂ ਸੀ। ਇਕੱਲੀ ਤਾਂ ਮੈਂ ਸੀ ਬੀਜੀ ਹੁਣ ਤੱਕ। ਹੁਣ ਤਾਂ ਮੇਰੇ ਨਾਲ਼ ਮੈਂ ਹਾਂ।(ਆਪਣੀ ਕੁੱਖ ‘ਤੇ ਹੱਥ ਰੱਖ ਕੇ) ਮੇਰੀ ਸਿਰਜਨਾ। ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਨਾ ਇੱਕ ਰੁੱਖ ਬਣ ਕੇ ਇਸ ਧਰਤੀ ‘ਤੇ ਪੁੰਗਰੇਗੀ, ਮੌਲੇਗੀ ਅਤੇ ਅਸਮਾਨ ਤੱਕ ਉੱਚਾ ਉੱਠੇਗੀ। ਫਿਰ ਲੋਕ ਸਿਰਜਨਾਵਾਂ ਕਰਕੇ ਸ਼ਰਮਿੰਦਾ ਨਹੀਂ ਹੋਣਗੇ ਸਗੋਂ ਉਹਨਾਂ ‘ਤੇ ਮਾਣ ਮਹਿਸੂਸ ਕਰਨਗੇ। ਫਿਰ ਕਦੀ ਕੋਈ ਸਿਰਜਨਾ ਕੁੱਖ ਵਿੱਚ ਕਤਲ ਨਹੀਂ ਹੋਵੇਗੀ।”
ਪ੍ਰਸ਼ਨ 1 . ਇਹ ਸਤਰਾਂ ਕਿਸ ਇਕਾਂਗੀ ਵਿੱਚੋਂ ਹਨ?
ਉੱਤਰ – ਇਹ ਸਤਰਾਂ ਇਕਾਂਗੀ ‘ਸਿਰਜਣਾ’ ਵਿੱਚੋਂ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ਹਨ?
ਉੱਤਰ – ਇਹ ਸ਼ਬਦ ਸਿਰਜਨਾ ਨੇ ਆਪਣੀ ਸੁੱਸ (ਬੀਜੀ) ਨੂੰ ਕਹੇ ਹਨ।
ਪ੍ਰਸ਼ਨ 3 . ਇਸ ਵਾਰਤਾਲਾਪ ਵਿੱਚ ਸਿਰਜਨਾ ਨੇ ‘ਸਿਰਜਨਾ’ ਸ਼ਬਦ ਕਿਸ ਲਈ ਵਰਤਿਆ ਹੈ?
ਉੱਤਰ – ਇਸ ਵਾਰਤਾਲਾਪ ਵਿੱਚ ਸਿਰਜਨਾ ਨੇ ‘ਸਿਰਜਨਾ’ ਸ਼ਬਦ ਆਪਣੇ ਆਉਣ ਵਾਲੇ ਬੱਚੇ ਲਈ ਵਰਤਿਆ ਹੈ।
ਪ੍ਰਸ਼ਨ 4 . ਇਸ ਵਾਰਤਾਲਾਪ ਵਿੱਚ ਸਿਰਜਨਾ ਸਮਾਜ ਨੂੰ ਕੀ ਸੁਨੇਹਾ ਦਿੰਦੀ ਹੈ?
ਉੱਤਰ – ਇਸ ਵਾਰਤਾਲਾਪ ਵਿੱਚ ਸਿਰਜਨਾ ਸਮਾਜ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਧੀਆਂ ਨੂੰ ਕੁੱਖ ਵਿੱਚ ਨਹੀਂ ਮਾਰਨਾ ਚਾਹੀਦਾ। ਧੀਆਂ ਵੀ ਵੱਡੀਆਂ ਹੋ ਕੇ ਸਮਾਜ ਵਿੱਚ ਉੱਪਰ ਉੱਠ ਕੇ ਉੱਚਾ ਰੁਤਬਾ ਪਾ ਸਕਦੀਆਂ ਹਨ।