ਸਿਰਜਣਾ : ਵਾਰਤਾਲਾਪਾਂ ਸੰਬੰਧੀ ਪ੍ਰਸ਼ਨ
(ੳ) “ਮੈਂ ਪਤਾ ਕਰਦੀ ਆਂ, ਜੇ ਲੈਬ ਵਾਲਾ ਆ ਗਿਆ ਹੋਵੇ ਤਾਂ। ਜੇ ਡਾਕਟਰ ਸਾਹਿਬ ਪਹਿਲਾਂ ਆ ਜਾਣ ਤਾਂ ਤੂੰ ਚਲੀ ਜਾਈਂ ਸਕੈਨਿੰਗ ਨੂੰ। (ਦਰਵਾਜ਼ੇ ਵਿੱਚ ਪਹੁੰਚ ਕੇ) ਨਾ ਇਹ ਰੋਣ ਵਰਗਾ ਮੂੰਹ ਬਣਾ ਕੇ ਕੀ ਬੈਠੀ ਐਂ? ਹਾਏ ਕਿਹੜਾ ਪਤਾ ਲੱਗ ਗਿਆ, ਕੀ ਐ? ਸਕੈਨਿੰਗ ਤਾਂ ਹੋ ਲੈਣ ਦੇ। ਹੋ ਸਕਦਾ ਲੋੜ ਈ ਨਾ ਪਵੇ।”
ਪ੍ਰਸ਼ਨ 1. ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਹੈ?
ਪ੍ਰਸ਼ਨ 2. ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਨ?
ਪ੍ਰਸ਼ਨ 3. ਰੋਣ ਵਰਗਾ ਮੂੰਹ ਬਣਾ ਕੇ ਕੌਣ ਬੈਠੀ ਹੋਈ ਹੈ?
ਪ੍ਰਸ਼ਨ 4. “ਹਾਲੇ ਕਿਹੜਾ ਪਤਾ ਲੱਗ ਗਿਆ, ਕੀ ਐ?” ਇਹਨਾਂ ਸ਼ਬਦਾਂ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ 1. ਇਹ ਵਾਰਤਾਲਾਪ ਇਕਾਂਗੀ ‘ਸਿਰਜਣਾ’ ਵਿੱਚੋਂ ਹੈ।
ਉੱਤਰ 2. ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਬੀਜੀ ਨੇ ਆਪਣੀ ਨੂੰਹ ਸਿਰਜਨਾ ਨੂੰ ਕਹੇ।
ਉੱਤਰ 3. ਸਿਰਜਨਾ ਰੋਣ ਵਰਗਾ ਮੂੰਹ ਬਣਾ ਕੇ ਬੈਠੀ ਹੈ।
ਉੱਤਰ 4. ਇਹਨਾਂ ਸ਼ਬਦਾਂ ਤੋਂ ਭਾਵ ਇਹ ਹੈ ਕਿ ਅਜੇ ਸਕੈਨਿੰਗ ਨਹੀਂ ਹੋਈ ਅਤੇ ਕੁੱਖ ਵਿਚਲੇ ਬੱਚੇ ਬਾਰੇ ਪਤਾ ਨਹੀਂ ਕਿ ਉਹ ਮੁੰਡਾ ਹੈ ਜਾਂ ਕੁੜੀ।
(ਅ) “ਉਹ ਮੇਰੇ ਜੀਵਨ ਸਾਥੀ ਨੇ ਬੀਜੀ। ਕੀ ਇਹੋ ਜਿਹੇ ਮਾਮਲਿਆਂ ‘ਤੇ ਸਲਾਹ ਵੀ ਨਹੀਂ ਕਰ ਸਕਦੀ ਮੈਂ ਉਹਨਾਂ ਨਾਲ਼?”
ਪ੍ਰਸ਼ਨ 1. ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਹੈ?
ਪ੍ਰਸ਼ਨ 2. ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
ਪ੍ਰਸ਼ਨ 3. ਸਿਰਜਨਾ ਦੇ ਜੀਵਨ ਸਾਥੀ ਦਾ ਕੀ ਨਾਂ ਹੈ?
ਪ੍ਰਸ਼ਨ 4. ਸਿਰਜਨਾ ਆਪਣੇ ਪਤੀ ਨਾਲ ਕਿਹੋ ਜਿਹੇ ਮਾਮਲਿਆਂ ‘ਤੇ ਸਲਾਹ ਕਰਨੀ ਚਾਹੁੰਦੀ ਹੈ?
ਉੱਤਰ 1. ਇਹ ਵਾਰਤਾਲਾਪ ਇਕਾਂਗੀ ‘ਸਿਰਜਣਾ’ ਵਿੱਚੋਂ ਹੈ।
ਉੱਤਰ 2. ਇਸ ਵਾਰਤਾਲਾਪ ਵਿੱਚ ਇਹ ਸ਼ਬਦ ਸਿਰਜਨਾ ਆਪਣੀ ਸੱਸ (ਬੀਜੀ) ਨੂੰ ਕਹਿੰਦੀ ਹੈ।
ਉੱਤਰ 3. ਸਿਰਜਨਾ ਦੇ ਪਤੀ ਦਾ ਨਾਂ ਕੁਲਦੀਪ ਹੈ।
ਉੱਤਰ 4. ਸਿਰਜਨਾ ਆਪਣੇ ਪਤੀ ਕੁਲਦੀਪ ਨਾਲ ਸਕੈਨਿੰਗ ਅਤੇ ਉਸ ਤੋਂ ਬਾਅਦ ਜੇਕਰ ਲੜਕੀ ਹੋਈ ਤਾਂ ਹੋਣ ਵਾਲ਼ੀ ਕਾਰਵਾਈ ਸੰਬੰਧੀ ਸਲਾਹ ਕਰਨੀ ਚਾਹੁੰਦੀ ਹੈ।