CBSEClass 9th NCERT PunjabiEducationPunjab School Education Board(PSEB)

ਸਿਰਜਣਾ – ਵਸਤੂਨਿਸ਼ਠ ਪ੍ਰਸ਼ਨ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਸਿਰਜਣਾ – ਪਾਲੀ ਭੁਪਿੰਦਰ ਸਿੰਘ


ਪ੍ਰਸ਼ਨ 1 . ‘ਸਿਰਜਣਾ’ ਇਕਾਂਗੀ ਦਾ ਲੇਖਕ ਕੌਣ ਹੈ?

ਉੱਤਰ – ਪਾਲੀ ਭੁਪਿੰਦਰ ਸਿੰਘ

ਪ੍ਰਸ਼ਨ 2 . ਕੁਲਦੀਪ/ਦੋ ਨਰਸਾਂ/ਸਿਰਜਨਾ/ਡਾਕਟਰਨੀ/ਬੀਜੀ ਕਿਸ ਇਕਾਂਗੀ ਦੇ ਪਾਤਰ ਹਨ ?

ਉੱਤਰ – ਸਿਰਜਣਾ

ਪ੍ਰਸ਼ਨ 3 . ‘ਸਿਰਜਨਾ’ ਕਿਸ ਇਕਾਂਗੀ ਦੀ ਮੁੱਖ ਪਾਤਰ ਹੈ?

ਉੱਤਰ – ਸਿਰਜਣਾ

ਪ੍ਰਸ਼ਨ 4 . ਸਿਰਜਨਾ ਦੇ ਪਤੀ ਦਾ ਕੀ ਨਾਂ ਸੀ ?

ਉੱਤਰ – ਕੁਲਦੀਪ

ਪ੍ਰਸ਼ਨ 5 . ਬੀਜੀ ਸਿਰਜਣਾ ਦੀ ਕੀ ਲੱਗਦੀ ਸੀ?

ਉੱਤਰ – ਸੱਸ

ਪ੍ਰਸ਼ਨ 6 . ਹਸਪਤਾਲ ਵਿੱਚ ਸਫ਼ਾਈ ਸੇਵਿਕਾ ਕੌਣ ਹੈ?

ਉੱਤਰ – ਮਾਸੀ

ਪ੍ਰਸ਼ਨ 7 . ਪਾਲੀ ਭੁਪਿੰਦਰ ਸਿੰਘ ਕਾਹਦੀ ਡਿਊਟੀ ਨਿਭਾ ਰਹੇ ਹਨ ?

ਉੱਤਰ – ਲੈਕਚਰਾਰ

ਪ੍ਰਸ਼ਨ 8 . ਬੀਜੀ ਕਿੰਨੇ ਕਿੱਲ੍ਹੇ ਜ਼ਮੀਨ ਦੀ ਮਾਲਕ ਸੀ?

ਉੱਤਰ – ਚਾਲੀ

ਪ੍ਰਸ਼ਨ 9 .ਬੀਜੀ ਕਿਸ ਨੂੰ ‘ਬਦਤਮੀਜ਼’ ਆਖਦੀ ਹੈ?

ਉੱਤਰ – ਮਾਸੀ ਨੂੰ

ਪ੍ਰਸ਼ਨ 10 . ਇਕਾਂਗੀ ‘ਸਿਰਜਣਾ’ ਵਿੱਚ ਬੀਜੀ ਕਿਹੋ ਜਿਹੇ ਪਾਤਰ ਦੀ ਭੂਮਿਕਾ ਨਿਭਾਉਂਦੀ ਹੈ ?

ਉੱਤਰ – ਖਲਨਾਇਕ ਦੀ

ਪ੍ਰਸ਼ਨ 11 . ਬੀਜੀ ਤੇ ਸਿਰਜਨਾ ਹਸਪਤਾਲ ਕਿਉਂ ਜਾਂਦੀਆਂ ਹਨ ?

ਉੱਤਰ – ਅਲਟਰਾਸਾਊਂਡ ਲਈ

ਪ੍ਰਸ਼ਨ 12 . ਇਕਾਂਗੀ ਵਿੱਚ ਸਿਰਜਨਾ ਕਿਸ ਗੱਲ ਦਾ ਵਿਰੋਧ ਕਰਦੀ ਹੈ ?

ਉੱਤਰ – ਗਰਭਪਾਤ ਦਾ

ਪ੍ਰਸ਼ਨ 13 . ਕੁਲਦੀਪ ਸਿਰਜਨਾ ਨੂੰ ਫ਼ੋਨ ‘ਤੇ ਕਿਸ ਦੀ ਇੱਛਾ ਮੁਤਾਬਕ ਚੱਲਣ ਲਈ ਕਹਿੰਦਾ ਹੈ ?

ਉੱਤਰ – ਬੀਜੀ ਦੀ

ਪ੍ਰਸ਼ਨ 14 . ਸਿਰਜਨਾ ਮੁਤਾਬਕ ਉਸ ਦੀ ਸੱਸ ਕਿਹੋ ਜਿਹੀ ਔਰਤ ਹੈ ?

ਉੱਤਰ – ਮਤਲਬੀ

ਪ੍ਰਸ਼ਨ 15 . ਸਿਰਜਨਾ ਪਰੇਸ਼ਾਨੀ ਵਿੱਚ ਕਿਸ ਨੂੰ ਫ਼ੋਨ ਕਰਦੀ ਹੈ ?

ਉੱਤਰ – ਪਤੀ ਕੁਲਦੀਪ ਨੂੰ

ਪ੍ਰਸ਼ਨ 16 . ਕੀ ਸਿਰਜਨਾ ਭਰੂਣ – ਹੱਤਿਆ ਲਈ ਤਿਆਰ ਹੋ ਜਾਂਦੀ ਹੈ ?

ਉੱਤਰ – ਨਹੀਂ

ਪ੍ਰਸ਼ਨ 17 . ਸਿਰਜਨਾ ਨੇ ਕਿਹੜੇ ਕਲਚਰ ਲਈ ਆਪਣੀ ਕੁੱਖ ਕਿਰਾਏ ਉੱਤੇ ਦੇਣ ਤੋਂ ਨਾਂਹ ਕਰ ਦਿੱਤੀ ?

ਉੱਤਰ – ਪ੍ਰਾਪਰਟੀ ਕਲਚਰ ਲਈ