ਸਿਰਜਣਾ – ਔਖੇ ਸ਼ਬਦਾਂ ਦੇ ਅਰਥ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਇਕਾਂਗੀ – ਭਾਗ (ਜਮਾਤ ਨੌਵੀਂ)
ਸਿਰਜਣਾ – ਪਾਲੀ ਭੁਪਿੰਦਰ ਸਿੰਘ
ਕਲੀਨਿਕ – ਦਵਾਖ਼ਾਨਾ
ਤਲਖ਼ੀ – ਕੁੜੱਤਣ, ਗਰਮ ਸੁਭਾਅ, ਗੁੱਸਾ
ਬਹੁਕਰ – ਝਾੜੂ
ਸ਼ੈਲਰ – ਜ਼ੀਰੀ (ਚੌਲ਼ਾਂ ਦੀ) ਵਿੱਚੋਂ ਚਾਵਲ ਦੇ ਫੱਕ ਨੂੰ ਅਲੱਗ – ਅਲੱਗ ਕਰਨ ਵਾਲੀ ਮਸ਼ੀਨ
ਸ਼ਰੀਕ – ਬਹਾਦਰੀ ਦਾ ਮੈਂਬਰ ਸਾਥੀ, ਭਾਈਵਾਲ
ਲੈਬ – ਲੈਬਾਰਟਰੀ
ਵਿਹਾਰ – ਵਰਤਾਰਾ, ਵਿਵਹਾਰ
ਵਾਰਸ – ਉੱਤਰ – ਅਧਿਕਾਰੀ
ਪ੍ਰਾਪਰਟੀ – ਜਾਇਦਾਦ
ਸੁਸਾਇਟੀ – ਸਮਾਜ, ਭਾਈਚਾਰਾ
ਪ੍ਰੋਫੈਸ਼ਨ – ਕਿੱਤਾ, ਧੰਦਾ, ਰੁਜ਼ਗਾਰ
ਦੁਚਿੱਤੀ – ਦੂਹਰੇ ਮਨ ਦਾ ਭਾਵ
ਕੁੱਖ – ਔਰਤ ਦੇ ਪੇਟ ਦਾ ਉਹ ਭਾਗ ਜਿਸ ਵਿੱਚ ਗਰਭ ਠਹਿਰਦਾ ਹੈ
ਕਰੂੰਬਲ – ਦਰਖ਼ਤ ਦੀ ਨਵੀਂ ਨਿਕਲ ਰਹੀ ਸ਼ਾਖ਼ ਅਥਵਾ ਪੱਤੇ ਦਾ ਮੁਢਲਾ ਰੂਪ
ਟੈਂਸ਼ਨ – ਤਣਾਅ, ਖਿਚਾਅ
ਕਲਚਰ – ਸੰਸਕ੍ਰਿਤੀ, ਸੱਭਿਆਚਾਰ
ਗੁਮਾਨ – ਹੈਂਕੜ, ਹੰਕਾਰ
ਹੋਂਦ – ਹਸਤੀ, ਵਜੂਦ, ਮੌਜ਼ੂਦਗੀ
ਅਣਜੰਮੀ ਧੀ – ਜਿਹੜੀ ਧੀ ਮਾਂ ਦੇ ਗਰਭ ਵਿੱਚ ਹੀ ਹੋਵੇ
ਅੱਗ ਬਗੋਲਾ ਹੋਣਾ – ਗੁੱਸੇ ਵਿੱਚ ਆਉਣਾ
ਮੌਲਣਾ – ਵੱਧਣਾ – ਫੁੱਲਣਾ
ਸੌਰੀ – ਮੁਆਫ਼ੀ ਮੰਗਣਾ
ਜੀਵਨ – ਸਾਥਣ – ਪਤਨੀ
ਸਕੈਨਿੰਗ – ਪਰੀਖਣ, ਬਰੀਕ ਜਾਂਚ