ਸਿਰਜਣਾ – ਇੱਕ ਸ਼ਬਦ ਜਾਂ ਇੱਕ ਲਾਈਨ ਵਾਲੇ ਉੱਤਰ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਇਕਾਂਗੀ – ਭਾਗ (ਜਮਾਤ ਨੌਵੀਂ)
ਸਿਰਜਣਾ – ਪਾਲੀ ਭੁਪਿੰਦਰ ਸਿੰਘ
ਪ੍ਰਸ਼ਨ 1 . ‘ਸਿਰਜਣਾ’ ਇਕਾਂਗੀ ਕਿਸ ਦੁਆਰਾ ਲਿਖੀ ਹੋਈ ਹੈ ?
ਉੱਤਰ – ਪਾਲੀ ਭੁਪਿੰਦਰ ਸਿੰਘ
ਪ੍ਰਸ਼ਨ 2 . ਬੀਜੀ ਦੀ ਨੂੰਹ ਦਾ ਕੀ ਨਾਂ ਹੈ ?
ਉੱਤਰ – ਬੀਜੀ ਦੀ ਨੂੰਹ ਦਾ ਨਾਂ ਸਿਰਜਨਾ ਹੈ।
ਪ੍ਰਸ਼ਨ 3 . ਸਿਰਜਨਾ ਦੇ ਪਤੀ ਦਾ ਕੀ ਨਾਂ ਹੈ ?
ਉੱਤਰ – ਕੁਲਦੀਪ
ਪ੍ਰਸ਼ਨ 4 . ਮਾਸੀ ਹਸਪਤਾਲ ਵਿੱਚ ਕੀ ਕੰਮ ਕਰਦੀ ਸੀ ?
ਉੱਤਰ – ਮਾਸੀ ਹਸਪਤਾਲ ਵਿੱਚ ਸਫ਼ਾਈ ਸੇਵਕਾ ਦਾ ਕੰਮ ਕਰਦੀ ਹੈ।
ਪ੍ਰਸ਼ਨ 5 . ਬੀਜੀ ਆਪਣੇ ਪੈਲ਼ੀ ਕਿੰਨੇ ਕਿੱਲਿਆਂ ਦੀ ਦੱਸਦੀ ਹੈ ?
ਉੱਤਰ – ਚਾਲੀ ਕਿੱਲਿਆਂ ਦੀ
ਪ੍ਰਸ਼ਨ 6 . ਸਿਰਜਨਾ, ਮੋਬਾਈਲ ਕੱਢ ਕੇ ਕਿਸ ਨੂੰ ਫ਼ੋਨ ਕਰਦੀ ਹੈ ?
ਉੱਤਰ – ਆਪਣੇ ਪਤੀ ਕੁਲਦੀਪ ਨੂੰ
ਪ੍ਰਸ਼ਨ 7 . ਬੀਜੀ, ਸਿਰਜਨਾ ਨੂੰ ਕਲੀਨਿਕ ਵਿੱਚ ਕਿਸ ਲਈ ਲੈ ਕੇ ਆਈ ਸੀ ?
ਉੱਤਰ – ਬੀਜੀ, ਸਿਰਜਨਾ ਨੂੰ ਕਲੀਨਿਕ ਵਿੱਚ ਸਕੈਨਿੰਗ ਕਰਵਾਉਣ ਲਈ ਲੈ ਕੇ ਆਈ ਸੀ।
ਪ੍ਰਸ਼ਨ 8 . ਬੀਜੀ ਆਪਣੀ ਜ਼ਮੀਨ ਜਾਇਦਾਦ ਕਿਸ ਦੇ ਨਾਂ ਲਾਉਣ ਦਾ ਰੋਅਬ ਪਾਉਂਦੀ ਹੈ ?
ਉੱਤਰ – ਮੰਦਰ, ਗੁਰਦੁਆਰੇ ਦੇ ਨਾਂ
ਪ੍ਰਸ਼ਨ 9 . ਸਿਰਜਨਾ ਨੇ ਡਾਕਟਰ ਸਾਹਿਬ ਨਾਲ਼ ਫ਼ੋਨ ‘ਤੇ ਕਦੋਂ ਗੱਲਬਾਤ ਕੀਤੀ ਸੀ ?
ਉੱਤਰ – ਉਸੇ ਦਿਨ ਸਵੇਰੇ
ਪ੍ਰਸ਼ਨ 10 . ਅਨਪੜ੍ਹ ਲੋਕ ਕਿਹੜਾ ਕੰਮ ਕਰਵਾਉਣ ਲੱਗਿਆਂ ਸੋਚਦੇ ਤੱਕ ਨਹੀਂ ?
ਉੱਤਰ – ਸਕੈਨਿੰਗ ਕਰਵਾਉਣ ਲੱਗਿਆਂ
ਪ੍ਰਸ਼ਨ 11 . ਕਿਸ ਨੂੰ ਕੋਈ ਆਪਣੇ ਨਿੱਕੇ – ਨਿੱਕੇ ਹੱਥਾਂ ਨਾਲ਼ ਅੰਦਰੋਂ – ਅੰਦਰੀਂ ਛੂੰਹਦਾ ਪ੍ਰਤੀਤ ਹੁੰਦਾ ਹੈ ?
ਉੱਤਰ – ਸਿਰਜਨਾ ਨੂੰ ਕੋਈ ਆਪਣੇ ਨਿੱਕੇ – ਨਿੱਕੇ ਹੱਥਾਂ ਨਾਲ਼ ਅੰਦਰੋਂ – ਅੰਦਰੀਂ ਛੂੰਹਦਾ ਪ੍ਰਤੀਤ ਹੁੰਦਾ ਹੈ।
ਪ੍ਰਸ਼ਨ 12 . ਸਿਰਜਨਾ ਦੇ ਉੱਚੀ – ਉੱਚੀ ਰੋਣ ਦੀ ਹਰਕਤ ਨਾਲ਼ ਕੌਣ ਦੌੜਦੀਆਂ ਆਉਂਦੀਆਂ ਹਨ ?
ਉੱਤਰ – ਦੋ ਨਰਸਾਂ ਅਤੇ ਡਾਕਟਰ
ਪ੍ਰਸ਼ਨ 13 . ਬੀਜੀ ਦੇ ਕਹਿਣ ਅਨੁਸਾਰ ਸਿਰਜਨਾ ਕਿਹੋ ਜਿਹਾ ਦਾਜ ਲੈ ਕੇ ਆਈ ਸੀ ?
ਉੱਤਰ – ਟੁੱਟਾ – ਭੁੱਜਾ
ਪ੍ਰਸ਼ਨ 14 . ਬੀਜੀ ਅਤੇ ਸਿਰਜਨਾ ਕੁਲਦੀਪ ਦਾ ਕਿਹੜਾ ਨਾਂ ਲੈ ਕੇ ਉਸ ਨੂੰ ਬੁਲਾਉਂਦੀਆਂ ਹਨ ?
ਉੱਤਰ – ਦੀਪ
ਪ੍ਰਸ਼ਨ 15 . ਸਿਰਜਨਾ ਪਹਿਲਾਂ ਕਿੰਨੇ ਬੱਚਿਆਂ ਦੀ ਮਾਂ ਹੈ ?
ਉੱਤਰ – ਇੱਕ ਲੜਕੀ ਦੀ
ਪ੍ਰਸ਼ਨ 16 . ਕੁਲਦੀਪ ਦੀ ਮੀਟਿੰਗ ਕਿੱਥੇ ਚੱਲ ਰਹੀ ਸੀ ?
ਉੱਤਰ – ਦਫ਼ਤਰ ਵਿੱਚ
ਪ੍ਰਸ਼ਨ 17 . ਬੀਜੀ ਦਾ ਘਰ ਛੱਡਣ ਲਈ ਕੌਣ ਤਿਆਰ ਹੋ ਜਾਂਦਾ ਹੈ ?
ਉੱਤਰ – ਸਿਰਜਨਾ (ਬੀਜੀ ਦੀ ਨੂੰਹ)
ਪ੍ਰਸ਼ਨ 18 . ਸਿਰਜਨਾ ਕਿਹੜੀ ਚੀਜ਼ ਚੁੱਕ ਕੇ ਜਾਣ ਲਈ ਦਰਵਾਜ਼ਾ ਖੋਲ੍ਹਦੀ ਹੈ ?
ਉੱਤਰ – ਆਪਣਾ ਬੈਗ ਚੁੱਕ ਕੇ
ਪ੍ਰਸ਼ਨ 19 . “ਮੈਨੂੰ ਖੁਸ਼ੀ ਹੈ ਕਿ ਮੇਰੀ ਜੀਵਨ – ਸਾਥਣ ਕੋਈ ਆਮ ਔਰਤ ਨਹੀਂ।” ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ?
ਉੱਤਰ – ਕੁਲਦੀਪ ਆਪਣੀ ਪਤਨੀ ਸਿਰਜਨਾ ਨੂੰ
ਪ੍ਰਸ਼ਨ 20 . ਸਿਰਜਨਾ ਕੋਲੋਂ ਮੁਆਫ਼ੀ ਕੌਣ ਮੰਗਦਾ ਹੈ ?
ਉੱਤਰ – ਕੁਲਦੀਪ
ਪ੍ਰਸ਼ਨ 21 . ਦੀਪ ਅਤੇ ਸਿਰਜਨਾ ਦੇ ਕਲੀਨਿਕ ਵਿੱਚੋਂ ਬਾਹਰ ਨਿਕਲਣ ‘ਤੇ ਕਿਸ ਨੂੰ ਠੰਢੀ ਹਵਾ ਆਉਂਦੀ ਮਹਿਸੂਸ ਹੋਣ ਲੱਗਦੀ ਹੈ ?
ਉੱਤਰ – ਡਾਕਟਰ ਨੂੰ