ਸਿਕੰਦਰ ਦਾ ਹਮਲਾ


ਪ੍ਰਸ਼ਨ. ਕੀ ਸਿਕੰਦਰ ਦਾ ਹਮਲਾ ਭਾਰਤ ਦੇ ਇਤਿਹਾਸ ਵਿੱਚ ਇਕ ਮਹੱਤਵਪੂਰਣ ਘਟਨਾ ਹੈ?

ਉੱਤਰ : ਪੁਰਾਣੇ ਇਤਿਹਾਸਕਾਰ ਤੇ ਵਿਦਵਾਨ ਸਿਕੰਦਰ ਦੇ ਭਾਰਤ ਉੱਤੇ ਕੀਤੇ ਹਮਲੇ ਨੂੰ ਇਕ ਮਹੱਤਵਪੂਰਨ ਘਟਨਾ ਮੰਨਦੇ ਸਨ। ਇਸ ਤਰ੍ਹਾਂ ਦੇ ਇਤਿਹਾਸਕਾਰਾਂ ਵਿੱਚੋਂ ਡਾਕਟਰ ਵੀ. ਏ. ਸਮਿੱਥ ਦਾ ਨਾਉਂ ਪਹਿਲੀ ਥਾਂ ਤੇ ਹੈ।

ਪਰ ਅੱਜ ਦੇ ਇਤਿਹਾਸਕਾਰ ਤੇ ਵਿਦਵਾਨਾਂ ਦੁਆਰਾ ਇਸ ਘਟਨਾ ਨੂੰ ਅਧਿਕ ਮਹੱਤਵ ਨਹੀਂ ਦਿੱਤਾ ਜਾਂਦਾ ਕਿਉਂਕਿ ਨਵੀਆਂ ਖੋਜਾਂ ਦੱਸਦੀਆਂ ਹਨ ਕਿ ਇਸ ਹਮਲੇ ਨੇ ਸਿੱਧੇ ਤੌਰ ਤੇ ਭਾਰਤ ਉੱਤੇ ਕੋਈ ਖਾਸ ਪ੍ਰਭਾਵ ਨਹੀ ਪਾਇਆ। ਇਸੇ ਲਈ ਪ੍ਰਾਚੀਨ ਇਤਿਹਾਸ ਵਿੱਚ ਇਸ ਦਾ ਕੋਈ ਵਰਨਣ ਨਹੀਂ ਆਉਂਦਾ।

ਸਿਕੰਦਰ ਦੇ ਸੈਨਾਪਤੀ ਪੰਜਾਬ ਦੇ ਕਿਸੇ ਭਾਗ ਨੂੰ ਵੀ ਆਪਣੇ ਅਧੀਨ ਜਾਂ ਅਧਿਕਾਰ ਵਿੱਚ ਨਾ ਰੱਖ ਸਕੇ। ਇਸ ਤਰ੍ਹਾਂ ਭਾਰਤੀ ਧਰਮ, ਕਲਾ ਤੇ ਸਮਾਜ ਵਿੱਚ ਕਿਸੇ ਪ੍ਰਕਾਰ ਦਾ ਪਰਿਵਰਤਨ ਨਹੀਂ ਆਇਆ।

ਭਾਰਤੀਆਂ ਨੇ ਯੁੱਧ ਕਲਾ ਬਾਰੇ ਸਿਕੰਦਰ ਕੋਲੋਂ ਕੁਝ ਸਿੱਖਣ ਵਿੱਚ ਕੋਈ ਰੁਚੀ ਨਹੀ ਵਿਖਾਈ। ਸਿਕੰਦਰ ਦੇ ਸੈਨਾਪਤੀ ਉਸ ਪਿੱਛੋਂ ਦਸਾਂ ਸਾਲਾਂ ਦੇ ਅੰਦਰ ਹੀ ਗੰਧਾਰ ਵੀ ਛੱਡ ਗਏ।

ਇਹ ਜ਼ਰੂਰ ਹੈ ਕਿ ਸਿਕੰਦਰ ਦੇ ਸੈਨਾਪਤੀ ਸਿਲਿਯੂਕਸ ਨੇ ਈਰਾਨ ਦੇ ਬਲਖ ਵਿੱਚ ਆਪਣਾ ਸ਼ਾਸਨ ਸਥਾਪਤ ਕਰ ਲਿਆ ਤੇ ਉਸ ਨੇ ਭਾਰਤ ਦੇ ਨਾਲ ਆਪਣਾ ਸੰਪਰਕ ਵੀ ਬਣਾਈ ਰੱਖਿਆ। ਇਸ ਸੰਪਰਕ ਦਾ ਭਾਰਤ ਉੱਤੇ ਪ੍ਰਭਾਵ ਜ਼ਰੂਰ ਪਿਆ।

ਖਾਸ ਕਰਕੇ ਸਿਕੰਦਰ ਦੇ ਹਮਲੇ ਦੀ ਘਟਨਾ ਨੂੰ ਭਾਰਤੀ ਇਤਿਹਾਸ ਦੀ ਵਰਸ਼ ਗਣਨ ਭਾਵ (Chronology) ਵਿੱਚ ਖਾਸ ਮਹੱਤਵ ਦਿੱਤਾ ਜਾਂਦਾ ਹੈ ਤੇ ਇਸ ਨੂੰ ਭਾਰਤੀ ਇਤਿਹਾਸ ਦੇ ਮਿਤੀ ਕ੍ਰਮ ਦਾ ਆਧਾਰ ਮਿੱਥਿਆ ਜਾਂਦਾ ਹੈ।


प्रश्न. क्या सिकंदर का आक्रमण भारतीय इतिहास की एक महत्वपूर्ण घटना है?

उत्तर: प्राचीन इतिहासकारों और विद्वानों ने सिकंदर के भारत पर आक्रमण को एक महत्वपूर्ण घटना माना है। ऐसे इतिहासकारों में डाॅ. वी.ए.  स्मिथ का नाम पहले स्थान पर है।

लेकिन आज के इतिहासकार और विद्वान इस घटना को ज्यादा महत्व नहीं देते क्योंकि नए शोधों से पता चलता है कि इस हमले का भारत पर कोई सीधा प्रभाव नहीं पड़ा। इसीलिए प्राचीन इतिहास में इसका कोई वर्णन नहीं मिलता।

सिकंदर के सेनापति पंजाब के किसी भी भाग को अपने नियंत्रण में नहीं रख सके। इस प्रकार भारतीय धर्म, कला और समाज में कोई परिवर्तन नहीं आया।

भारतीयों ने सिकंदर से युद्ध कला के बारे में कुछ भी सीखने में कोई दिलचस्पी नहीं दिखाई। उसके बाद दस वर्ष के भीतर सिकंदर के सेनापतियों ने भी गांधार छोड़ दिया।

यह निश्चित है कि सिकंदर के सेनापति सिल्यूकस ने ईरान के बल्ख में अपना शासन स्थापित किया और उसने भारत से भी अपना संपर्क बनाये रखा।  इस सम्पर्क का प्रभाव भारत पर अवश्य पड़ा होगा।

विशेषकर सिकंदर के आक्रमण की घटना को भारतीय इतिहास के कालक्रम में विशेष महत्व दिया गया है और यही भारतीय इतिहास के तिथि क्रम का आधार है।


Question. Is Alexander’s invasion an important event in Indian history?

Answer: Ancient historians and scholars have considered Alexander’s invasion of India as an important event. Among such historians, Dr.  V.A. Smith’s name is in first place.

However, today’s historians and scholars do not give much importance to this incident because new research shows that this attack had no direct impact on India. That is why there is no description of it in ancient history.

Alexander’s generals could not keep any part of Punjab under their control.  Thus there was no change in Indian religion, art, and society.

The Indians showed no interest in learning anything about the art of war from Alexander. After that, within ten years, Alexander’s generals also left Gandhara.

It is certain that Alexander’s general Sileucus established his rule in Balkh, Iran and he also maintained contacts with India. This contact must have had an impact on India.

Especially the incident of Alexander’s invasion has been given special importance in the chronology of Indian history and this is the basis of the chronological sequence of Indian history.