CBSEClass 12 PunjabiClass 9th NCERT PunjabiEducationNCERT class 10thPunjab School Education Board(PSEB)Punjabi Viakaran/ Punjabi Grammar

ਸਾਹਿਤਕ (ਮਿਆਰੀ ਜਾਂ ਟਕਸਾਲੀ) ਭਾਸ਼ਾ


ਪ੍ਰਸ਼ਨ. ਸਾਹਿਤਕ (ਮਿਆਰੀ ਜਾਂ ਟਕਸਾਲੀ) ਭਾਸ਼ਾ ਕਿਸ ਨੂੰ ਕਹਿੰਦੇ ਹਨ? ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ?

ਜਾਂ

ਪ੍ਰਸ਼ਨ. ਟਕਸਾਲੀ ਬੋਲੀ ਦਾ ਅਧਾਰ ਕਿਹੜੀ ਉਪ-ਭਾਸ਼ਾ ਨੂੰ ਮੰਨਿਆ ਜਾਂਦਾ ਹੈ?

ਜਾਂ

ਪ੍ਰਸ਼ਨ. ਟਕਸਾਲੀ ਜਾਂ ਮਿਆਰੀ ਭਾਸ਼ਾ ਦੀ ਪਰਿਭਾਸ਼ਾ ਲਿਖੋ।

ਜਾਂ

ਪ੍ਰਸ਼ਨ. ਪੰਜਾਬ ਦੇ ਕਿਹੜੇ ਇਲਾਕੇ ਦੀ ਭਾਸ਼ਾ ਨੂੰ ਟਕਸਾਲੀ ਭਾਸ਼ਾ ਮੰਨਿਆ ਗਿਆ ਹੈ?

ਉੱਤਰ : ਸਾਹਿਤਕ (ਮਿਆਰੀ ਜਾਂ ਟਕਸਾਲੀ) ਭਾਸ਼ਾ ਕਿਸੇ ਭਾਸ਼ਾ-ਖੇਤਰ ਦੇ ਕੇਂਦਰੀ ਇਲਾਕੇ ਦੀ ਭਾਸ਼ਾ ਹੁੰਦੀ ਹੈ ; ਜਿਵੇਂ ਪੰਜਾਬ ਪ੍ਰਦੇਸ਼ ਦੀ ਸਾਹਿਤਕ ਭਾਸ਼ਾ ਕੇਂਦਰੀ ਪੰਜਾਬ ਅਰਥਾਤ ਮਾਝੇ (ਲਾਹੌਰ ਤੇ ਅੰਮ੍ਰਿਤਸਰ) ਦੀ ਬੋਲੀ ਮੰਨੀ ਗਈ ਹੈ। ਇਹ ਮਾਂਜੀ-ਸੁਆਰੀ ਤੇ ਨੇਮ-ਬੱਧ ਹੁੰਦੀ ਹੈ। ਇਹ ਪ੍ਰਦੇਸ਼ ਦੇ ਲੇਖਕਾਂ ਤੇ ਸਰਕਾਰੀ ਦਫ਼ਤਰਾਂ ਦੀ ਬੋਲੀ ਹੁੰਦੀ ਹੈ। ਇਸ ਵਿੱਚ ਹੀ ਅਖ਼ਬਾਰਾਂ ਛਪਦੀਆਂ ਹਨ ਤੇ ਇਹੋ ਹੀ ਸਿੱਖਿਆ ਦਾ ਮਾਧਿਅਮ ਹੁੰਦੀ ਹੈ।

ਪ੍ਰਸ਼ਨ. ਟਕਸਾਲੀ ਜਾਂ ਮਿਆਰੀ ਭਾਸ਼ਾ ਦੀ ਕੀ ਉਪਯੋਗਤਾ ਹੁੰਦੀ ਹੈ?

ਉੱਤਰ : ਟਕਸਾਲੀ ਜਾਂ ਮਿਆਰੀ ਭਾਸ਼ਾ ਆਪਣੇ ਭਾਸ਼ਾ-ਖੇਤਰ ਵਿੱਚ ਵਸਦੇ ਲੋਕਾਂ ਦੇ ਸਰਕਾਰੀ-ਪ੍ਰਬੰਧ, ਸਿੱਖਿਆ, ਸੰਚਾਰ, ਸਾਹਿਤ, ਸੱਭਿਆਚਾਰ ਤੇ ਵਪਾਰ ਦੀਆਂ ਲੋੜਾਂ ਪੂਰੀਆਂ ਕਰਦੀ ਹੈ।