ਸਾਰ : ਹਰੀਏ ਨੀ ਰਸ ਭਰੀਏ ਖਜੂਰੇ
ਪ੍ਰਸ਼ਨ : ‘ਹਰੀਏ ਨੀ ਰਸ ਭਰੀਏ ਖਜੂਰੇ’ ਨਾਂ ਦੇ ਸੁਹਾਗ ਦਾ ਸਾਰ ਲਿਖੋ।
ਉੱਤਰ : ‘ਰਸ ਭਰੀਏ ਖਜੂਰੇ’ ਦਾ ਭਾਵ ਵਿਆਹੁਲੀ ਜਵਾਨ ਕੁੜੀ ਹੈ। ਉਸ ਨੂੰ ਪੁੱਛਿਆ ਗਿਆ ਹੈ ਕਿ ਉਸ ਦਾ ਏਡੀ ਦੂਰ ਕਿਸ ਨੇ ਰਿਸ਼ਤਾ ਕੀਤਾ ਹੈ (ਵਿਆਹਿਆ ਹੈ)? ਉਹ ਜਵਾਬ ਦਿੰਦੀ ਹੈ ਕਿ ਦੇਸਾਂ ਦੇ ਰਾਜੇ ਉਸ ਦੇ ਬਾਬਲ ਨੇ ਉਸ ਨੂੰ ਏਡੀ ਦੂਰ ਵਿਆਹਿਆ ਹੈ। ਉਹਦੀ ਮਾਂ (ਜੋ ਮਹਿਲਾਂ ਦੀ ਰਾਣੀ ਹੈ) ਨੇ ਉਸ ਨੂੰ ਦਾਜ ਦੇ ਗੱਡ ਭਰ ਕੇ ਦਿੱਤੇ ਹਨ। ਮੁਟਿਆਰ ਦੇ ਦੂਰ ਵਿਆਹੇ ਜਾਣ ਸੰਬੰਧੀ ਮੁੜ ਪੁੱਛੇ ਜਾਣ ‘ਤੇ ਉਹ ਜਵਾਬ ਦਿੰਦੀ ਹੈ ਕਿ ਦੇਸਾਂ ਦੇ ਰਾਜੇ ਉਹਦੇ ਚਾਚੇ ਨੇ ਉਸ ਦਾ ਰਿਸ਼ਤਾ ਏਡੀ ਦੂਰ ਕੀਤਾ ਹੈ। ਮਹਿਲਾਂ ਦੀ ਰਾਣੀ ਉਹਦੀ ਚਾਚੀ ਨੇ ਉਸ ਨੂੰ ਦਾਜ ਦੇ ਗੱਡੇ ਭਰ ਕੇ ਦਿੱਤੇ ਹਨ। ਤੀਸਰੀ ਵਾਰ ਉਹੀ ਪ੍ਰਸ਼ਨ ਪੁੱਛੇ ਜਾਣ ‘ਤੇ ਉਹ ਕਹਿੰਦੀ ਹੈ ਕਿ ਦੇਸਾਂ ਦੇ ਰਾਜੇ ਉਹਦੇ ਮਾਮੇ ਨੇ ਉਸ ਦਾ ਰਿਸ਼ਤਾ ਏਡੀ ਦੂਰ ਕੀਤਾ ਹੈ। ਮਹਿਲਾਂ ਦੀ ਰਾਣੀ ਉਹਦੀ ਮਾਮੀ ਨੇ ਉਸ ਨੂੰ ਦਾਜ ਦੇ ਗੱਡੇ ਭਰ ਕੇ ਦਿੱਤੇ ਹਨ।