CBSEClass 9th NCERT PunjabiEducationPunjab School Education Board(PSEB)

ਸਾਰ : ਸਮਯ ਦਾ ਅਰਘ


ਪ੍ਰਸ਼ਨ. ‘ਸਮਯ ਦਾ ਅਰਘ’ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ।

ਉੱਤਰ : ਇੱਕ ਸਾਧੂ ਨੇ ਇੱਕ ਨਗਰ ਵਿੱਚ ਬਹੁਤ ਸਾਰੀਆਂ ਮੜ੍ਹੀਆਂ ਦੇਖੀਆਂ, ਜਿਨ੍ਹਾਂ ਉੱਪਰ ਪ੍ਰਾਣੀਆਂ ਦੀ ਉਮਰ ਦੋ ਸਾਲ ਤੋਂ ਲੈ ਕੇ ਵੱਧ ਤੋਂ ਵੱਧ ਪੰਜ ਸਾਲਾਂ ਤਕ ਲਿਖੀ ਹੋਈ ਸੀ । ਨਗਰ ਵਿੱਚ ਜਾ ਕੇ ਉਸ ਨੇ ਸੌ-ਸੌ, ਸਵਾ-ਸਵਾ ਸੌ ਸਾਲ ਦੇ ਬੁੱਢੇ, ਜਵਾਨ ਤੇ ਹੋਰ ਸਾਰੀਆਂ ਉਮਰਾਂ ਦੇ ਲੋਕ ਦੇਖੇ, ਤਾਂ ਉਸ ਨੇ ਕਿਸੇ ਤੋਂ ਪੁੱਛਿਆ ਕਿ ਕੀ ਬੱਚਿਆਂ ਦੇ ਦੱਬਣ-ਫੂਕਣ ਲਈ ਨਗਰੋਂ ਬਾਹਰ ਵੱਖਰੇ ਸਿਵੇ ਬਣੇ ਹੋਏ ਹਨ? ਉਸ ਨੂੰ ਉੱਤਰ ਮਿਲਿਆ ਕਿ ਹਰ ਉਮਰ ਦੇ ਬੰਦਿਆਂ ਦੇ ਸਿਵੇ ਇੱਕ ਥਾਂ ਹਨ। ਫਿਰ ਉਸ ਨੇ ਪੁੱਛਿਆ ਕਿ ਕੀ ਉਸ ਨਗਰ ਵਿੱਚ ਜਦੋਂ ਕੋਈ ਪੰਜ ਸਾਲਾਂ ਤੋਂ ਉੱਪਰ ਟੱਪ ਜਾਂਦਾ ਹੈ, ਤਾਂ ਉਹ ਮਰਦਾ ਨਹੀਂ? ਇਸ ਦਾ ਉੱਤਰ ਉਸ ਨੂੰ ਇਹ ਮਿਲਿਆ ਕਿ ਮਰਦਾ ਤਾਂ ਹੈ, ਪਰ ਉਨ੍ਹਾਂ ਦੇ ਨਗਰ ਦੀ ਇਹ ਚਾਲ ਹੈ ਕਿ ਪ੍ਰਾਣੀ ਜਿੰਨਾ ਸਮਾਂ ਹਰਿ-ਭਜਨ ਤੇ ਪਰ- ਉਪਕਾਰ ਵਿੱਚ ਲਾਉਂਦਾ ਹੈ, ਉੱਨੀ ਹੀ ਉਸ ਦੀ ਅਸਲ ਉਮਰ ਸਮਝੀ ਜਾਂਦੀ ਹੈ। ਹਰ ਬੰਦਾ ਆਪੋ ਆਪਣੇ ਕੋਲ ਰੱਖੇ ਖਾਤੇ ਵਿੱਚ ਆਪਣੇ ਹੱਥਾਂ ਨਾਲ ਸ਼ੁੱਭ ਕਰਮਾਂ ਦਾ ਸਮਾਂ ਲਿਖਦਾ ਹੈ ਤੇ ਉਸ ਦੇ ਮਰਨ ਮਗਰੋਂ ਉਸੇ ਖਾਤੇ ਨੂੰ ਦੇਖ ਕੇ ਸਮਾਧ ਉੱਪਰ ਉਸ ਦੀ ਉਮਰ ਲਿਖੀ ਜਾਂਦੀ ਹੈ।

ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਮੇਂ ਨੂੰ ਬਹੁਮੁੱਲਾ ਸਮਝ ਕੇ ਉਸ ਦੀ ਕਦਰ ਕਰੇ। ਸ਼ੁੱਭ ਉਦੇਸ਼ ਵਿੱਚ ਲੱਗਾ ਸਮਾਂ ਸਾਰਥਕ ਮੋਘੇ-ਛੇ ਹੈ ਤੇ ਓਨੀ ਸੰਬੰਧਿਤ ਬੰਦੇ ਦੀ ਅਸਲ ਉਮਰ ਜਾਣੀ ਜਾਂਦੀ ਹੈ।

ਪੁੰਨ ਅਵਸਥਾ ਤੱਕ ਪਹੁੰਚਣਾ ਇੱਕ ਦਿਨ, ਇੱਕ ਮਹੀਨੇ ਜਾਂ ਇੱਕ ਸਾਲ ਦਾ ਕੰਮ ਨਹੀਂ, ਸਗੋਂ ਇਹ ਵਰ੍ਹਿਆਂ ਦੇ ਅਭਿਆਸ ਦਾ ਕੰਮ ਹੈ । ਸਾਨੂੰ ਲਗਾਤਾਰ ਇਸ ਢੰਗ ਨਾਲ ਯਤਨ ਕਰਨਾ ਚਾਹੀਦਾ ਹੈ ਕਿ ਸਾਡਾ ਸਮਾਂ ਨਸ਼ਟ ਨਾ ਹੋਵੇ, ਉਹ ਸ਼ੁੱਭ ਉਦੇਸ਼ ਵਿੱਚ ਲੱਗੇ ਅਤੇ ਅਸੀਂ ਚਿਰੰਜੀਵ ਰਹੀਏ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਮਾਂ ਬਹੁਤਾ ਸੌਣ, ਨਿਕੰਮਿਆਂ ਦੀ ਸੰਗਤ ਜਾਂ ਨਕਾਰੇ ਕੰਮ ਵਿੱਚ ਨਾ ਗੁਆਵੇ, ਸਗੋਂ ਈਸ਼ਵਰ ਦੀ ਅਰਾਧਨਾ, ਨਾਮ ਦੀ ਮਹਿਮਾ ਤੇ ਸਤਿਸੰਗ ਵਿੱਚ ਲਾ ਕੇ ਆਪਣੇ ਆਪ ਨੂੰ ਅਮਰ ਕਰ ਲਵੇ ਤੇ ਆਪਣਾ ਲੋਕ ਪਰਲੋਕ ਸਵਾਰੇ।

ਜਾਂ

ਪ੍ਰਸ਼ਨ. ‘ਸਮਯ ਦਾ ਅਰਘ’ ਲੇਖ ਦਾ ਸਾਰ ਲਿਖੋ।

ਉੱਤਰ : ਇੱਕ ਸਾਧੂ ਨੇ ਕਿਸੇ ਨਗਰ ਵਿੱਚ ਕੁੱਝ ਮੜੀਆਂ ਦੇਖੀਆਂ, ਜਿਨ੍ਹਾਂ ਉੱਪਰ ਪ੍ਰਾਣੀਆਂ ਦੀ ਉਮਰ ਦੋ ਸਾਲ ਤੋਂ ਲੈ ਕੇ ਵੱਧ ਤੋਂ ਵੱਧ ਪੰਜ ਸਾਲਾਂ ਦੀ ਲਿਖੀ ਹੋਈ ਸੀ। ਨਗਰ ਵਿੱਚੋਂ ਪੁੱਛਣ ਤੇ ਉਸ ਨੂੰ ਪਤਾ ਲੱਗਾ ਕਿ ਹਰ ਉਮਰ ਦੇ ਬੰਦਿਆਂ ਦੇ ਸਿਵੇ ਇੱਕੋ ਹੀ ਥਾਂ ਤੇ ਹਨ ਤੇ ਉੱਥੇ ਪੰਜ ਸਾਲਾਂ ਤੋਂ ਉੱਪਰ ਦੀ ਉਮਰ ਦੇ ਬੰਦੇ ਵੀ ਮਰਦੇ ਹਨ, ਪਰ ਉਨ੍ਹਾਂ ਦੇ ਨਗਰ ਵਿੱਚ ਬੰਦੇ ਦੀ ਅਸਲ ਉਮਰ ਓਨੀ ਹੀ ਮੰਨੀ ਜਾਂਦੀ ਹੈ, ਜਿੰਨਾ ਸਮਾਂ ਉਸ ਨੇ ਸ਼ੁੱਭ ਕਰਮਾਂ ਵਿੱਚ ਲਾਇਆ ਹੋਵੇ, ਜਿਸ ਦਾ ਪਤਾ ਉਸ ਦੇ ਨਿੱਜੀ ਖਾਤੇ ਤੋਂ ਲਗਦਾ ਹੈ, ਜਿਸ ਵਿੱਚ ਉਸ ਨੇ ਆਪ ਸ਼ੁਭ ਕਰਮਾਂ ਉੱਪਰ ਖ਼ਰਚੇ ਸਮੇਂ ਬਾਰੇ ਲਿਖਿਆ ਹੁੰਦਾ ਹੈ। ਇਸ ਕਰਕੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਮੇਂ ਨੂੰ ਬਹੁਮੁੱਲਾ ਸਮਝ ਕੇ ਉਸ ਦੀ ਕਦਰ ਕਰੇ। ਉੱਚੀ ਪੁੰਨ ਅਵਸਥਾ ਤੇ ਪਹੁੰਚਣ ਲਈ ਲਗਾਤਾਰ ਇਸ ਢੰਗ ਨਾਲ ਯਤਨ ਕਰੇ ਕਿ ਉਸ ਦਾ ਸਮਾਂ ਨਸ਼ਟ ਹੋਣ ਦੀ ਬਜਾਏ ਲੋਕ-ਪਰਲੋਕ ਸਵਾਰਨ ਵਾਲੀ ਈਸ਼ਵਰ ਦੀ ਅਰਾਧਨਾ ਤੇ ਸਤਿਸੰਗ ਵਿੱਚ ਲੱਗੇ।