ਸਾਰ: ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ


ਪ੍ਰਸ਼ਨ : ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਦਾ ਸਾਰ ਲਿਖੋ।

ਉੱਤਰ : ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਨਾ ਦੀ ਘੋੜੀ ਵਿੱਚ ਵਿਆਂਹਦੜ ਦੀ ਘੋੜੀ, ਉਸ ਦੀ ਸ਼ਾਨ, ਪਹਿਰਾਵੇ ਅਤੇ ਸ਼ਿੰਗਾਰ ਦਾ ਵਰਨਣ ਹੈ। ਵਿਆਂਹਦੜ ਦੀ ਮਾਂ ਸਾਥਣਾਂ ਨਾਲ ਘੋੜੀ ਗਾਉਂਦੀ ਵਿਆਂਹਦੜ ਦੀ ਘੋੜੀ (ਜਿਸ ‘ਤੇ ਉਹ ਚੜ੍ਹਿਆ ਹੈ) ਨੂੰ ਬਹੁਤ ਸੋਹਣੀ ਦੱਸਦੀ ਹੈ। ਇਹ ਘੋੜੀ ਕਾਠੀ ਨਾਲ ਬਹੁਤ ਸੋਹਣੀ ਲੱਗਦੀ ਹੈ। ਇਸ ਦਾ ਮੁੱਲ ਡੇਢ ਹਜ਼ਾਰ ਹੈ। ਮਾਂ ਵਿਆਂਹਦੜ ਤੇ ਜਾਂਞੀਆਂ ਨੂੰ ਬਾਗ਼ਾਂ ਵਿੱਚ
ਆਉਣ ਅਤੇ ਨਗਾਰਿਆਂ ‘ਤੇ ਚੋਟ ਲਾਉਣ ਲਈ ਕਹਿੰਦੀ ਹੈ। ਉਹ ਕਹਿੰਦੀ ਹੈ ਕਿ ਉਹਨਾਂ ਨਵਾਬਾਂ ਦੇ ਘਰ ਢੁਕਣਾ ਹੈ। ਉਹਦੀ ਚਾਲ ਅਮੀਰਾਂ ਵਾਲੀ ਹੈ। ਮਾਂ ਪੁੱਤਰ ਤੋਂ ਕੁਰਬਾਨ ਜਾਂਦੀ ਹੈ।

ਮਾਂ ਪੁੱਤਰ ਦੇ ਚੀਰੇ (ਪੱਗ) ਨੂੰ ਸੋਹਣਾ ਦੱਸਦੀ ਹੈ ਜੋ ਕਲਗ਼ੀਆਂ ਨਾਲ ਸਜਾਇਆ ਗਿਆ ਹੈ। ਉਸ ਦਾ ਕੈਂਠਾ ਵੀ ਜੁਗਨੀਆਂ ਨਾਲ ਸੋਹਣਾ ਲੱਗਦਾ ਹੈ। ਮਾਂ ਤਣੀਆਂ ਨਾਲ ਸੋਂਹਦੇ ਆਪਣੇ ਪੁੱਤਰ ਦੇ ਕੁੜਤੇ/ਲਿਬਾਸ ਦੀ ਵੀ ਸਿਫ਼ਤ ਕਰਦੀ ਹੈ। ਮਾਂ ਵਿਆਂਹਦੜ ਪੁੱਤਰ ਅਤੇ ਜਾਂਞੀਆ ਨੂੰ ਕਹਿੰਦੀ ਹੈ ਕਿ ਉਹਨਾਂ ਨਵਾਬਾਂ ਦੇ ਘਰ ਢੁਕਣਾ ਹੈ ਅਤੇ ਸਰਦਾਰਾਂ ਦੀ ਧੀ ਵਿਆਹ ਕੇ ਲਿਆਉਣੀ ਹੈ।