CBSEClass 8 Punjabi (ਪੰਜਾਬੀ)EducationPunjab School Education Board(PSEB)

ਸਾਰ : ਬਹਾਦਰ ਕੁੜੀ


ਬਹਾਦਰ ਕੁੜੀ’ ਕਵਿਤਾ ਕਵੀ ‘ਸੁਰਜੀਤ ਸਿੰਘ ਅਮਰ’ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿਚ ਕਵੀ ਨੇ ਇੱਕ ਕੁੜੀ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ, ਜਿਸ ਦੀ ਸੂਝਬੂਝ ਤੇ ਸਿਆਣਪ ਕਾਰਨ ਉਨ੍ਹਾਂ ਦੇ ਘਰ ਚੋਰੀ ਹੋਣ ਤੋਂ ਬੱਚ ਜਾਂਦੀ ਹੈ।

ਕਵੀ ਇੱਕ ਕੁੜੀ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਕਿ ਇਹ ਕੁੜੀ ਅਜੇ ਨਿਆਣੀ ਹੀ ਸੀ ਪਰ ਉਹ ਬਹੁਤ ਬਹਾਦਰ ਸੀ। ਉਹ ਕਦੇ ਵੀ ਵਿਹਲੀ ਨਹੀਂ ਬੈਠਦੀ ਸੀ। ਹਰ ਸਮੇਂ ਪੜ੍ਹਦੀ – ਲਿਖਦੀ ਰਹਿੰਦੀ ਸੀ। ਇੱਕ ਦਿਨ ਉਸ ਨੂੰ ਬਿਮਾਰ ਹੋਣ ਕਾਰਨ ਨੀਂਦ ਨਹੀਂ ਆ ਰਹੀ ਸੀ। ਬੇਚੈਨੀ ਕਰਕੇ ਉਹ ਜਾਗ ਰਹੀ ਸੀ। ਉਸ ਨੇ ਵਿਹੜੇ ਵਿਚ ਦੇਖਿਆ ਕਿ ਇੱਕ ਆਦਮੀ ਉਨ੍ਹਾਂ ਦੇ ਅੰਦਰਲੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਸੰਦੂਕ ਫ਼ਰੋਲ ਰਿਹਾ ਸੀ। ਉਹ ਹੌਲੀ – ਹੌਲੀ ਹੇਠਾਂ ਉਤਰੀ ਤੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਾ ਦਿੱਤਾ। ਕੋਠੇ ਉੱਪਰ ਜਾ ਕੇ ਉਸ ਨੇ ਆਪਣੇ ਘਰਦਿਆਂ ਨੂੰ ਜਗਾਇਆ। ਜਦੋਂ ਚੋਰ ਨੂੰ ਕੁੱਝ ਸ਼ੱਕ ਹੋਇਆ ਤਾਂ ਉਹ ਦੌੜਨ ਲੱਗਾ, ਪਰ ਲੜਕੀ ਦੇ ਪਿਤਾ ਜੀ ਨੇ ਉਸ ਨੂੰ ਫੜ ਲਿਆ। ਚੋਰ ਉਸ ਦੇ ਪਿਤਾ ਨੂੰ ਥੱਲੇ ਸੁੱਟ ਕੇ ਆਪ ਉਨ੍ਹਾਂ ਦੇ ਉੱਪਰ ਚੜ੍ਹ ਗਿਆ। ਕੁੜੀ ਨੇ ਸੋਟਾ ਲਿਆ ਕੇ ਚੋਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇੰਨੀ ਦੇਰ ਨੂੰ ਘਰ ਦੇ ਬਾਕੀ ਮੈਂਬਰ ਤੇ ਪੁਲਿਸ ਵੀ ਆ ਗਈ। ਪੁਲਿਸ ਨੇ ਚੋਰ ਨੂੰ ਹਥਕੜੀ ਲਾ ਦਿੱਤੀ। ਸਭ ਨੇ ਉਸ ਕੁੜੀ ਦੀ ਦਲੇਰੀ ਦੀ ਬਹੁਤ ਸਿਫ਼ਤ ਕੀਤੀ। ਇਸ ਤਰ੍ਹਾਂ ਕਵੀ ਸਾਨੂੰ ਇਸ ਬਹਾਦਰ ਕੁੜੀ ਰਾਹੀਂ ਇਹ ਸਿੱਖਿਆ ਦੇ ਰਿਹਾ ਹੈ ਕਿ ਸਾਨੂੰ ਜ਼ਿੰਦਗੀ ਵਿਚ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ, ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਨਾਂ ਹੀ ਕੋਈ ਮਾੜੇ ਕੰਮ ਕਰਨੇ ਚਾਹੀਦੇ ਹਨ।