ਸਾਰ : ਨਿੱਕੀ-ਨਿੱਕੀ ਬੂੰਦੀ


ਪ੍ਰਸ਼ਨ : ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਨਿੱਕੀ-ਨਿੱਕੀ ਬੂੰਦੀ’ ਘੋੜੀ ਵਿੱਚ ਮੁੰਡੇ ਦੇ ਵਿਆਹ ‘ਤੇ ਕੀਤੇ ਜਾਂਦੇ ਸ਼ਗਨਾਂ ਦਾ ਵਰਨਣ ਹੈ। ਮੁੰਡੇ ਦੇ ਵਿਆਹ ਦੀ ਖ਼ੁਸ਼ੀ ਵਿੱਚ ਇਕੱਠੀਆਂ ਹੋਈਆਂ ਔਰਤਾਂ (ਮੇਲਣਾਂ, ਸ਼ਰੀਕਣਾਂ ਅਤੇ ਵਿਆਂਹਦੜ ਦੀਆਂ ਭੈਣਾਂ ਆਦਿ) ਗਾਉਂਦੀਆਂ ਹਨ। ਉਹ ਵਿਆਂਹਦੜ ਨੂੰ ਸੰਬੋਧਨ ਕਰਦੀਆਂ ਆਖਦੀਆਂ ਹਨ ਕਿ ਨਿੱਕੀ-ਨਿੱਕੀ ਕਣੀ ਦਾ ਮੀਂਹ ਵਰ੍ਹਦਾ ਹੈ ਅਤੇ ਉਸ ਦੀ ਸੁਹਾਗਣ ਮਾਂ ਉਸ ਦੇ ਸ਼ਗਨ ਕਰਦੀ ਹੈ। ਪੈਸਿਆਂ ਦੀ ਬੋਰੀ ਉਸ ਦਾ ਬਾਬਾ ਅਤੇ ਹਾਥੀਆਂ ਦੇ ਸੰਗਲ ਉਸ ਦਾ ਬਾਪ ਫੜਦਾ ਹੈ। ਉਹ ਆਪ (ਲਾੜਾ) ਨੀਲੀ ਘੋੜੀ ‘ਤੇ ਚੜ੍ਹਦਾ ਹੈ ਤੇ ਉਸ ਦੀ ਸੁਹਾਗਣ ਭੈਣ ਵਾਗ ਫੜਦੀ ਹੈ। ਘੋੜੀ ਪੀਲੀ-ਪੀਲੀ ਦਾਲ ਚਰਦੀ ਹੈ ਅਤੇ ਭਾਬੀ ਦਿਓਰ ਦੇ ਸੁਰਮਾ ਪਾਉਂਦੀ ਹੈ। ਜਦ ਲਾਲ ਡੋਲ਼ੇ ਵਿੱਚ ਬੈਠੀ ਵਹੁਟੀ ਸਹੁਰੇ ਘਰ ਪਹੁੰਚਦੀ ਹੈ ਤਾਂ ਸੁਹਾਗਣ ਮਾਂ ਪਾਣੀ ਵਾਰ ਕੇ ਪੀਣ ਦੀ ਰਸਮ ਕਰਦੀ ਹੈ। ਇਸ ਤਰ੍ਹਾਂ ਇਸ ਘੋੜੀ ਵਿੱਚ ਮੁੰਡੇ ਦੇ ਵਿਆਹ ਦੀਆਂ ਰਸਮਾਂ ਦਾ ਵਰਨਣ ਹੈ।


ਇੱਕ-ਦੋ ਸ਼ਬਦਾਂ ਜਾਂ ਇੱਕ ਸਤਰ/ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਨਿੱਕੀ-ਨਿੱਕੀ ਬੂੰਦੀ’ ਘੋੜੀ ਵਿੱਚ ਕਿਸ ਨੂੰ ਸੰਬੋਧਨ ਹੈ?

ਉੱਤਰ : ਵਿਆਂਹਦੜ ਨੂੰ।

ਪ੍ਰਸ਼ਨ 2. ਮੀਂਹ ਕਿਸ ਤਰ੍ਹਾਂ ਦਾ ਵਰ੍ਹਦਾ ਹੈ?

ਉੱਤਰ : ਮੀਂਹ ਨਿੱਕੀ-ਨਿੱਕੀ ਕਣੀ ਦਾ ਵਰ੍ਹਦਾ ਹੈ।

ਪ੍ਰਸ਼ਨ 3. ਵਿਆਂਹਦੜ ਦੇ ਸ਼ਗਨ ਕੌਣ ਕਰਦੀ ਹੈ?

ਉੱਤਰ : ਮਾਂ।

ਪ੍ਰਸ਼ਨ 4. ਦੰਮਾਂ ਵਾਲੀ ਬੋਰੀ ਕੌਣ ਫੜਦਾ ਹੈ?

ਉੱਤਰ : ਦੰਮਾਂ ਦੀ ਬੋਰੀ ਵਿਆਂਹਦੜ ਦਾ ਬਾਬਾ ਫੜਦਾ ਹੈ।

ਪ੍ਰਸ਼ਨ 5. ਹਾਥੀਆਂ ਦੇ ਸੰਗਲ ਕੌਣ ਫੜਦਾ ਹੈ?

ਉੱਤਰ : ਹਾਥੀਆਂ ਦੇ ਸੰਗਲ ਵਿਆਂਹਦੜ ਦਾ ਬਾਪ ਫੜਦਾ ਹੈ।

ਪ੍ਰਸ਼ਨ 6. ਨਿੱਕਿਆ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

ਉੱਤਰ : ਵਿਆਂਹਦੜ ਲਈ।

ਪ੍ਰਸ਼ਨ 7. ਵਿਆਂਹਦੜ ਦੀ ਘੋੜੀ ਕੀ ਚਰਦੀ ਹੈ?

ਉੱਤਰ : ਪੀਲੀ ਦਾਲ।

ਪ੍ਰਸ਼ਨ 8. ਵਿਆਂਹਦੜ ਦੇ ਸੁਰਮਾ ਕੌਣ ਪਾਉਂਦੀ ਹੈ?

ਉੱਤਰ : ਭਾਬੀ।

ਪ੍ਰਸ਼ਨ 9. ਰੱਤੇ ਡੋਲ਼ੇ ਦੇ ਮਹਿਲੀਂ ਆਉਣ ‘ਤੇ ਕੌਣ ਪਾਣੀ ਵਾਰ ਕੇ ਪੀਂਦੀ ਹੈ?

ਉੱਤਰ : ਰੱਤੇ ਡੋਲ਼ੇ ਦੇ ਮਹਿਲੀਂ ਆਉਣ ‘ਤੇ ਵਿਆਂਹਦੜ ਦੀ ਮਾਂ ਪਾਣੀ ਵਾਰ ਕੇ ਪੀਂਦੀ ਹੈ।

ਪ੍ਰਸ਼ਨ 10. ‘ਨਿੱਕੀ-ਨਿੱਕੀ ਬੂੰਦੀ’ ਘੋੜੀ ਵਿੱਚ ਘੋੜੀ ਚੜ੍ਹ ਰਹੇ ਵਿਆਂਹਦੜ ਦੇ ਸ਼ਗਨ ਕੌਣ-ਕੌਣ ਕਰਦਾ ਹੈ?

ਉੱਤਰ : ਘੋੜੀ ਚੜ੍ਹ ਰਹੇ ਵਿਆਂਹਦੜ ਦੇ ਸ਼ਗਨ ਮਾਂ, ਬਾਬੇ, ਬਾਪ, ਭੈਣ ਅਤੇ ਭਰਜਾਈ ਵੱਲੋਂ ਕੀਤੇ ਜਾਂਦੇ ਹਨ।


ਬਹੁਵਿਕਲਪੀ ਪ੍ਰਸ਼ਨ / MCQ


ਪ੍ਰਸ਼ਨ 1. ‘ਨਿੱਕੀ-ਨਿੱਕੀ ਬੂੰਦੀ’ ਲੋਕ-ਕਾਵਿ ਦੇ ਕਿਸ ਰੂਪ ਨਾਲ ਸੰਬੰਧਿਤ ਹੈ?

(ੳ) ਸੁਹਾਗ ਨਾਲ

(ਅ) ਘੋੜੀ ਨਾਲ

(ੲ) ਚੋਲੇ ਨਾਲ

(ਸ) ਮਾਹੀਏ ਨਾਲ

ਪ੍ਰਸ਼ਨ 2. ਹੇਠ ਦਿੱਤੀਆਂ ਕਵਿਤਾਵਾਂ/ਰਚਨਾਵਾਂ ਵਿੱਚੋਂ ਕਿਹੜੀ ਲੋਕ-ਕਾਵਿ ਦੇ ਰੂਪ ‘ਘੋੜੀ’ ਨਾਲ ਸੰਬੰਧਿਤ ਹੈ?

(ੳ) ਸਾਡਾ ਚਿੜੀਆਂ ਦਾ ਚੰਬਾ

(ਅ) ਨਿੱਕੀ-ਨਿੱਕੀ ਬੂੰਦੀ

(ੲ) ਕੈਲੀਆਂ ਤੇ ਕਾਲੀਆਂ ਮੱਝਾਂ

(ਸ) ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ

ਪ੍ਰਸ਼ਨ 3. ‘ਨਿੱਕੀ-ਨਿੱਕੀ ਬੂੰਦੀ’ ਵਿੱਚ ਬੂੰਦੀ ਦਾ ਕੀ ਅਰਥ ਹੈ?

(ੳ) ਛੋਟੀ

(ਅ) ਬੌਣੀ

(ੲ) ਕਣੀ

(ਸ) ਬੂੰਦੀ

ਪ੍ਰਸ਼ਨ 4. ਖ਼ਾਲੀ ਥਾਂ ਭਰੋ :

ਨਿੱਕੀ ਨਿੱਕੀ……….ਵੇ ਨਿੱਕਿਆ, ਮੀਂਹ ਵੇ ਵਰ੍ਹੇ।

(ੳ) ਕੁੜੀ

(ਅ) ਬੂੰਦੀ

(ੲ) ਕਣੀ

(ਸ) ਬੱਚੀ

ਪ੍ਰਸ਼ਨ 5. ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਲਾੜੇ ਦੇ ਸ਼ਗਨ ਕੌਣ ਕਰਦਾ ਹੈ?

(ੳ) ਸੁਹਾਗਣ ਭੈਣ

(ਅ) ਸੁਹਾਗਣ ਮਾਂ

(ੲ) ਸੁਹਾਗਣ ਭਾਬੀ

(ਸ) ਸੁਹਾਗਣ ਮਾਮੀ

ਪ੍ਰਸ਼ਨ 6. ਖ਼ਾਲੀ ਥਾਂ ਭਰੋ :

ਮਾਂ ਵੇ ਸੁਹਾਗਣ ਤੇਰੇ ……….. ਕਰੇ।

(ੳ) ਲਾਡ

(ਅ) ਪਿਆਰ

(ੲ) ਕਾਰਜ

(ਸ) ਸ਼ਗਨ

ਪ੍ਰਸ਼ਨ 7. ਦੰਮਾਂ ਦੀ ਬੋਰੀ’ ਵਿੱਚ ਦੰਮਾਂ ਦਾ ਕੀ ਅਰਥ ਹੈ?

(ੳ) ਸਾਹ

(ਅ) ਪੈਸੇ

(ੲ) ਹੀਰੇ

(ਸ) ਮੋਤੀ

ਪ੍ਰਸ਼ਨ 8. ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਦੰਮਾਂ ਦੀ ਬੋਰੀ ਕੌਣ ਫੜਦਾ ਹੈ?

(ੳ) ਬਾਪ

(ਅ) ਬਾਬਾ

(ੲ) ਮਾਮਾ

(ਸ) ਨਾਨਾ

ਪ੍ਰਸ਼ਨ 9. ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਹਾਥੀਆਂ ਦਾ ਸੰਗਲ ਕੌਣ ਫੜਦਾ ਹੈ?

(ੳ) ਲਾੜੇ ਦਾ ਬਾਬਾ

(ਅ) ਲਾੜੇ ਦਾ ਨਾਨਾ

(ੲ) ਲਾੜੇ ਦਾ ਮਾਮਾ

(ਸ) ਲਾੜੇ ਦਾ ਬਾਪ

ਪ੍ਰਸ਼ਨ 10. ਖ਼ਾਲੀ ਥਾਂ ਲਈ ਢੁਕਵਾਂ ਸ਼ਬਦ ਚੁਣੇ : ਵੇ ਨਿੱਕਿਆ, ……………ਵੇ ਘੋੜੀ ਮੇਰਾ ਨਿੱਕੜਾ ਚੜ੍ਹੇ।

(ੳ) ਚਿੱਟੀ

(ਅ) ਲਾਲ

(ੲ) ਭੂਰੀ

(ਸ) ਨੀਲੀ

ਪ੍ਰਸ਼ਨ 11. ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ‘ਨਿੱਕਿਆ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

(ੳ) ਮਾਮੇ ਲਈ

(ਅ) ਭਰਾ ਲਈ

(ੲ) ਭਰਾ ਲਈ

(ਸ) ਚਾਚੇ ਲਈ

ਪ੍ਰਸ਼ਨ 12. ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਅਨੁਸਾਰ ਵਾਂਗ ਕੌਣ ਵੜਦੀ ਹੈ?

(ੳ) ਲਾੜੇ ਦੀ ਮਾਮੀ

(ਅ) ਲਾੜੇ ਦੀ ਭੈਣ

(ੲ) ਲਾੜੇ ਦੀ ਚਾਚੀ

(ਸ) ਲਾੜੇ ਦੀ ਭਰਜਾ ਈ

ਪ੍ਰਸ਼ਨ 13. ਲਾੜੇ ਦੀ ਘੋੜੀ ਕੀ ਚਰਦੀ ਹੈ?

(ੳ) ਹਰੇ ਪੱਠੇ

(ਅ) ਤੂੜੀ

(ੲ) ਪੀਲ਼ੀ-ਪੀਲ਼ੀ ਦਾਲ

(ਸ) ਛੋਲੇ

ਪ੍ਰਸ਼ਨ 14. ਲਾੜੇ ਦੇ ਸੁਰਮਾ ਕੌਣ ਪਾਉਂਦੀ ਹੈ?

(ੳ) ਭੈਣ

(ਅ) ਭਾਬੀ

(ੲ) ਮਾਸੀ

(ਸ) ਭੂਆ

ਪ੍ਰਸ਼ਨ 15. ਲਾੜੇ-ਲਾੜੀ ਤੋਂ ਪਾਣੀ ਵਾਰ ਕੇ ਪੀਣ ਦੀ ਰਸਮ ਕੌਣ ਕਰਦੀ ਹੈ?

(ੳ) ਮਾਂ

(ਅ) ਭੈਣ

(ੲ) ਚਾਚੀ

(ਸ) ਤਾਈ

ਪ੍ਰਸ਼ਨ 16. ‘ਰੱਤਾ’ ਸ਼ਬਦ ਦਾ ਕੀ ਅਰਥ ਹੈ?

(ੳ) ਹਰਾ

(ਅ) ਨੀਲਾ

(ੲ) ਪੀਲਾ

(ਸ) ਲਾਲ-ਸੂਹਾ

ਪ੍ਰਸ਼ਨ 17. ‘ਨੀਲੀ ਵੇ ਘੋੜੀ ਮੇਰਾ ਨਿੱਕੜਾ ਚੜ੍ਹੇ’ ਵਿੱਚ ਨਿੱਕੜਾ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

(ੳ) ਵਿਆਂਹਦੜ/ਲਾੜੇ ਲਈ

(ਅ) ਬੱਚੇ ਲਈ

(ੲ) ਮਾਮੇ ਲਈ

(ਸ) ਭਰਾ ਲਈ

ਪ੍ਰਸ਼ਨ 18. ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਸੰਬੋਧਨ ਕਿਸ ਵੱਲੋਂ ਹੈ?

(ੳ) ਲਾੜੇ ਦੀ ਮਾਂ ਵੱਲੋਂ

(ਅ) ਲਾੜੇ ਦੀ ਭੈਣ ਵੱਲੋਂ

(ੲ) ਲਾੜੇ ਦੀ ਮਾਮੀ ਵੱਲੋਂ

(ਸ) ਲਾੜੇ ਦੀ ਮਾਸੀ ਵੱਲੋਂ

ਪ੍ਰਸ਼ਨ 19. ‘ ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਘੋੜੀ ਤੋਂ ਬਿਨਾਂ ਹੋਰ ਕਿਸ ਜਾਨਵਰ ਦਾ ਨਾਂ ਆਇਆ ਹੈ?

(ੳ) ਘੋੜੇ ਦਾ

(ਅ) ਸ਼ੇਰ ਦਾ

(ੲ) ਬੈਲ ਦਾ

(ਸ) ਹਾਥੀ ਦਾ

ਪ੍ਰਸ਼ਨ 20. ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਕਿਸ ਵੇਲੇ ਦੀਆਂ ਰਸਮਾਂ ਦਾ ਵਰਨਣ ਹੈ?

(ੳ) ਜਨਮ ਵੇਲ਼ੇ ਦੀਆਂ

(ਅ) ਵਿਆਹ ਵੇਲ਼ੇ ਦੀਆਂ

(ੲ) ਕੁੜਮਾਈ ਵੇਲ਼ੇ ਦੀਆਂ

(ਸ) ਜਨਮ ਦਿਨ ਦੀਆਂ