ਸਾਰ : ਨਿੱਕੀ ਜਿਹੀ ਸੂਈ ਵੱਟਵਾਂ ਧਾਗਾ


ਪ੍ਰਸ਼ਨ : ‘ਨਿਕੀ ਜਿਹੀ ਸੂਈ ਵੱਟਵਾਂ ਧਾਗਾ’ ਨਾਂ ਦੇ ਸੁਹਾਗ ਦਾ ਸਾਰ ਲਿਖੋ।

ਉੱਤਰ : ‘ਨਿਕੀ ਜਿਹੀ ਸੂਈ ਵੱਟਵਾਂ ਧਾਗਾ’ ਨਾਂ ਦੇ ਸੁਹਾਗ ਵਿੱਚ ਬਾਬਲ ਦਾ ਘਰ ਛੱਡ ਕੇ ਜਾ ਰਹੀ ਅਥਵਾ ਪਰਦੇਸਣ ਹੋ ਰਹੀ ਮੁਟਿਆਰ ਦੇ ਭਾਵਾਂ ਦਾ ਚਿਤਰਨ ਹੈ। ਵਿਛੋੜੇ ਦੇ ਦੁੱਖ ਨੂੰ ਮਹਿਸੂਸ ਕਰਦੀ ਮੁਟਿਆਰ ਆਖਦੀ ਹੈ ਕਿ ਉਹ ਨਿੱਕੀ ਜਿਹੀ ਸੂਈ ਵਿੱਚ ਵੱਟਵਾਂ ਧਾਗਾ ਪਾਈ ਕਸੀਦਾ ਕੱਢ ਰਹੀ ਹੈ। ਆਉਂਦੇ-ਜਾਂਦੇ ਰਾਹੀ ਉਸ ਨੂੰ ਪੁੱਛਦੇ ਹਨ ਕਿ ਉਹ ਰੋ ਕਿਉਂ ਰਹੀ ਹੈ? ਵਿਛੋੜੇ ਦੇ ਦੁੱਖ ਦਾ ਅਨੁਭਵ ਕਰਦੀ ਮੁਟਿਆਰ ਜਵਾਬ ਦਿੰਦੀ ਹੈ ਕਿ ਉਸ ਦੇ ਬਾਬਲ ਨੇ ਉਸ ਦੇ ਵਿਆਹ ਦਾ ਕਾਰਜ ਰਚਾਇਆ ਹੈ ਜਿਸ ਕਾਰਨ ਉਹ ਪਰੇਸ਼ਾਨ ਹੋ ਰਹੀ ਹੈ। ਮੁਟਿਆਰ ਵੱਲੋਂ ਅਜਿਹੇ ਹੀ ਭਾਵਾਂ ਦਾ ਪ੍ਰਗਟਾਵਾ ਚਾਚੇ, ਵੀਰ, ਮਾਮੇ ਵੱਲੋਂ ਉਸ ਦੇ ਵਿਆਹ ਦਾ ਕਾਰਜ ਰਚਾਉਣ ਦੇ ਪ੍ਰਸੰਗ ਵਿੱਚ ਕੀਤਾ ਗਿਆ ਹੈ।


ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਨਿਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਹੈ ਜਾਂ ਘੋੜੀ?

ਉੱਤਰ : ਸੁਹਾਗ।

ਪ੍ਰਸ਼ਨ 2. ‘ਨਿਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਕਸੀਦਾ ਕੌਣ ਕੱਢ ਰਹੀ ਹੈ?

ਉੱਤਰ : ਮੁਟਿਆਰ।

ਪ੍ਰਸ਼ਨ 3. ‘ਨਿਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਮੁਟਿਆਰ ਕੀ ਕੱਢਦੀ ਹੈ?

ਉੱਤਰ : ਕਸੀਦਾ।

ਪ੍ਰਸ਼ਨ 4. ‘ਨਿਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਮੁਟਿਆਰ ਦੇ ਰੋਣ ਦਾ ਕੀ ਕਾਰਨ ਹੈ?

ਉੱਤਰ : ਪਰਦੇਸਣ ਹੋਣਾ।

ਪ੍ਰਸ਼ਨ 5. ‘ਨਿਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਕੌਣ ਮੁਟਿਆਰ ਨੂੰ ਰੋਣ ਦਾ ਕਾਰਨ ਪੁੱਛਦੇ ਹਨ?

ਉੱਤਰ : ਆਉਂਦੇ-ਜਾਂਦੇ ਰਾਹੀ।