ਸਾਰ – ਧਰਤੀ ਹੇਠਲਾ ਬਲਦ
ਕਹਾਣੀ – ਧਰਤੀ ਹੇਠਲਾ ਬਲਦ
ਲੇਖਕ – ਕੁਲਵੰਤ ਸਿੰਘ ਵਿਰਕ
ਜਮਾਤ – ਦਸਵੀਂ
ਪ੍ਰਸ਼ਨ – ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ’ ਦਾ ਸਾਰ 150 ਸ਼ਬਦਾਂ ਵਿੱਚ ਲਿਖੋ।
ਉੱਤਰ – ਛੁੱਟੀਆਂ ਕੱਟਣ ਆਇਆ ਫ਼ੌਜੀ ਮਾਨ ਸਿੰਘ ਆਪਣੇ ਯਾਰ ਕਰਮ ਸਿੰਘ ਦੇ ਪਿੰਡ ਠੱਠੀ ਖਾਰ ਵਿਖੇ ਜਾਂਦਾ ਹੈ। ਉਹ ਦੋਵੇਂ ਬਰ੍ਹਮਾ ਫ੍ਰੰਟ ‘ਤੇ ਲੜ ਰਹੀ ਬਟਾਲੀਅਨ ਵਿੱਚ ਸ਼ਾਮਲ ਸਨ। ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਸੀ ਕਿ ਉਹ ਉਸਦੇ ਘਰ ਜਰੂਰ ਜਾਵੇ। ਮਾਨ ਸਿੰਘ ਆਪਣੇ ਦੋਸਤ ਦੀ ਕਹੀ ਹੋਈ ਗੱਲ ਦਾ ਮਾਣ ਰੱਖਣ ਲਈ ਉਸ ਦੇ ਪਿੰਡ ਜਾ ਅੱਪੜਿਆ।
ਉਸ ਦੀ ਮੁਲਾਕਾਤ ਡਿਉਢੀ ਵਿੱਚ ਬੈਠੇ ਕਰਮ ਸਿੰਘ ਦੇ ਪਿਤਾ ਨਾਲ ਹੋਈ। ਪਿਤਾ ਨੇ ਉਸ ਦਾ ਨਿੱਘਾ ਸਵਾਗਤ ਨਾ ਕੀਤਾ। ਉਸ ਨੇ ਕਰਮ ਸਿੰਘ ਦੇ ਛੋਟੇ ਵੀਰ ਜਸਵੰਤ ਸਿੰਘ ਬਾਰੇ ਪੁੱਛਿਆ।
ਬਾਪੂ ਨੇ ਦੱਸਿਆ ਕਿ ਉਹ ਚਰ੍ਹੀ ਦੀ ਗੱਡ ਲੈ ਕੇ ਆਉਣ ਵਾਲਾ ਹੀ ਹੈ। ਚਾਹ ਲੈ ਕੇ ਆਈ ਬੇਬੇ ਤੋਂ ਵੀ ਮਾਨ ਸਿੰਘ ਨੂੰ ਕੋਈ ਪਿਆਰ ਭਰਿਆ ਹੁੰਘਾਰਾ ਨਾ ਮਿਲਿਆ। ਰਾਤੀਂ ਜਸਵੰਤ ਸਿੰਘ ਨਾਲ ਉਹ ਆਪਣੇ ਯਾਰ ਕਰਮ ਸਿੰਘ ਨਾਲ ਉਹ ਆਪਣੇ ਯਾਰ ਕਰਮ ਸਿੰਘ ਦੀਆਂ ਗੱਲਾਂ ਕਰਨ ਲੱਗਾ।
ਕਰਮ ਸਿੰਘ ਦੇ ਘਰ ਵਾਲਿਆਂ ਨੇ ਕੋਈ ਰੂਚੀ ਨਾ ਵਿਖਾਈ। ਮਾਨ ਸਿੰਘ ਦਾ ਦਿਲ ਕਾਹਲਾ ਪੈਣ ਲੱਗ ਪਿਆ। ਉਹ ਜਲਦੀ ਹੀ ਉਥੋਂ ਨਿਕਲ ਜਾਣਾ ਚਾਹੁੰਦਾ ਸੀ।
ਦੂਸਰੀ ਸਵੇਰ ਉਹ ਤੇ ਜਸਵੰਤ ਸਿੰਘ ਤਰਨਤਾਰਨ ਮੱਥਾ ਟੇਕਣ ਲਈ ਨਿਕਲ ਪਏ। ਮਾਨ ਸਿੰਘ ਜਸਵੰਤ ਨਾਲ ਆਪਣੇ ਯਾਰ ਦੀਆਂ ਗੱਲਾਂ ਕਰਨਾ ਚਾਹੁੰਦਾ ਸੀ। ਜਸਵੰਤ ਮਾਨ ਸਿੰਘ ਨਾਲ ਤੁਰਦਿਆਂ ਕੁੱਝ ਘੁਟਿਆ – ਘੁਟਿਆ ਹੀ ਰਿਹਾ।
ਮਾਨ ਸਿੰਘ ਨੇ ਜਸਵੰਤ ਨੂੰ ਵੀ ਫ਼ੌਜ ਵਿੱਚ ਭਰਤੀ ਹੋਣ ਲਈ ਕਿਹਾ ਤਾਂ ਜਸਵੰਤ ਸਿੰਘ ਨੇ ਆਖਿਆ ਕਿ ਅੱਗੇ ਇੱਕ ਥੋੜ੍ਹਾ ਹੈ ਫ਼ੌਜ ਵਿੱਚ। ਵਾਪਸੀ ਵੇਲੇ ਮਾਨ ਸਿੰਘ ਪਿਛਾਂਹ ਮੁੜਨ ਦੀ ਸੋਚ ਰਿਹਾ ਸੀ। ਉਹ ਡਿਓਢੀ ਵਿੱਚ ਇਕੱਲਾ ਹੀ ਬੈਠਾ ਸੀ ਕਿ ਇੰਨੇ ਨੂੰ ਇੱਕ ਡਾਕੀਆ ਆਇਆ।
ਮਾਨ ਸਿੰਘ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਇਆ ਹੈ। ਮਾਨ ਸਿੰਘ ਇਹ ਸੁਣ ਕੇ ਹੈਰਾਨ ਹੋ ਗਿਆ ਕਿ ਉਸਦੇ ਮਰੇ ਦੀ ਚਿੱਠੀ ਆਈ ਨੂੰ ਵੀ 15 ਦਿਨ ਹੋ ਗਏ ਹਨ।
ਮਾਨ ਸਿੰਘ ਅਤੇ ਕਰਮ ਸਿੰਘ ਦੇ ਪਰਿਵਾਰ ਦੇ ਅੱਥਰੂ ਰੋਕਿਆਂ ਨਹੀਂ ਰੁਕਦੇ ਸਨ। ਮਾਨ ਸਿੰਘ ਨੇ ਕਰਮ ਸਿੰਘ ਨੂੰ ਕਿਹਾ ਕਿ ਉਹ ਉਸ ਦੀ ਛੁੱਟੀ ਖ਼ਰਾਬ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ।
ਉਸਨੂੰ ਇਸ ਗੱਲ ਦਾ ਦੁੱਖ ਸੀ ਕਿ ਉਸ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਲੁਕਾਣ ਵਿੱਚ ਕਾਮਯਾਬ ਨਹੀਂ ਹੋਏ। ਮਾਨ ਸਿੰਘ ਨੇ ਸੁਣਿਆ ਸੀ ਕਿ ਧਰਤੀ ਨੂੰ ਇਕ ਬਲਦ ਨੇ ਆਪਣੇ ਸਿੰਗਾਂ ‘ਤੇ ਚੁੱਕਿਆ ਹੋਇਆ ਹੈ।
ਉਸਨੇ ਕਰਮ ਸਿੰਘ ਦੇ ਬਾਪੂ ਦੀ ਤੁਲਨਾ ਧਰਤੀ ਹੇਠਲੇ ਉਸੇ ਬਲਦ ਨਾਲ ਕੀਤੀ, ਜਿਹੜਾ ਭਾਰ ਥੱਲੇ ਦੱਬਿਆ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਭਾਰ ਆਪਣੇ ਸਿੰਗਾਂ ‘ਤੇ ਚੁੱਕਣਾ ਚਾਹੁੰਦਾ ਸੀ।