ਸਾਰ : ਅੱਸੂ ਦਾ ਕਾਜ ਰਚਾ


ਪ੍ਰਸ਼ਨ : ‘ਅੱਸੂ ਦਾ ਕਾਜ ਰਚਾ’ ਨਾਂ ਦੇ ਸੁਹਾਗ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਅੱਸੂ ਦਾ ਕਾਜ ਰਚਾ’ ਨਾਂ ਦੇ ਸੁਹਾਗ ਵਿੱਚ ਧੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਅੱਸੂ ਦੇ ਮਹੀਨੇ ਵਿੱਚ ਉਸ ਦੇ ਵਿਆਹ ਦਾ ਕਾਰਜ ਰਚਾਏ ਕਿਉਂਕਿ ਇਸ ਮਹੀਨੇ ਗਰਮੀ/ਬਰਸਾਤ ਦੀ ਰੁੱਤ ਖ਼ਤਮ ਹੋ ਜਾਂਦੀ ਹੈ ਅਤੇ ਬਹੁਤੀ ਸਰਦੀ ਵੀ ਨਹੀਂ ਹੁੰਦੀ। ਇਸ ਰੁੱਤੇ ਕੋਠੀ ਪਿਆ ਅੰਨ ਖ਼ਰਾਬ ਨਹੀਂ ਹੁੰਦਾ ਅਤੇ ਨਾ ਹੀ ਦਹੀਂ ਖੱਟਾ ਹੁੰਦਾ ਹੈ।

ਧੀ ਕਹਿੰਦੀ ਹੈ ਕਿ ਉਸ ਦੇ ਬਾਪ ਨੇ ਉਸ ਦੇ ਵਿਆਹ ਦਾ ਕਾਰਜ ਰਚਾ ਦਿੱਤਾ ਹੈ। ਵਿਆਹ ਦੀਆਂ ਤਿਆਰੀਆਂ ਦੇ ਰੂਪ ਵਿੱਚ ਅਨਾਜ ਦੀ ਛੜਾਈ ਅਤੇ ਦਾਲਾਂ ਆਦਿ ਦੀ ਦਲਾਈ ਦਾ ਕੰਮ ਹੋ ਰਿਹਾ ਹੈ। ਮੁਟਿਆਰ ਆਖਦੀ ਹੈ ਕਿ ਉਸ ਦੇ ਬਾਬਲ ਨੇ ਉਸ ਦੇ ਵਿਆਹ ਵਿੱਚ ਬਹੁਤ ਸਾਰਾ ਦਾਜ ਦਿੱਤਾ ਹੈ। ਉਸ ਨੇ ਧੀ ਦੇ ਦਾਜ ਵਿੱਚ ਅਣਤੋਲਵੇਂ ਅਥਵਾ ਬਹੁਤ ਸਾਰੇ ਮੋਤੀ ਦਿੱਤੇ। ਉਸ ਨੇ ਧੀ ਦੇ ਦਾਜ ਦੇ ਸਮਾਨ ਨਾਲ ਹਾਥੀ ਲਦਾ ਦਿੱਤੇ ਹਨ। ਇਸ ਤਰ੍ਹਾਂ ਧਰਮੀ ਬਾਬਲ ਨੇ ਆਪਣੀ ਜ਼ੁੰਮੇਵਾਰੀ ਨੂੰ ਨਿਭਾਉਂਦਿਆਂ ਧੀ ਨੂੰ ਵਿਆਹ ਦਿੱਤਾ।