ਸਾਡੇ ਪਿੰਡ ਦੇ……… ਸਿਫ਼ਤ ਕਰੀ ਨਾ ਜਾਵੇ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਸਾਡੇ ਪਿੰਡ ਦੇ ਮੁੰਡੇ ਵੇਖ ਲਓ,
ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਇਹ ਬੰਨ੍ਹਦੇ ਚਾਦਰੇ,
ਪਿੰਜਣੀ ਨਾਲ ਸੁਹਾਵੇ।
ਦੂਧੀਆ-ਕਾਸ਼ਨੀ ਬੰਨ੍ਹਦੇ ਸਾਫ਼ੇ,
ਜਿਉਂ ਉੱਡਦਾ ਕਬੂਤਰ ਜਾਵੇ।
ਮਲਮਲ ਦੇ ਤਾਂ ਕੁੜਤੇ ਪਾਉਂਦੇ,
ਜਿਉਂ ਬਗਲਾ ਤਲਾਅ ਵਿੱਚ ਨ੍ਹਾਵੇ।
ਭੰਗੜਾ ਪਾਉਂਦਿਆਂ ਦੀ, ਬਈ ਸਿਫ਼ਤ ਕਰੀ ਨਾ ਜਾਵੇ ।
ਭੰਗੜਾ…………………..।
ਪ੍ਰਸ਼ਨ 1. ਸਾਡੇ ਪਿੰਡ ਦੇ ਕੀ ਵੇਖ ਲਓ?
(ੳ) ਰੁੱਖ
(ਅ) ਖੇਤ
(ੲ) ਮੁੰਡੇ
(ਸ) ਘਰ
ਪ੍ਰਸ਼ਨ 2. ਪਾਵੇ ਕਿਹੜੇ ਰੁੱਖ ਦੇ ਦੱਸੇ ਗਏ ਹਨ?
(ੳ) ਅੰਬ
(ਅ) ਟਾਹਲੀ
(ੲ) ਨਿੰਮ
(ਸ) ਪਿੱਪਲ
ਪ੍ਰਸ਼ਨ 3. ਸਾਡੇ ਪਿੰਡ ਦੇ ਮੁੰਡੇ ਕੰਨੀਦਾਰ ਕੀ ਬੰਨ੍ਹਦੇ ਹਨ?
(ੳ) ਚਾਦਰੇ
(ਅ) ਪਰਨੇ
(ੲ) ਸਾਫ਼ੇ
(ਸ) ਲਾਚੇ
ਪ੍ਰਸ਼ਨ 4. ਕਿਹੜਾ ਪੰਛੀ ਉੱਡਦਾ ਜਾਂਦਾ ਹੈ?
(ੳ) ਕਾਂ
(ਅ) ਤੋਤਾ
(ੲ) ਕਬੂਤਰ
(ਸ) ਬਗਲਾ
ਪ੍ਰਸ਼ਨ 5. ਸਾਡੇ ਪਿੰਡ ਦੇ ਮੁੰਡੇ ਕਿਹੜੇ ਕੁੜਤੇ ਪਾਉਂਦੇ ਹਨ?
(ੳ) ਰੇਸ਼ਮੀ
(ਅ) ਮਲਮਲ ਦੇ
(ੲ) ਖੱਦਰ ਦੇ
(ਸ) ਟੈਰਾਲੀਨ ਦੇ
ਪ੍ਰਸ਼ਨ 6. ਬਗਲਾ ਕਿੱਥੇ ਨ੍ਹਾਉਂਦਾ ਹੈ?
(ੳ) ਖੂਹ ‘ਤੇ
(ਅ) ਦਰਿਆ ‘ਤੇ
(ੲ) ਤਲਾਅ ‘ਤੇ
(ਸ) ਨਹਿਰ ‘ਤੇ