ਸਾਡਾ ਚਿੜੀਆਂ…….. ਘਰ ਜਾ ਆਪਣੇ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਜਾਣਾ।
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਜਾਣਾ?
ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ,
ਬਾਬਲ ਡੋਲ਼ਾ ਨਹੀਂ ਲੰਘਦਾ।
ਇੱਕ ਇੱਟ ਪੁਟਾ ਦੇਵਾਂ,
ਧੀਏ ਘਰ ਜਾ ਆਪਣੇ।
ਤੇਰੇ ਬਾਗ਼ਾਂ ਦੇ ਵਿੱਚ-ਵਿੱਚ ਵੇ,
ਬਾਬਲ ਡੋਲ਼ਾ ਨਹੀਂ ਲੰਘਦਾ।
ਇੱਕ ਟਾਹਲੀ ਪੁਟਾ ਦੇਵਾਂ,
ਧੀਏ ਘਰ ਜਾ ਆਪਣੇ।
ਪ੍ਰਸ਼ਨ 1. ਧੀ ਕਿਸ ਨੂੰ ਸੰਬੋਧਨ ਕਰਦੀ ਹੈ?
(ੳ) ਮਾਂ ਨੂੰ
(ਅ) ਦਾਦੇ ਨੂੰ
(ੲ) ਬਾਬਲ ਨੂੰ
(ਸ) ਮਾਮੇ ਨੂੰ
ਪ੍ਰਸ਼ਨ 2. ‘ਚਿੜੀਆਂ’ ਸ਼ਬਦ ਤੋਂ ਕੀ ਭਾਵ ਹੈ?
(ੳ) ਮਜਬੂਰੀਆਂ
(ਅ) ਮੁਸ਼ਕਲਾਂ
(ੲ) ਧੀਆਂ/ਬੇਟੀਆਂ
(ਸ) ਪੰਛੀ
ਪ੍ਰਸ਼ਨ 3. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਸਾਡਾ ਚਿੜੀਆਂ ਦਾ ਚੰਬਾ’ ਵਿੱਚੋਂ
(ਅ) ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਵਿੱਚੋਂ
(ੲ) ‘ਨਿਵੇ ਪਹਾੜਾਂ ਤੇ ਪਰਬਤ’ ਵਿੱਚੋਂ
(ਸ) ‘ਚੜ੍ਹ ਚੁਬਾਰੇ ਸੁੱਤਿਆ’ ਵਿੱਚੋਂ
ਪ੍ਰਸ਼ਨ 4. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਢੋਲੇ ਨਾਲ
(ਅ) ਸੁਹਾਗ ਨਾਲ
(ੲ) ਮਾਹੀਏ ਨਾਲ
(ਸ) ਘੋੜੀ ਨਾਲ
ਪ੍ਰਸ਼ਨ 5. ਬਾਬਲ ਧੀ ਦਾ ਡੋਲਾ ਲੰਘਾਉਣ ਲਈ ਕੀ ਪੁਟਾਉਣ ਲਈ ਕਹਿੰਦਾ ਹੈ?
(ੳ) ਦਰਵਾਜ਼ਾ
(ਅ) ਪੌੜੀ
(ੲ) ਇੱਟ
(ਸ) ਗੇਟ
ਪ੍ਰਸ਼ਨ 6. ਬਾਬਲ ਧੀ ਦਾ ਡੋਲਾ ਲੰਘਾਉਣ ਲਈ ਕਿਹੜਾ ਰੁੱਖ ਪੁਟਾਉਣ ਲਈ ਆਖਦਾ ਹੈ?
(ੳ) ਕਿੱਕਰ
(ਅ) ਬੇਰੀ
(ੲ) ਟਾਹਲੀ
(ਸ) ਨਿੰਮ