CBSEClass 9th NCERT PunjabiEducationPunjab School Education Board(PSEB)

ਸਾਂਝੀ ਕੰਧ – ਇਕ ਲਾਇਨ ਜਾਂ ਇੱਕ ਸ਼ਬਦ ਵਾਲੇ ਉੱਤਰ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਕਹਾਣੀ – ਭਾਗ (ਜਮਾਤ ਨੌਵੀਂ)

ਸਾਂਝੀ ਕੰਧ – ਸੰਤੋਖ ਸਿੰਘ ਧੀਰ

ਪ੍ਰਸ਼ਨ 1 . ਕਹਾਣੀ ‘ਸਾਂਝੀ ਕੰਧ’ ਦਾ ਕਹਾਣੀਕਾਰ ਕੌਣ ਹੈ ?

ਉੱਤਰ – ਸੰਤੋਖ ਸਿੰਘ ਧੀਰ

ਪ੍ਰਸ਼ਨ 2 . ਕਪੂਰ ਸਿੰਘ ਦੀ ਦਰਬਾਰੇ ਨਾਲ਼ ਕੀ ਰਿਸ਼ਤੇਦਾਰੀ ਸੀ ?

ਉੱਤਰ – ਕਪੂਰ ਸਿੰਘ ਦਰਬਾਰੇ ਦਾ ਚਾਚੇ ਦਾ ਪੁੱਤ (ਭਰਾ) ਸੀ।

ਪ੍ਰਸ਼ਨ 3 . ਪਿੰਡ ਵਿੱਚ ਬਾਰਸ਼ਾਂ ਕਾਰਨ ਸਭ ਤੋਂ ਵੱਡੀ ਕਿਹੜੀ ਘਟਨਾ ਵਾਪਰੀ ਸੀ ?

ਉੱਤਰ – ਕਪੂਰ ਸਿੰਘ ਦਾ ਘਰ ਢਹਿਣਾ

ਪ੍ਰਸ਼ਨ 4 . ਕਪੂਰ ਸਿੰਘ ਦੇ ਘਰ ਦੀ ਸੱਜੇ ਪਾਸੇ ਦੀ ਕੰਧ ਕਿਸ ਨਾਲ਼ ਸਾਂਝੀ ਸੀ ?

ਉੱਤਰ – ਚਾਚੀ ਰਾਮ ਕੌਰ ਨਾਲ਼

ਪ੍ਰਸ਼ਨ 5 . ਘਰ ਦੇ ਪਿਛਲੇ ਪਾਸੇ ਕਿਸ ਦੀ ਆਬਾਦੀ ਸੀ ?

ਉੱਤਰ – ਚੰਨਣ ਸਿੰਘ ਚੀਨੀਏਂ

ਪ੍ਰਸ਼ਨ 6 . ‘ਜਦ ਕੰਧਾਂ ਦੇ ਸਮੇਂ ਆਉਣਗੇ, ਕੰਧਾਂ ਦੇਖੀਆਂ ਜਾਣਗੀਆਂ।’ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਇਹ ਸ਼ਬਦ ਦਰਬਾਰੇ ਨੇ ਕਪੂਰ ਸਿੰਘ ਨੂੰ ਕਹੇ।

ਪ੍ਰਸ਼ਨ 7 . ਜਦੋਂ ਪਹਿਲੀ ਵਾਰ ਕਪੂਰ ਸਿੰਘ ਦਰਬਾਰੇ ਦੇ ਘਰ ਉਸਨੂੰ ਮਿਲਣ ਲਈ ਗਿਆ ਤਾਂ ਉਹ ਕਿੱਥੇ ਗਿਆ ਸੀ ?

ਉੱਤਰ – ਪਟਵਾਰੀ ਦੇ ਕੋਲ

ਪ੍ਰਸ਼ਨ 8 . ਸਰਪੰਚ ਦਾ ਕੀ ਨਾਂ ਸੀ ?

ਉੱਤਰ – ਧੰਮਾ ਸਿੰਘ

ਪ੍ਰਸ਼ਨ 9 . ਪਟਵਾਰੀ ਦਾ ਕੀ ਨਾਂ ਸੀ ?

ਉੱਤਰ – ਪਟਵਾਰੀ ਦਾ ਨਾਂ ਰਤਨ ਸੀ।

ਪ੍ਰਸ਼ਨ 10 . ‘ਆਪਾਂ ਨੇ ਕਾਹਨੂੰ ਆਉਣੈ ਵਿੱਚ ਪਟਵਾਰੀ ਜੀ। ਭਾਈ – ਭਾਈ ਨੇ ਆਪੇ ਸਮਝ ਜਾਣਗੇ।’ ਇਹ ਸ਼ਬਦ ਕਿਸ ਨੇ ਕਹੇ?

ਉੱਤਰ – ਸਰਪੰਚ ਨੇ

ਪ੍ਰਸ਼ਨ 11 . “ਲੈਣਾ ਦੇਣਾ ਬਣਿਆ ਹੋਇਆ ਈ ਐ, ਕੋਈ ਡਰ ਨਹੀਂ ਅੱਗੜ ਪਿੱਛੜ ਦਾ ਵੀ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਟੁੰਡੇ ਲੰਬੜਦਾਰ ਨੇ ਦਰਬਾਰੇ ਨੂੰ

ਪ੍ਰਸ਼ਨ 12 . ਕਪੂਰ ਸਿੰਘ ਤੋਂ ਛੋਟਾ ਕੌਣ ਸੀ ਜੋ ਪਹਿਲਾਂ ਕਦੀ ਉਸ ਅੱਗੇ ਇਸ ਤਰ੍ਹਾਂ ਨਹੀਂ ਸੀ ਬੋਲਿਆ, ਜਿਸ ਤਰ੍ਹਾਂ ਹੁਣ ਬੋਲਦਾ ਸੀ ?

ਉੱਤਰ – ਦਰਬਾਰਾ ਸਿੰਘ

ਪ੍ਰਸ਼ਨ 13 . ਕਿਸ ਆਦਮੀ ਨੇ ਦਰਬਾਰੇ ਨੂੰ ਡੱਕ ਦਿੱਤਾ ਅਤੇ  ਕਪੂਰ ਸਿੰਘ ਨੂੰ ਚਲੇ ਜਾਣ ਦੀ ਸੈਨਤ ਮਾਰੀ ?

ਉੱਤਰ – ਟੁੰਡੇ ਲੰਬੜਦਾਰ ਨੂੰ

ਪ੍ਰਸ਼ਨ 14 . ਸਾਰਾ ਪਿੰਡ ਕਿਸ ਨੂੰ ਕੋਸ ਰਿਹਾ ਸੀ ?

ਉੱਤਰ – ਦਰਬਾਰਾ ਸਿੰਘ ਨੂੰ

ਪ੍ਰਸ਼ਨ 15 . ਜਦੋਂ ਕੋਈ ਵਾਹ ਨਾ ਚੱਲੀ ਤਾਂ ਕਿਸ ਨੇ ਆਪਣੇ ਦਰਵਾਜ਼ੇ ‘ਤੇ ਇਕੱਠ ਕੀਤਾ ?

ਉੱਤਰ – ਕਪੂਰ ਸਿੰਘ ਨੇ ਆਪਣੇ ਦਰਵਾਜ਼ੇ ‘ਤੇ ਇਕੱਠ ਕੀਤਾ।

ਪ੍ਰਸ਼ਨ 16 . ਦਰਬਾਰੇ ਨੇ ਇੱਟਾਂ ਅਤੇ ਹੋਰ ਸਮਾਨ ਦਾ ਅੱਧ ਦੇਣ ਲਈ ਕਪੂਰ ਸਿੰਘ ਨਾਲ਼ ਕਿੰਨੀਆਂ ਕਿਸ਼ਤਾਂ ਕੀਤੀਆਂ ?

ਉੱਤਰ – ਦੋ

ਪ੍ਰਸ਼ਨ 17 . ਜੋ ਸਾਰੀ ਮਜ਼ਦੂਰੀ ਕਪੂਰ ਸਿੰਘ ਦੇ ਸਿਰ ਪਈ, ਕਿੰਨੀ ਕੁ ਬਣਦੀ ਸੀ ?

ਉੱਤਰ – ਅੱਸੀ – ਬਿਆਸੀ ਰੁਪਏ ਦੇ ਕਰੀਬ

ਪ੍ਰਸ਼ਨ 18 . ਰੱਸੀ ਦਾ ਇੱਕ ਹਿੱਸਾ ਧੰਮਾ ਸਿੰਘ ਸਰਪੰਚ ਨੇ ਫੜਿਆ ਹੋਇਆ ਸੀ ਅਤੇ ਦੂਸਰਾ ਹਿੱਸਾ ਕਿਸ ਨੇ ਫੜਿਆ ਸੀ ?

ਉੱਤਰ – ਨਾਹਰ ਸਿੰਘ ਅਕਾਲੀ ਨੇ

ਪ੍ਰਸ਼ਨ 19 . ਕਿਸ ਨੇ ਗਾਲ੍ਹ ਕੱਢ ਕੇ ਆਖਿਆ “ਜੰਮਿਆ ਕੌਣ ਐ ਓਏ, ਮੇਰੇ ਪਾਸੇ ਕੰਧ ਕਰਨ ਵਾਲਾ।”

ਉੱਤਰ – ਦਰਬਾਰੇ ਨੇ

ਪ੍ਰਸ਼ਨ 20 . ਦਰਬਾਰੇ ਨੂੰ ਕਿਹੜੀ ਬੀਮਾਰੀ ਨੇ ਜਕੜ ਲਿਆ ਸੀ ?

ਉੱਤਰ – ਨਿਮੋਨੀਏ ਨੇ

ਪ੍ਰਸ਼ਨ 21 . ਦਰਬਾਰੇ ਦੀਆਂ ਵੱਖੀਆਂ ਸੇਕਣ ਲਈ ਲੋਗੜ ਗਰਮ ਕਰਕੇ ਕੌਣ ਲੈ ਕੇ ਆਇਆ ?

ਉੱਤਰ – ਦਰਬਾਰੇ ਦੀ ਕੁੜੀ, ਹਰਬੰਸੋ

ਪ੍ਰਸ਼ਨ 22 . ਕਪੂਰ ਸਿੰਘ ਨੇ ਕਿੰਨੇ ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜ਼ੇਬ ਵਿੱਚ ਪਾ ਦਿੱਤਾ ?

ਉੱਤਰ – ਦਸ ਰੁਪਏ

ਪ੍ਰਸ਼ਨ 23 . ਦਰਬਾਰੇ ਨੇ ਕਪੂਰ ਸਿੰਘ ਨੂੰ ਬੰਸੋ ਦਾ ਵਿਆਹ ਕਦੋਂ ਨੂੰ ਕਰਨ ਲਈ ਪੁੱਛਿਆ ?

ਉੱਤਰ – ਹਾੜ੍ਹ ਦਾ