CBSEEducationHistoryHistory of PunjabPunjab School Education Board(PSEB)

ਸ਼ਾਹ ਜ਼ਮਾਨ


ਪ੍ਰਸ਼ਨ. ਸ਼ਾਹ ਜ਼ਮਾਨ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ—ਸ਼ਾਹ ਜ਼ਮਾਨ 1793 ਈ. ਵਿੱਚ ਆਪਣੇ ਪਿਤਾ ਤੈਮੂਰ ਸ਼ਾਹ ਦੀ ਮੌਤ ਤੋਂ ਬਾਅਦ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ। ਉਸ ਨੇ ਸਭ ਤੋਂ ਪਹਿਲਾਂ ਪੰਜਾਬ ਨੂੰ ਮੁੜ ਆਪਣੇ ਅਧੀਨ ਕਰਨ ਵੱਲ ਧਿਆਨ ਦਿੱਤਾ। ਇਸ ਉਦੇਸ਼ ਨਾਲ ਉਸ ਨੇ 1793 ਈ. ਅਤੇ ਫਿਰ 1795 ਈ. ਵਿੱਚ ਪੰਜਾਬ ‘ਤੇ ਹਮਲੇ ਕੀਤੇ ਪਰ ਉਸ ਨੂੰ ਇਨ੍ਹਾਂ ਮੁਹਿੰਮਾਂ ਨੂੰ ਅੱਧ ਵਿਚਾਲੇ ਛੱਡ ਕੇ ਕਾਬਲ ਵਾਪਸ ਜਾਣਾ ਪਿਆ ਸੀ।

ਪੰਜਾਬ ਉੱਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਉਸ ਨੇ ਜਨਵਰੀ, 1797 ਈ. ਨੂੰ ਲਾਹੌਰ ਉੱਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ। ਲਾਹੌਰ ਦੇ ਭੰਗੀ ਸਰਦਾਰ ਲਹਿਣਾ ਸਿੰਘ ਤੇ ਗੁਜਰ ਸਿੰਘ, ਸ਼ਾਹ ਜ਼ਮਾਨ ਦੇ ਹਮਲੇ ਦੀ ਖ਼ਬਰ ਸੁਣਦਿਆਂ ਹੀ ਲਾਹੌਰ ਛੱਡ ਕੇ ਨੱਸ ਗਏ ਸਨ। ਪਰ ਇਸੇ ਸਮੇਂ ਕਾਬੁਲ ਵਿੱਚ ਬਗ਼ਾਵਤ ਹੋਣ ਦੇ ਕਾਰਨ ਸ਼ਾਹ ਜ਼ਮਾਨ ਨੂੰ ਵਾਪਸ ਕਾਬਲ ਜਾਣਾ ਪਿਆ ਸੀ। ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਭੰਗੀ ਸਰਦਾਰਾਂ ਨੇ ਮੁੜ ਲਾਹੌਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ। ਨਵੰਬਰ, 1798 ਈ. ਵਿੱਚ ਸ਼ਾਹ ਜ਼ਮਾਨ ਨੇ ਇੱਕ ਵਾਰੀ ਫਿਰ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ। ਇਸ ਵਾਰੀ ਫਿਰ ਕਾਬਲ ਵਿੱਚ ਬਗ਼ਾਵਤ ਹੋ ਜਾਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ। 7 ਜੁਲਾਈ, 1799 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ। 1800 ਈ. ਵਿੱਚ ਕਾਬਲ ਵਿੱਚ ਸ਼ਾਹ ਜ਼ਮਾਨ ਦਾ ਤਖ਼ਤਾ ਉਲਟਾ ਦਿੱਤਾ ਗਿਆ।


प्रश्न. शाह जमान पर एक संक्षिप्त टिप्पणी लिखिए।

उत्तर: शाह जमान 1793 ई. में अपने पिता तैमूर शाह की मृत्यु के बाद अफगानिस्तान का नया शासक बना। उसने सबसे पहले पंजाब को पुनः अपने अधीन करने पर ध्यान केंद्रित किया। इसी उद्देश्य से पहले 1793 ई. में और फिर 1795 ई. में उसने पंजाब पर हमले किए, लेकिन उसे इन अभियानों को बीच में ही छोड़कर काबुल लौटना पड़ा। पंजाब पर अपने तीसरे आक्रमण के दौरान, उसने जनवरी, 1797 ई. में लाहौर पर आसानी से कब्जा कर लिया।

लाहौर के भंगी सरदार लहणा सिंह और गुजर सिंह, शाह जमान के हमले की खबर सुनकर लाहौर छोड़कर भाग गए। लेकिन इस समय, काबुल में विद्रोह के कारण, शाह जमान को काबुल लौटना पड़ा। इस स्थिति का लाभ उठाते हुए भंगी सरदारों ने आसानी से लाहौर पर पुनः कब्जा कर लिया। नवंबर 1798 ई. में शाह ज़मान ने एक बार फिर लाहौर पर कब्जा कर लिया। इस बार फिर उन्हें काबुल में विद्रोह के कारण वापस लौटना पड़ा। 7 जुलाई, 1799 ई. में महाराजा रणजीत सिंह ने लाहौर पर कब्जा कर लिया।

1800 ई. में काबुल में शाह जमान का तख्ता पलट कर दिया गया।


Question. Write a short note on Shah Zaman.

Answer: Shah Zaman became the new ruler of Afghanistan after the death of his father Taimur Shah in 1793 AD. He first focused on reconquering Punjab. For this purpose, he attacked Punjab first in 1793 AD and then in 1795 AD, but he had to leave these campaigns midway and return to Kabul. During his third invasion of Punjab, he easily captured Lahore in January 1797. Lahna Singh and Gujar Singh, the Bhangi Sardars of Lahore, fled Lahore after hearing the news of Shah Zaman’s attack.

But at this time, due to the rebellion in Kabul, Shah Zaman had to return to Kabul. Taking advantage of this situation, the Bhangi chieftains easily recaptured Lahore. In November 1798 AD, Shah Zaman once again captured Lahore. This time again he had to return due to the rebellion in Kabul. On July 7, 1799, Maharaja Ranjit Singh captured Lahore. Shah Zaman was overthrown in Kabul in 1800 AD.