CBSEclass 11 PunjabiEducationPunjab School Education Board(PSEB)Punjabi Viakaran/ Punjabi Grammarਸੱਦਾ ਪੱਤਰ (Invitation Letter)

ਸ਼ਰਧਾਂਜਲੀ ਸਮਾਰੋਹ ਦਾ ਸੱਦਾ ਪੱਤਰ


ਪ੍ਰਸਿੱਧ ਧਾਰਮਿਕ ਪੁਰਸ਼ ਅਤੇ ਸਮਾਜ-ਸੇਵਕ ਬਾਬਾ ਵਿਧਾਵਾ ਸਿੰਘ ਜੀ ਦੇ ਚੋਲਾ ਤਿਆਗਣ ਦੇ ਸੰਬੰਧ ਵਿੱਚ ਕੀਤੇ ਜਾਣ ਵਾਲ਼ੇ ਸ਼ਰਧਾਂਜਲੀ-ਸਮਾਰੋਹ ਦਾ ਸੱਦਾ-ਪੱਤਰ ਲਿਖੋ।


ਸ਼ਰਧਾਂਜਲੀ-ਸਮਾਰੋਹ

ਆਪ ਜੀ ਨੂੰ ਇਹ ਜਾਣ ਕੇ ਦੁੱਖ ਹੋਵੇਗਾ ਕਿ ਇਲਾਕੇ ਦੇ ਪ੍ਰਸਿੱਧ ਧਾਰਮਿਕ ਪੁਰਸ਼ ਅਤੇ ਸਮਾਜ-ਸੇਵਕ ਬਾਬਾ ਵਿਧਾਵਾ ਸਿੰਘ ਜੀ ਮਿਤੀ………. ਨੂੰ ਚੋਲਾ ਤਿਆਗ ਗਏ ਹਨ। ਸ਼ਰਧਾਂਜਲੀ-ਸਮਾਰੋਹ ਮਿਤੀ ……. ਨੂੰ ਬਾਅਦ ਦੁਪਹਿਰ 1-00 ਵਜੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਪਿੰਡ………, ਜ਼ਿਲ੍ਹਾ ………ਵਿਖੇ ਹੋਵੇਗਾ।

ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਕਈ ਉੱਘੀਆਂ ਸ਼ਖ਼ਸੀਅਤਾਂ ਪੁੱਜ ਰਹੀਆਂ ਹਨ। ਮੁੱਖ ਮੰਤਰੀ ਜੀ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ।

ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸ਼ਰਧਾਂਜਲੀ-ਸਮਾਰੋਹ ਵਿੱਚ ਸ਼ਾਮਲ ਹੋਣ ਲਈ ਬੇਨਤੀ ਹੈ।

ਸੁਰਜਨ ਸਿੰਘ

ਸਰਪੰਚ

ਜੁਗਿੰਦਰ ਸਿੰਘ

ਕਨਵੀਨਰ,

ਸ਼ਰਧਾਂਜਲੀ-ਸਮਾਰੋਹ ਕਮੇਟੀ।