ਸਵਾਣੀਆਂ ਨੂੰ……. ਨਸੀਬੇ ਦੇ ਆਂਦੀਆਂ।


ਸਵਾਣੀਆਂ ਨੂੰ ਟੁੱਕਰ ਨ ਰੁਚਦਾ,

ਜਿਸ ਵੇਲ਼ੇ ਵੇਖਣ ਭੁੱਖੀਆਂ ਤੇ ਮਾਂਦੀਆਂ।

ਖੜੀਆਂ ਤੇ ਮੋਈਆਂ ਦੀਆਂ ਸੱਟਾਂ ਉਹ ਝੱਲਦੇ ਨੇ,

ਜਿਨ੍ਹਾਂ ਦੀਆਂ ਪੱਸਲੀਆਂ ਸਾਰ ਦੀਆਂ।

ਮੱਝੀ ਮਾਲ ਵਰਿਆਮਾਂ ਦਾ,

ਮਾੜਿਆਂ ਕੋਲ ਨ ਰਹਿੰਦੀਆਂ।

ਮੱਝੀਆਂ ਉਡਾਰ ਪਰੀਆਂ ਦਾ,

ਨਾਲ ਨਸੀਬੇ ਦੇ ਆਂਦੀਆਂ।


ਪ੍ਰਸ਼ਨ 1. ਸਵਾਣੀਆਂ ਦਾ ਕੀ ਅਰਥ ਹੈ?

(ੳ) ਦਰਾਣੀਆਂ

(ਅ) ਇਸਤਰੀਆਂ

(ੲ) ਨੌਕਰਾਣੀਆਂ

(ਸ) ਭਗਤਣੀਆਂ

ਪ੍ਰਸ਼ਨ 2. ਸਵਾਣੀਆਂ ਨੂੰ ਕੀ ਨਹੀਂ ਚੰਗਾ ਲੱਗਦਾ?

(ੳ) ਦੁੱਧ

(ਅ) ਟੁੱਕਰ

(ੲ) ਮੱਝਾਂ

(ਸ) ਫ਼ਲ

ਪ੍ਰਸ਼ਨ 3. ਮੱਝਾਂ ਕਿਨ੍ਹਾਂ ਕੋਲ ਨਹੀਂ ਰਹਿੰਦੀਆਂ?

(ੳ) ਗ਼ਰੀਬਾਂ ਕੋਲ

(ਅ) ਮਾੜਿਆਂ ਕੋਲ

(ੲ) ਸ਼ਹਿਰੀਆਂ ਕੋਲ

(ਸ) ਲਾਲਚੀਆਂ ਕੋਲ

ਪ੍ਰਸ਼ਨ 4. ਮੱਝਾਂ ਨੂੰ ਕਿਹੜੇ ਲੋਕ ਰੱਖ ਸਕਦੇ ਹਨ?

(ੳ) ਮਜ਼ਦੂਰ

(ਅ) ਰੱਬ ਨੂੰ ਮੰਨਣ ਵਾਲੇ

(ੲ) ਜਿਗਰੇ ਅਤੇ ਤਾਕਤ ਵਾਲੇ

(ਸ) ਅਮੀਰ

ਪ੍ਰਸ਼ਨ 5. ਇਸ ਢੋਲੇ ਵਿੱਚ ਮੱਝਾਂ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ?

(ੳ) ਸ਼ੇਰਨੀਆਂ ਨਾਲ

(ਅ) ਹਰਨੀਆਂ ਨਾਲ

(ੲ) ਘੋੜੀਆਂ ਨਾਲ

(ਸ) ਪਰੀਆਂ ਨਾਲ

ਪ੍ਰਸ਼ਨ 6. ‘ਮਾਂਦੀਆਂ’ ਸ਼ਬਦ ਦਾ ਕੀ ਅਰਥ ਹੈ?

(ੳ) ਗੁੱਸੇਖ਼ੋਰ

(ਅ) ਕਮਜ਼ੋਰ

(ੲ) ਤਕੜੀਆਂ

(ਸ) ਭੁੱਖੀਆਂ