ਸਲਾਨਾ ਸਮਾਗਮ ਦਾ ਸੱਦਾ-ਪੱਤਰ


ਕਿਸੇ ਸਾਹਿਤ ਸਭਾ ਦੇ ਸਲਾਨਾ ਸਮਾਗਮ ਦਾ ਸੱਦਾ-ਪੱਤਰ ਲਿਖੋ।


ਪੰਜਾਬੀ ਸਾਹਿਤ ਸਭਾ, ਭੋਗਪੁਰ ਦਾ ਸਲਾਨਾ ਸਮਾਗਮ

ਪੰਜਾਬੀ ਸਾਹਿਤ ਸਭਾ, ਭੋਗਪੁਰ (ਜਲੰਧਰ) ਦਾ ਸਲਾਨਾ ਸਮਾਗਮ ਮਿਤੀ ……………. ਦਿਨ ਐਤਵਾਰ ਸਵੇਰੇ 9-30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੋਗਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਅਗਲੇ ਸਾਲ ਲਈ ਸਭਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਸੱਭਿਆਚਾਰਿਕ ਪ੍ਰੋਗਰਾਮ ਵੀ ਹੋਵੇਗਾ। ਨਾਟ ਮੰਚ, ਕਪੂਰਥਲਾ ਵੱਲੋਂ ਹਰਸਰਨ ਸਿੰਘ ਦਾ ਨਾਟਕ ‘ਲੰਮੇ ਸਮੇਂ ਦਾ ਨਰਕ’ ਖੇਡਿਆ/ਪੇਸ਼ ਕੀਤਾ ਜਾਵੇਗਾ।

ਆਪ ਜੀ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਹੈ।


ਸੁਰਜੀਤ ਸਿੰਘ

ਪ੍ਰਧਾਨ

ਕਰਨੈਲ ਸਿੰਘ

ਸਕੱਤਰ